September 11, 2026, 10:41 pm
----------- Advertisement -----------
HomeNewsHealthਇਨਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਹੈ ਅਮਰੂਦ ਦਾ ਸੇਵਨ, ਹੋ ਸਕਦੀ...

ਇਨਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਹੈ ਅਮਰੂਦ ਦਾ ਸੇਵਨ, ਹੋ ਸਕਦੀ ਹੈ ਸਿਹਤ ਖਰਾਬ

Published on

----------- Advertisement -----------
ਸਰਦੀਆਂ ਦੇ ਮੌਸਮ ਵਿੱਚ ਆਉਣ ਵਾਲਾ ਅਮਰੂਦ ਸੁਆਦੀ ਹੋਣ ਦੇ ਨਾਲ-ਨਾਲ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅਮਰੂਦ, ਜੋ ਕਿ ਕੈਲੋਰੀ ਵਿੱਚ ਘੱਟ ਹੈ ਅਤੇ ਫਾਈਬਰ ਵਿੱਚ ਭਰਪੂਰ ਹੈ, ਇੱਕ ਵਧੀਆ ਸਨੈਕ ਹੁੰਦਾ ਹੈ। ਅਮਰੂਦ ਨੂੰ ਕੱਚਾ ਖਾਣ ਤੋਂ ਇਲਾਵਾ ਇਸ ਦੀ ਚਟਨੀ, ਜੈਮ, ਕੈਂਡੀ ਵੀ ਬਣਾਈ ਜਾ ਸਕਦੀ ਹੈ। ਅਮਰੂਦ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਫਿਰ ਵੀ ਇਸ ਦਾ ਸੇਵਨ ਕੁਝ ਲੋਕਾਂ ਲਈ ਭਾਰੀ ਹੁੰਦਾ ਹੈ।
ਪੌਸ਼ਟਿਕ ਤੱਤਾਂ ਨਾਲ ਭਰਪੂਰ ਅਮਰੂਦ-
ਅਮਰੂਦ ਐਂਟੀਆਕਸੀਡੈਂਟਸ, ਵਿਟਾਮਿਨ-ਸੀ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇੱਕ ਅਮਰੂਦ ਵਿੱਚ 112 ਕੈਲੋਰੀ ਅਤੇ 25 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ। ਖੋਜ ਮੁਤਾਬਕ ਇਹ ਫਲ ਸ਼ੂਗਰ ਦੇ ਮਰੀਜ਼ਾਂ ਲਈ ਚੰਗਾ ਹੈ। ਇਸ ਤੋਂ ਇਲਾਵਾ ਅਮਰੂਦ ਖਾਣ ਦੇ ਕਈ ਫਾਇਦੇ ਹੁੰਦੇ ਹਨ। ਰਪ ਕੁੱਝ ਲੋਕਾਂ ਨੂੰ ਇਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। 
1.. ਅਮਰੂਦ ਵਿਟਾਮਿਨ-ਸੀ ਅਤੇ ਫਰੂਟੇਜ਼ ਨਾਲ ਭਰਪੂਰ ਹੁੰਦਾ ਹੈ। ਜੇਕਰ ਇਨ੍ਹਾਂ ਦੋਹਾਂ ’ਚੋਂ ਕਿਸੇ ਇੱਕ ਦੀ ਮਾਤਰਾ ਸਰੀਰ ਵਿੱਚ ਵੱਧ ਜਾਂਦੀ ਹੈ ਤਾਂ ਤੁਹਾਡਾ ਪੇਟ ਫੁੱਲਣ ਲੱਗ ਜਾਵੇਗਾ। ਵਿਟਾਮਿਨ-ਸੀ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ, ਜਦੋਂ ਇਸ ਦੀ ਮਾਤਰਾ ਵਧ ਜਾਂਦੀ ਹੈ, ਤਾਂ ਸਾਡੇ ਸਰੀਰ ਲਈ ਇਸ ਨੂੰ ਜਜ਼ਬ ਕਰਨਾ ਮੁਸ਼ਕਲ ਹੋ ਜਾਂਦਾ ਹੈ। ਘੱਟੋ-ਘੱਟ 40 ਪ੍ਰਤੀਸ਼ਤ ਲੋਕ ਫਰੂਟੋਜ਼ ਮੈਲਾਬਸੋਰਪਸ਼ਨ ਤੋਂ ਪੀੜਤ ਹਨ, ਜਿਸ ਵਿੱਚ ਸਰੀਰ ਕੁਦਰਤੀ ਸ਼ੂਗਰ ਨੂੰ ਜਜ਼ਬ ਨਹੀਂ ਕਰ ਸਕਦਾ, ਜਿਸ ਕਾਰਨ ਇਹ ਪੇਟ ਵਿੱਚ ਬੈਠ ਜਾਂਦਾ ਹੈ ਅਤੇ ਫੁੱਲਣ ਦਾ ਕਾਰਨ ਬਣਦਾ ਹੈ।
2.. ਅਮਰੂਦ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ, ਜਿਸ ਕਾਰਨ ਇਹ ਫਲ ਸ਼ੂਗਰ ਦੇ ਮਰੀਜ਼ਾਂ ਲਈ ਚੰਗਾ ਸਾਬਤ ਹੁੰਦਾ ਹੈ। ਹਾਲਾਂਕਿ, ਜੇਕਰ ਤੁਸੀਂ ਰੋਜ਼ਾਨਾ ਆਧਾਰ 'ਤੇ ਅਮਰੂਦ ਖਾ ਰਹੇ ਹੋ, ਤਾਂ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਚੈੱਕ ਕਰੋ। 100 ਗ੍ਰਾਮ ਅਮਰੂਦ 'ਚ 9 ਗ੍ਰਾਮ ਸ਼ੂਗਰ ਹੁੰਦੀ ਹੈ, ਇਸ ਲਈ ਜ਼ਿਆਦਾ ਅਮਰੂਦ ਖਾਣ ਨਾਲ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ।
3.. ਅਮਰੂਦ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਕਬਜ਼ ਤੋਂ ਰਾਹਤ ਦੇ ਕੇ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਹਾਲਾਂਕਿ, ਜ਼ਿਆਦਾ ਮਾਤਰਾ ਵਿੱਚ ਅਮਰੂਦ ਦਾ ਸੇਵਨ ਤੁਹਾਡੀ ਪਾਚਨ ਪ੍ਰਣਾਲੀ ਨੂੰ ਪਰੇਸ਼ਾਨ ਕਰ ਸਕਦਾ ਹੈ।
ਬਹੁਤ ਸਾਰੇ ਲੋਕਾਂ ਨੂੰ ਅਮਰੂਦ ਸੂਟ ਨਹੀਂ ਕਰਦਾ, ਇਸ ਨੂੰ ਖਾਣ ਤੋਂ ਬਾਅਦ ਪੇਟ ’ਚ ਤੇਜ਼ ਦਰਦ ਹੋਣ ਲੱਗਦਾ ਹੈ। ਅਜਿਹੇ ’ਚ ਤੁਸੀਂ ਇਸ ਦੇ ਬੀਜ ਕੱਢ ਕੇ ਖਾ ਸਕਦੇ ਹੋ ਪਰ ਫ਼ਿਰ ਵੀ ਦਰਦ ਰਹਿੰਦਾ ਹੈ ਤਾਂ ਅਮਰੂਦ ਖਾਣ ਤੋਂ ਬਚੋ। 
ਅਮਰੂਦ ਖਾਣ ਦਾ ਸਹੀ ਸਮਾਂ ਕੀ ਹੈ? 
ਦਿਨ ਵਿੱਚ ਇੱਕ ਅਮਰੂਦ ਖਾਣਾ ਸੁਰੱਖਿਅਤ ਹੈ। ਇਸ ਤੋਂ ਜ਼ਿਆਦਾ ਅਮਰੂਦ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ।  ਤੁਸੀਂ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਦੇ ਵਿਚਕਾਰ ਜਾਂ ਕਸਰਤ ਤੋਂ ਪਹਿਲਾਂ ਜਾਂ ਬਾਅਦ ਵਿੱਚ ਫਲ ਖਾ ਸਕਦੇ ਹੋ। ਹਾਲਾਂਕਿ ਇਸ ਨੂੰ ਰਾਤ ਨੂੰ ਖਾਣ ਨਾਲ ਜ਼ੁਕਾਮ ਅਤੇ ਖਾਂਸੀ ਹੋ ਸਕਦੀ ਹੈ। 
----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡ

ਚੰਡੀਗੜ੍ਹ, 11 ਸਤੰਬਰ 2026:ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਹੁਣ...

ਕੈਨੇਡਾ ‘ਚ ਟਾਂਡਾ ਦੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦੀ ਦਰਦਨਾਕ...

ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ! ਵਰਲਡ ਚੈਂਪੀਅਨਸ਼ਿਪ ਟ੍ਰਾਇਲ ਦੀ ਨਹੀਂ ਮਿਲੀ ਇਜਾਜ਼ਤ

ਵਿਨੇਸ਼ ਫੋਗਾਟ ਦੀ ਇੰਟਰਨੈਸ਼ਨਲ ਰੈਸਲਿੰਗ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।...

ਪੰਜਾਬ ‘ਚ ਬਿਜਲੀ ਸੰਕਟ ਡੂੰਘਾ, ਥਰਮਲ ਪਲਾਂਟਾਂ ‘ਚ ਕੋਲੇ ਦਾ ਕਾਲ; 16 ਹਜ਼ਾਰ ਮੈਗਾਵਾਟ ਟੱਪੀ ਮੰਗ

ਪੰਜਾਬ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਇੱਕ ਵਾਰ ਫਿਰ ਗੰਭੀਰ ਬਿਜਲੀ ਸੰਕਟ ਪੈਦਾ...

SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ,30 ਸਤੰਬਰ ਤੱਕ ਬਿਜ਼ੀ ਹੋਣ ਦਾ ਦਿੱਤਾ ਹਵਾਲਾ, AAP ਨੇ ਬੋਲਿਆ ਹਮਲਾ

ਸਾਲ 2015 ਦੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ...

Sri hemkund sahib ਦੀ ਯਾਤਰਾ ’ਤੇ ਭਾਰਤ ਆ ਰਹੇ ਸਿੱਖ ਸ਼ਰਧਾਲੂ ਨੂੰ ਪਾਕਸਿਤਾਨ ’ਚ ਰੋਕਿਆ, ਫ਼ੈਸਲਾਬਾਦ ਏਅਰਪੋਰਟ ‘ਤੇ ਕੱਢੀ ਰਾਤ

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆਉਣ ਦੀ ਤਿਆਰੀ ਕਰ ਰਹੇ ਪਾਕਿਸਤਾਨੀ ਸਿੱਖ...

ਬੈਂਕ ਜਾਣ ਵਾਲਿਆਂ ਲਈ ਵੱਡੀ ਖ਼ਬਰ, 11 ਤੋਂ 13 ਸਤੰਬਰ ਤੱਕ ਹੜਤਾਲ ‘ਤੇ ਰਹਿਣਗੇ ਕਰਮਚਾਰੀ, ਜਾਣੋ ਕਿਹੜੀਆਂ ਸੇਵਾਵਾਂ ਚਾਲੂ

ਜੇਕਰ ਤੁਸੀ 11 ਸਤੰਬਰ ਤੋਂ ਅਗਲੇ ਦਿਨਾਂ ਲਈ ਕਿਸੇ ਮਹੱਤਵਪੂਰਨ ਕੰਮ ਲਈ ਬੈਂਕ ਜਾਣਾ...

ਅਮਰੀਕਾ ਸਰਕਾਰ ਵਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਨਾਉਣਾ ਮੰਦਭਾਗਾ – ਐਡਵੋਕੇਟ ਧਾਮੀ

 ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਵਲੋਂ ਐਕਸ (ਪਹਿਲਾਂ ਟਵਿੱਟਰ) ਰਾਹੀਂ ਸਾਹਮਣੇ ਆਏ ਇਕ...