ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਮਾਹਿਰਾਂ ਅਨੁਸਾਰ ਜਦੋਂ ਮੀਂਹ ਪੈਂਦਾ ਹੈ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਮੌਸਮ ਠੰਡਾ ਹੋ ਗਿਆ ਹੈ ਹੁਣ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੋਵੇਗੀ ਪਰ ਨਮੀ ਕਾਰਨ ਪਸੀਨਾ ਵੀ ਜ਼ਿਆਦਾ ਨਿਕਲਦਾ ਹੈ। ਇਸ ਸਥਿਤੀ ਵਿੱਚ, ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ। ਅਜਿਹੇ ‘ਚ ਲੋਕਾਂ ਨੂੰ ਪਾਣੀ ਦਾ ਸੇਵਨ ਵਧਾਉਣਾ ਚਾਹੀਦਾ ਹੈ। ਨਹੀਂ ਤਾਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ।
ਗਰਮੀ ਕਾਰਨ ਮੀਂਹ, ਨਦੀਆਂ, ਸਮੁੰਦਰ ਜਾਂ ਝੀਲਾਂ ਦਾ ਪਾਣੀ ਭਾਫ਼ ਬਣ ਕੇ ਆਲੇ-ਦੁਆਲੇ ਦੀ ਹਵਾ ਵਿੱਚ ਫੈਲ ਜਾਂਦਾ ਹੈ। ਇਸ ਨੂੰ ਨਮੀ ਕਿਹਾ ਜਾਂਦਾ ਹੈ। ਫਿਰ ਜਦੋਂ ਭਾਫ਼ ਵਾਲੀ ਹਵਾ ਸਰੀਰ ਨੂੰ ਲੱਗਦੀ ਹੈ ਤਾਂ ਨਮੀ ਦਾ ਅਹਿਸਾਸ ਹੁੰਦਾ ਹੈ। ਠੰਢੀਆਂ ਥਾਵਾਂ ਨਾਲੋਂ ਨਿੱਘੀਆਂ ਥਾਵਾਂ ਜ਼ਿਆਦਾ ਨਮੀ ਵਾਲੀਆਂ ਹੁੰਦੀਆਂ ਹਨ, ਕਿਉਂਕਿ ਗਰਮੀ ਕਾਰਨ ਪਾਣੀ ਬਹੁਤ ਤੇਜ਼ੀ ਨਾਲ ਭਾਫ਼ ਬਣ ਕੇ ਆਲੇ-ਦੁਆਲੇ ਦੀ ਹਵਾ ਵਿਚ ਫੈਲ ਜਾਂਦਾ ਹੈ।
ਬਰਸਾਤ ਦੇ ਮੌਸਮ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ-
ਮੌਸਮੀ ਫਲ ਖਾਓ। ਜਿਵੇਂ ਕਿ ਪਪੀਤਾ, ਅਨਾਰ, ਲੀਚੀ।
ਹਰੀਆਂ ਪੱਤੇਦਾਰ ਸਬਜ਼ੀਆਂ ਖਾਓ।
ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰੋ।
ਬੱਚਿਆਂ ਨੂੰ ਕਰਿਸਪ ਜਾਂ ਚਿਪਸ ਨਾ ਦਿਓ। ਇਸ ਨਾਲ ਐਸੀਡਿਟੀ ਹੋ ਸਕਦੀ ਹੈ।
ਕੋਲਡ ਡਰਿੰਕਸ ਪੀਣ ਤੋਂ ਪਰਹੇਜ਼ ਕਰੋ।
ਨਾ ਹੀ ਘੱਟ ਖਾਓ ਅਤੇ ਨਾ ਹੀ ਬਹੁਤ ਜ਼ਿਆਦਾ ਖਾਓ।