ਦੁੱਧ ਦੇ ਮੁਕਾਬਲੇ ਦਹੀਂ ਖਾਣਾ ਸਿਹਤ ਲਈ ਹਰ ਤਰ੍ਹਾਂ ਨਾਲ ਲਾਭਕਾਰੀ ਹੈ। ਦੁੱਧ ਵਿਚ ਮਿਲਣ ਵਾਲਾ ਫੈਟ ਅਤੇ ਚਿਕਨਾਈ ਸਰੀਰ ਨੂੰ ਇਕ ਉਮਰ ਦੇ ਬਾਅਦ ਨੁਕਸਾਨ ਦਿੰਦੀ ਹੈ। ਇਸ ਦੇ ਮੁਕਾਬਲੇ ਦਹੀਂ ਵਿਚ ਮਿਲਣ ਵਾਲਾ ਫਾਸਫੋਰਸ ਅਤੇ ਵਿਟਾਮਿਨ ਡੀ ਸਰੀਰ ਲਈ ਲਾਭਕਾਰੀ ਹੁੰਦਾ ਹੈ। ਜੇਕਰ ਭਾਰਤ ਦੀ ਹੀ ਗੱਲ ਕਰੀਏ ਤਾਂ ਸਾਲ 2020 ‘ਚ ਕਰੀਬ 15 ਫੀਸਦੀ ਲੋਕਾਂ ਨੂੰ ਹਾਈ ਬੀਪੀ ਹੋਣ ਦਾ ਪਤਾ ਲੱਗਾ। ਇਕ ਰਿਪੋਰਟ ਮੁਤਾਬਕ ਪਿਛਲੇ 4 ਸਾਲਾਂ ‘ਚ ਹਾਈ ਬੀਪੀ ਦੇ ਮਰੀਜ਼ਾਂ ‘ਚ ਲਗਾਤਾਰ ਵਾਧਾ ਹੋਇਆ ਹੈ।
ਇਸ ਦੌਰਾਨ ਕਰੀਬ 35 ਫੀਸਦੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ‘ਚ ਇਹ ਬੀਮਾਰੀ ਚੱਲ ਰਹੀ ਹੈ। ਹੁਣ ਇੱਕ ਨਵੇਂ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਦਹੀਂ ਨੂੰ ਰੋਜ਼ਾਨਾ ਡਾਈਟ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਇਹ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ।ਦਹੀਂ ਸਰੀਰ ਦੀ ਗਰਮੀ ਨੂੰ ਸ਼ਾਂਤ ਕਰ ਕੇ ਠੰਢਕ ਦਾ ਅਹਿਸਾਸ ਦਵਾਉਂਦਾ ਹੈ। ਫੰਗਸ ਨੂੰ ਦੂਰ ਕਰਨ ਲਈ ਵੀ ਦਹੀਂ ਦਾ ਪ੍ਰਯੋਗ ਖੂਬ ਕੀਤਾ ਜਾਂਦਾ ਹੈ। ਦਹੀਂ ਦਾ ਪ੍ਰਯੋਗ ਰਾਇਤਾ, ਲੱਸੀ ਅਤੇ ਸ਼ਰੀਖੰਡ ਦੇ ਰੂਪ ਵਿਚ ਕੀਤਾ ਜਾਂਦਾ ਹੈ। ਦਹੀਂ ਦਾ ਪ੍ਰਯੋਗ ਕਰ ਕੇ ਕਈ ਤਰ੍ਹਾਂ ਦੀਆਂ ਸਬਜੀਆਂ ਵੀ ਬਣਾਈਆਂ ਜਾਂਦੀਆਂ ਹਨ। ਕੁੱਝ ਲੋਕ ਦਹੀਂ ਵਿਚ ਕਾਲ਼ਾ ਲੂਣ ਅਤੇ ਜ਼ੀਰਾ ਪਾ ਕੇ ਖਾਂਦੇ ਹਨ।
ਇਹ ਢਿੱਡ ਲਈ ਕਈ ਤਰ੍ਹਾਂ ਨਾਲ ਲਾਭਕਾਰੀ ਹੁੰਦਾ ਹੈ, ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ ਦਹੀਂ ਉਨ੍ਹਾਂ ਲਈ ਵੀ ਕਈ ਤਰ੍ਹਾਂ ਨਾਲ ਲਾਭਕਾਰੀ ਹੁੰਦਾ ਹੈ।ਦਹੀਂ ਦਾ ਨੇਮੀ ਸੇਵਨ ਸਰੀਰ ਲਈ ਅੰਮ੍ਰਿਤ ਦੇ ਸਮਾਨ ਮੰਨਿਆ ਗਿਆ ਹੈ ਅਤੇ ਪਾਚਨ ਲਈ ਸਭ ਤੋਂ ਮਹੱਤਵਪੂਰਨ ਹੈ। ਪਾਚਨ ਕਿਰਿਆ ਠੀਕ ਨਾ ਹੋਣ ਦੇ ਕਾਰਨ ਤੁਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹੋ। ਇਸ ਲਈ ਇਹ ਖ਼ੂਨ ਦੀ ਕਮੀ ਅਤੇ ਕਮਜ਼ੋਰੀ ਦੂਰ ਕਰਦੀ ਹੈ। ਇਸ ਦਾ ਸੇਵਨ ਢਿੱਡ ਵਿਚ ਹੋਣ ਵਾਲੇ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ। ਨਾਲ ਹੀ ਜਿਨ੍ਹਾਂ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ ਇਹ ਉਨ੍ਹਾਂ ਲੋਕਾਂ ਲਈ ਵੀ ਫ਼ਾਇਦੇਮੰਦ ਹੈ।ਦਹੀਂ ਦੀ ਮਲਾਈ ਨੂੰ ਮੂੰਹ ਦੇ ਛਾਲਿਆਂ ਉੱਤੇ ਦਿਨ ਵਿਚ 2-3 ਵਾਰ ਲਗਾਉਣ ਨਾਲ ਛਾਲਿਆਂ ਦੀ ਪਰੇਸ਼ਾਨੀ ਵਿਚ ਰਾਹਤ ਮਿਲਦੀ ਹੈ। ਦਹੀਂ ਅਤੇ ਸ਼ਹਿਦ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰਨ ਨਾਲ ਵੀ ਮੂੰਹ ਦੇ ਛਾਲੇ ਦੂਰ ਹੋ ਜਾਂਦੇ ਹਨ। ਜੇਕਰ ਤੁਹਾਡੇ ਕੋਲ ਸ਼ਹਿਦ ਉਪਲਬਧ ਨਹੀਂ ਹੈ ਤਾਂ ਖ਼ਾਲੀ ਦਹੀਂ ਵੀ ਠੀਕ ਰਹੇਗਾ।