ਬਦਲਦੇ ਮੌਸਮ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਆ ਜਾਂਦੀਆਂ ਹਨ। ਇਸ ਦੇ ਨਾਲ ਹੀ ਬਦਲਦਾ ਮੌਸਮ ਚਿਹਰੇ ਨੂੰ ਤੇਲਯੁਕਤ ਬਣਾ ਦਿੰਦਾ ਹੈ ਅਜਿਹੇ ‘ਚ ਤੁਹਾਨੂੰ ਆਪਣੀ ਚਮੜੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਟਮਾਟਰ ਫੇਸ਼ੀਅਲ ਟ੍ਰਾਈ ਕਰ ਸਕਦੇ ਹੋ। ਟਮਾਟਰ ਇਕ ਅਜਿਹੀ ਸਬਜ਼ੀ ਹੈ ਜੋ ਸਾਡੀ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਹੈ। ਤੁਹਾਨੂੰ ਦੱਸ ਦੇਈਏ ਕਿ ਟਮਾਟਰ ਚਮੜੀ ਨੂੰ ਤਰੋਤਾਜ਼ਾ ਕਰਨ ਦਾ ਕੰਮ ਕਰਦਾ ਹੈ, ਇਸ ਨੂੰ ਹਾਈਡਰੇਟ ਰੱਖਦਾ ਹੈ। ਦੂਜੇ ਪਾਸੇ ਟਮਾਟਰ ਨੂੰ ਚਿਹਰੇ ‘ਤੇ ਲਗਾਉਣ ਨਾਲ ਟੈਨਿੰਗ ਵੀ ਖਤਮ ਹੁੰਦੀ ਹੈ। ਆਓ ਜਾਣਦੇ ਹਾਂ ਕਿ ਚੇਹਰੇ ਨੂੰ ਚੰਦਰ ਬਣਾਉਣ ਲਈ ਘਰ ਚ ਹੀ ਕਿਸ ਤਰਾਂ ਕਰ ਸਕਦੇ ਹਾਂ ਟਮਾਟਰ ਫੇਸ਼ੀਅਲ

ਕਿਸੇ ਵੀ ਤਰ੍ਹਾਂ ਦਾ ਫੇਸ਼ੀਅਲ ਸ਼ੁਰੂ ਕਰਨ ਤੋਂ ਪਹਿਲਾਂ ਚਮੜੀ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਟਮਾਟਰ ਨਾਲ ਚਿਹਰਾ ਸਾਫ਼ ਕਰਨ ਲਈ ਟਮਾਟਰ ਦੇ ਰਸ ਦੇ ਨਾਲ ਦੁੱਧ ਦਾ ਇਸਤੇਮਾਲ ਕਰੋ। ਹੁਣ ਇਸ ਨਾਲ 2 ਮਿੰਟ ਤੱਕ ਚਿਹਰੇ ਤੇ ਮਾਲਿਸ਼ ਕਰੋ ਅਤੇ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ।
ਚਿਹਰੇ ਦੀ ਕਾਲੀਜ਼ਿੰਗ ਕਰਨ ਤੋਂ ਬਾਅਦ ਵਾਰੀ ਆਉਂਦੀ ਹੈ ਸਕਰਬਿੰਗ ਦੀ। ਸਕਰਬਿੰਗ ਚਿਹਰੇ ਤੋਂ ਡੈੱਡ ਸਕਿਨ ਸੈੱਲਸ ਨੂੰ ਹਟਾਉਣ ਦਾ ਕੰਮ ਕਰਦੀ ਹੈ।ਸਕਰਬ ਕਰਨ ਲਈ ਟਮਾਟਰ ਦੇ ਗੁਦੇ ਨੂੰ ਕੱਢ ਕੇ ਉਸ ‘ਚ ਚੀਨੀ ਮਿਲਾ ਕੇ ਚਿਹਰੇ ‘ਤੇ 3 ਮਿੰਟ ਤੱਕ ਹਲਕੇ ਹੱਥਾਂ ਨਾਲ ਮਸਾਜ ਕਰੋ। ਅਜਿਹਾ ਕਰਨ ਨਾਲ ਤੁਹਾਡੀ ਸਾਰੀ ਡੈੱਡ ਸਕਿਨ ਦੂਰ ਹੋ ਜਾਵੇਗੀ। ਇਹ ਮਿਸ਼ਰਣ ਨਾ ਸਿਰਫ਼ ਚਮੜੀ ਨੂੰ ਸਾਫ਼ ਕਰੇਗਾ ਸਗੋਂ ਇਸ ਨੂੰ ਪੋਸ਼ਣ ਵੀ ਦੇਵੇਗਾ।
ਸਕਰਬ ਕਰਨ ਤੋਂ ਬਾਅਦ ਚਮੜੀ ਦੇ ਪੋਰਸ ਖੁੱਲ੍ਹ ਜਾਂਦੇ ਹਨ। ਚਮੜੀ ‘ਤੇ ਟੋਨਰ ਦੀ ਵਰਤੋਂ ਕਰਕੇ ਚਮੜੀ ਦਾ pH ਸੰਤੁਲਨ ਠੀਕ ਕੀਤਾ ਜਾਂਦਾ ਹੈ। ਟੋਨਰ ਕਰਨ ਲਈ ਤੁਸੀਂ ਟਮਾਟਰ ਦਾ ਰਸ ਕੱਢੋ। ਇਸ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾਓ, ਹੁਣ ਇਸ ਨੂੰ ਕਾਟਨ ਦੀ ਮਦਦ ਨਾਲ ਚਿਹਰੇ ‘ਤੇ ਲਗਾਓ। ਇਸ ਨੂੰ ਲਗਾਉਣ ਤੋਂ ਬਾਅਦ ਚਿਹਰੇ ‘ਤੇ ਗਲੋ ਆ ਜਾਵੇਗੀ।
ਫੇਸ ਪੈਕ ਚਿਹਰੇ ਨੂੰ ਪੋਸ਼ਣ ਦਿੰਦਾ ਹੈ ਅਤੇ ਚਮੜੀ ਨੂੰ ਟਾਈਟ ਰੱਖਣ ਦਾ ਕੰਮ ਕਰਦਾ ਹੈ। ਫੇਸ ਪੈਕ ਚਮੜੀ ਦੀ ਰੰਗਤ ਨੂੰ ਵੀ ਨਿਖਾਰਦਾ ਹੈ। ਫੇਸ ਪੈਕ ਬਣਾਉਣ ਲਈ ਟਮਾਟਰ ਦੇ ਜੂਸ ਵਿੱਚ ਚੌਲਾਂ ਦੇ ਆਟੇ ਨੂੰ ਮਿਲਾਓ। ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ‘ਤੇ 20 ਮਿੰਟ ਲਈ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਸਾਧਾਰਨ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰਾ ਚਮਕਦਾਰ ਲੱਗਣ ਲੱਗ ਜਾਏਗਾ ।












