October 24, 2026, 7:07 pm
----------- Advertisement -----------
HomeNewsHealthਰਸੋਈ 'ਚ ਮੌਜੂਦ ਇਹ ਚੀਜ਼ਾਂ ਤੇਜ਼ੀ ਨਾਲ ਘਟਾਉਂਦੀਆਂ ਹਨ ਭਾਰ, ਅੱਜ ਹੀ...

ਰਸੋਈ ‘ਚ ਮੌਜੂਦ ਇਹ ਚੀਜ਼ਾਂ ਤੇਜ਼ੀ ਨਾਲ ਘਟਾਉਂਦੀਆਂ ਹਨ ਭਾਰ, ਅੱਜ ਹੀ ਇਨ੍ਹਾਂ ਨੂੰ ਡਾਈਟ ‘ਚ ਕਰੋ ਸ਼ਾਮਲ

Published on

----------- Advertisement -----------

ਅੱਜ-ਕੱਲ੍ਹ ਬਦਲਦੇ ਜੀਵਨ ਸ਼ੈਲੀ ਅਤੇ ਗੈਰ-ਸਿਹਤਮੰਦ ਭੋਜਨਾਂ ਕਾਰਨ ਮੋਟਾਪਾ ਇੱਕ ਆਮ ਸਮੱਸਿਆ ਹੈ। ਪਰ ਵਧਦੇ ਵਜ਼ਨ ਕਾਰਨ ਤੁਸੀਂ ਕਈ ਖਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਅਜਿਹੇ ‘ਚ ਸਮੇਂ ‘ਤੇ ਵਧਦੇ ਭਾਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਮੋਟਾਪਾ ਘਟਾਉਣ ਲਈ ਲੋਕ ਡਾਈਟਿੰਗ, ਕਸਰਤ ਕਰਦੇ ਹਨ। ਪਰ, ਕੀ ਤੁਸੀਂ ਜਾਣਦੇ ਹੋ, ਰਸੋਈ ਵਿੱਚ ਮੌਜੂਦ ਕੁਝ ਚੀਜ਼ਾਂ ਵੀ ਭਾਰ ਨੂੰ ਕੰਟਰੋਲ ਕਰ ਸਕਦੀਆਂ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਭਾਰ ਘਟਾ ਸਕਦੇ ਹੋ।

ਸ਼ਹਿਦ ਦਾ ਕਰੋ ਸੇਵਨ: ਇਹ ਹਰ ਘਰ ਦੀ ਰਸੋਈ ਵਿੱਚ ਮੌਜੂਦ ਹੁੰਦਾ ਹੈ। ਇਸ ਦੇ ਸੇਵਨ ਨਾਲ ਤੁਸੀਂ ਭਾਰ ਘਟਾ ਸਕਦੇ ਹੋ। ਇਸ ਦੇ ਲਈ ਕੋਸੇ ਪਾਣੀ ‘ਚ ਸ਼ਹਿਦ ਮਿਲਾ ਕੇ ਰੋਜ਼ਾਨਾ ਖਾਲੀ ਪੇਟ ਪੀ ਸਕਦੇ ਹੋ। ਇਹ ਚਰਬੀ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ।
ਹਲਦੀ ਹੈ ਫਾਇਦੇਮੰਦ : ਹਲਦੀ ਵਿੱਚ ਔਸ਼ਧੀ ਗੁਣ ਪਾਏ ਜਾਂਦੇ ਹਨ। ਇਹ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦਗਾਰ ਹੈ। ਇਸ ਦੇ ਨਿਯਮਤ ਸੇਵਨ ਨਾਲ ਤੁਸੀਂ ਮੋਟਾਪਾ ਵੀ ਘੱਟ ਕਰ ਸਕਦੇ ਹੋ। ਭਾਰ ਘਟਾਉਣ ਲਈ ਪਾਣੀ ‘ਚ ਹਲਦੀ ਮਿਲਾ ਕੇ ਉਬਾਲੋ, ਫਿਰ ਇਸ ਦਾ ਸੇਵਨ ਕਰੋ।

ਦਾਲਚੀਨੀ ਦੀ ਕਰੋ ਵਰਤੋਂ: ਇਹ ਐਂਟੀ-ਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੈ। ਇਸ ਦੇ ਸੇਵਨ ਨਾਲ ਮੈਟਾਬੋਲਿਜ਼ਮ ਵਧਦਾ ਹੈ, ਜਿਸ ਕਾਰਨ ਭਾਰ ਤੇਜ਼ੀ ਨਾਲ ਘੱਟਦਾ ਹੈ। ਸਰੀਰ ਦੀ ਚਰਬੀ ਨੂੰ ਘੱਟ ਕਰਨ ਲਈ ਤੁਸੀਂ ਰੋਜ਼ਾਨਾ ਕੋਸੇ ਪਾਣੀ ਦੇ ਨਾਲ ਦਾਲਚੀਨੀ ਦਾ ਸੇਵਨ ਕਰ ਸਕਦੇ ਹੋ।
ਨਿੰਬੂ ਹੈ ਅਸਰਦਾਰ : ਨਿੰਬੂ ‘ਚ ਵਿਟਾਮਿਨ-ਸੀ ਅਤੇ ਫਾਈਬਰ ਕਾਫੀ ਮਾਤਰਾ ‘ਚ ਪਾਏ ਜਾਂਦੇ ਹਨ। ਜਿਸ ਕਾਰਨ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਭਾਰ ਘਟਾਉਣ ਲਈ ਤੁਸੀਂ ਨਿੰਬੂ ਨੂੰ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।
ਜੀਰੇ ਦਾ ਸੇਵਨ ਕਰੋ: ਜੀਰਾ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਲੋਕ ਇਸ ਨੂੰ ਸਬਜ਼ੀਆਂ ਵਿੱਚ ਮਸਾਲੇ ਦੇ ਰੂਪ ਵਿੱਚ ਵਰਤਦੇ ਹਨ। ਇਹ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੈ। ਇਸ ਦੇ ਲਈ ਰਾਤ ਨੂੰ ਪਾਣੀ ‘ਚ ਜੀਰੇ ਨੂੰ ਭਿਓ ਦਿਓ ਅਤੇ ਸਵੇਰੇ ਇਸ ਪਾਣੀ ਦਾ ਸੇਵਨ ਕਰੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...