ਭਾਰਤ ਵਿੱਚ H3N2 ਫਲੂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ। ਵਾਇਰਸ ਲਗਾਤਾਰ ਖੰਘ ਅਤੇ ਸਾਹ ਦੇ ਲੱਛਣਾਂ ਸਮੇਤ ਕਈ ਹੋਰ ਸਮੱਸਿਆਵਾਂ ਵੀ ਲਿਆ ਰਿਹਾ ਹੈ। ਫਲੂ ਦੇ ਲੱਛਣਾਂ ਤੋਂ ਇਲਾਵਾ, ਲੋਕ ਕੁਝ ਹੋਰ ਵੱਡੇ ਕਾਰਨ ਵੀ ਦੇਖ ਰਹੇ ਹਨ, ਜਿਵੇਂ ਕਿ ਗਰਮ ਮੌਸਮ ਵਿੱਚ ਬਹੁਤ ਜ਼ਿਆਦਾ ਠੰਢ ਲੱਗਣਾ। ਇਸ ਨਾਲ ਮਨੁੱਖਾਂ ਤੋਂ ਇਲਾਵਾ ਇਹ ਵਾਇਰਸ ਪੰਛੀਆਂ ਅਤੇ ਥਣਧਾਰੀ ਜੀਵਾਂ ਨੂੰ ਵੀ ਸੰਕਰਮਿਤ ਕਰ ਸਕਦਾ ਹੈ। WHO ਦੇ ਅਨੁਸਾਰ, H3N2 ਇਨਫਲੂਐਂਜ਼ਾ ਏ ਵਾਇਰਸ ਦਾ ਇੱਕ ਉਪ-ਕਿਸਮ ਹੈ ਜੋ ਮੁੱਖ ਤੌਰ ‘ਤੇ ਮਨੁੱਖਾਂ ਨੂੰ ਪ੍ਰਭਾਵਿਤ ਕਰਦਾ ਹੈ। ਆਓ ਜਾਣਦੇ ਹਾਂ ਇਸ ਵਾਇਰਸ ਦੇ ਲੱਛਣ ਕੀ ਹਨ ਅਤੇ ਕਿਹੜੇ ਲੋਕਾਂ ਨੂੰ ਇਸ ਤੋਂ ਸਭ ਤੋਂ ਵੱਧ ਖ਼ਤਰਾ ਹੈ।
ਹੋਲੀ ਤੋਂ ਬਾਅਦ ਬਹੁਤ ਸਾਰੇ ਲੋਕ ਫਲੂ ਵਰਗੇ ਲੱਛਣਾਂ ਦਾ ਅਨੁਭਵ ਕਰ ਰਹੇ ਹਨ। ਆਓ ਜਾਣਦੇ ਹਾਂ H3N2 ਦੇ ਲੱਛਣਾਂ ਬਾਰੇ, ਜੋ ਇਹ ਸੰਕੇਤ ਦੇ ਰਹੇ ਹਨ ਕਿ ਤੁਹਾਨੂੰ ਹੁਣ ਡਾਕਟਰੀ ਦਖਲ ਦੀ ਲੋੜ ਹੈ।
H3N2 ਫਲੂ ਦੇ ਲੱਛਣ- ਖੰਘ, ਬੁਖ਼ਾਰ, ਠੰਢ, ਉਲਟੀ, ਗਲੇ ਵਿੱਚ ਖਰਾਸ਼, ਦਸਤ, ਵਗਦਾ ਨੱਕ
ਗੰਭੀਰ ਮਾਮਲਿਆਂ ਵਿੱਚ, ਸੰਕਰਮਿਤ ਵਿਅਕਤੀ ਨੂੰ ਸਾਹ ਲੈਣ ਵਿੱਚ ਮੁਸ਼ਕਲ, ਛਾਤੀ ਵਿੱਚ ਦਰਦ/ਬੇਅਰਾਮੀ, ਭੋਜਨ ਨਿਗਲਣ ਵਿੱਚ ਮੁਸ਼ਕਲ ਅਤੇ ਲਗਾਤਾਰ ਬੁਖਾਰ ਦਾ ਅਨੁਭਵ ਹੋ ਸਕਦਾ ਹੈ। ਜੇਕਰ ਤੁਸੀਂ, ਜਾਂ ਤੁਹਾਡੇ ਪਰਿਵਾਰ ਵਿੱਚ ਕੋਈ ਵਿਅਕਤੀ ਇਹਨਾਂ ਲੱਛਣਾਂ ਦਾ ਅਨੁਭਵ ਕਰ ਰਿਹਾ ਹੈ, ਤਾਂ ਤੁਰੰਤ ਡਾਕਟਰੀ ਸਹਾਇਤਾ ਲਓ। ਇਹ ਲੱਛਣ ਪੰਜ ਤੋਂ ਸੱਤ ਦਿਨਾਂ ਤੱਕ ਬਣੇ ਰਹਿੰਦੇ ਹਨ। H3N2 ਇਨਫਲੂਐਂਜ਼ਾ ਬਹੁਤ ਜ਼ਿਆਦਾ ਛੂਤ ਵਾਲਾ ਹੈ ਅਤੇ ਖੰਘ ਜਾਂ ਛਿੱਕ ਦੀਆਂ ਬੂੰਦਾਂ ਰਾਹੀਂ ਆਸਾਨੀ ਨਾਲ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਸਕਦਾ ਹੈ। ਗਰਭਵਤੀ ਔਰਤਾਂ, ਛੋਟੇ ਬੱਚੇ, ਬਜ਼ੁਰਗ ਬਾਲਗ ਅਤੇ ਪਹਿਲਾਂ ਤੋਂ ਮੌਜੂਦ ਡਾਕਟਰੀ ਸਮੱਸਿਆਵਾਂ ਵਾਲੇ ਲੋਕਾਂ ਨੂੰ ਇਸ ਵਾਇਰਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਆਈਐਮਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਨੁਸਾਰ, ਇਸ ਵਾਇਰਸ ਨਾਲ ਪ੍ਰਭਾਵਿਤ ਜ਼ਿਆਦਾਤਰ ਲੋਕਾਂ ਦੀ ਉਮਰ ਜਾਂ ਤਾਂ 15 ਸਾਲ ਤੋਂ ਘੱਟ ਜਾਂ 50 ਸਾਲ ਤੋਂ ਵੱਧ ਹੈ। ਇਸ ਤੋਂ ਇਲਾਵਾ ਇਹ ਉਨ੍ਹਾਂ ਲੋਕਾਂ ਲਈ ਵੀ ਖ਼ਤਰੇ ਦੀ ਘੰਟੀ ਹੈ, ਜਿਨ੍ਹਾਂ ਨੂੰ ਸ਼ੂਗਰ, ਬੀ.ਪੀ., ਦਮਾ, ਦਿਲ ਦੀ ਸਮੱਸਿਆ, ਕਮਜ਼ੋਰ ਇਮਿਊਨ ਅਤੇ ਨਿਊਰੋਲੌਜੀਕਲ ਸਮੱਸਿਆਵਾਂ ਹਨ।












