ਫਲ, ਸਬਜ਼ੀਆਂ, ਮੇਵੇ, ਮਸਾਲੇ ਅਤੇ ਦੁੱਧ-ਦਹੀ ਆਦਿ ਸਰੀਰ ਲਈ ਜ਼ਰੂਰੀ ਤੱਤਾਂ ਜਿਵੇਂ ਵਿਟਾਮਿਨ, ਖਣਿਜ ਅਤੇ ਕਾਰਬੋਹਾਈਡਰੇਟ ਦਾ ਭੰਡਾਰ ਹਨ। ਕੁਦਰਤੀ ਭੋਜਨ ਸਰੀਰ ਨੂੰ ਸਿਹਤਮੰਦ ਬਣਾਉਂਦੇ ਹਨ। ਟਮਾਟਰ ਇਨ੍ਹਾਂ ਔਸ਼ਧੀ ਗੁਣਾਂ ਵਾਲੀਆਂ ਸਬਜ਼ੀਆਂ ਵਿੱਚੋ ਇਕ ਹੈ। ਟਮਾਟਰ ਇੱਕ ਅਜਿਹੀ ਸਬਜ਼ੀ ਹੈ ਜੋ ਲਗਭਗ ਹਰ ਘਰ ਵਿੱਚ ਹਰ ਰੋਜ਼ ਵਰਤੀ ਜਾਂਦੀ ਹੈ। ਟਮਾਟਰ ਦਾ ਸੇਵਨ ਕਰਨ ਦੇ ਕਈ ਫਾਇਦੇ ਹਨ ਪਰ ਜੇਕਰ ਕਿਸੇ ਵੀ ਚੀਜ਼ ਦਾ ਸਹੀ ਤਰੀਕੇ ਅਤੇ ਮਾਤਰਾ ‘ਚ ਸੇਵਨ ਨਾ ਕੀਤਾ ਜਾਵੇ ਤਾਂ ਇਹ ਨੁਕਸਾਨਦਾਇਕ ਵੀ ਹੋ ਸਕਦਾ ਹੈ। ਟਮਾਟਰ ਦੇ ਨਾਲ-ਨਾਲ ਤੁਸੀਂ ਇਸ ਦੇ ਬੀਜਾਂ ਨੂੰ ਸਰੀਰ ‘ਚ ਜਾਣ ਤੋਂ ਨਹੀਂ ਰੋਕ ਸਕਦੇ, ਪਰ ਜੇਕਰ ਇਹ ਬੀਜ ਤੁਹਾਡੇ ਸਰੀਰ ‘ਚ ਦਾਖਲ ਹੋ ਜਾਣ ਤਾਂ ਤੁਸੀਂ ਪੱਥਰੀ ਦੇ ਮਰੀਜ਼ ਬਣ ਸਕਦੇ ਹੋ, ਕਿਉਂਕਿ ਇਹ ਆਸਾਨੀ ਨਾਲ ਗੁਰਦੇ ‘ਚ ਪਹੁੰਚ ਕੇ ਪੱਥਰੀ ਬਣਾਉਂਦੇ ਹਨ। ਜੇਕਰ ਤੁਹਾਨੂੰ ਕਿਡਨੀ ਦੀ ਬੀਮਾਰੀ ਹੈ ਤਾਂ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਟਮਾਟਰ ਦਾ ਜ਼ਿਆਦਾ ਸੇਵਨ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਖੋਜ ਮੁਤਾਬਕ ਟਮਾਟਰ ਦਾ ਜ਼ਿਆਦਾ ਸੇਵਨ ਗੁਰਦੇ ਦੀ ਪੱਥਰੀ ਦਾ ਖਤਰਾ ਵਧਾ ਸਕਦਾ ਹੈ। ਟਮਾਟਰ ਵਿੱਚ ਪਾਇਆ ਜਾਣ ਵਾਲਾ ਕੈਲਸ਼ੀਅਮ ਆਕਸਲੇਟ ਗੁਰਦਿਆਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਕਾਰਨ ਪੱਥਰੀ ਦੀ ਸ਼ਿਕਾਇਤ ਹੋਣ ਦੀ ਸੰਭਾਵਨਾ ਹੈ। ਅਜਿਹੇ ‘ਚ ਜੇਕਰ ਕਿਡਨੀ ਸਟੋਨ ਦੇ ਲੱਛਣ ਦਿਖਾਈ ਦੇਣ ਤਾਂ ਟਮਾਟਰ ਦਾ ਸੇਵਨ ਨਾ ਕਰੋ।
ਜੋ ਲੋਕ ਦਸਤ(ਡਾਇਰੀਆ) ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਨੂੰ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਸਤ ਜਾਂ ਡਾਇਰੀਆ ਹੋਣ ‘ਤੇ ਜ਼ਿਆਦਾ ਟਮਾਟਰ ਖਾਣ ਨਾਲ ਤਕਲੀਫ ਵਧ ਸਕਦੀ ਹੈ। ਟਮਾਟਰ ‘ਚ ਸਾਲਮੋਨੇਲਾ ਨਾਂ ਦਾ ਬੈਕਟੀਰੀਆ ਹੁੰਦਾ ਹੈ, ਜੋ ਦਸਤ ਵਧਾਉਣ ਦਾ ਕੰਮ ਕਰਦਾ ਹੈ।
ਇਸ ਤੋਂ ਇਲਾਵਾ ਟਮਾਟਰ ‘ਚ ਬਹੁਤ ਜ਼ਿਆਦਾ ਐਸੀਡਿਟੀ ਪਾਈ ਜਾਂਦੀ ਹੈ। ਇਸ ਲਈ ਟਮਾਟਰ ਦਾ ਜ਼ਿਆਦਾ ਸੇਵਨ ਐਸੀਡਿਟੀ ਦਾ ਕਾਰਨ ਬਣ ਸਕਦਾ ਹੈ। ਕੁਝ ਲੋਕਾਂ ਨੂੰ ਟਮਾਟਰ ਖਾਣ ਤੋਂ ਬਾਅਦ ਦਿਲ ਵਿੱਚ ਜਲਣ ਦੀ ਸ਼ਿਕਾਇਤ ਵੀ ਹੁੰਦੀ ਹੈ।
ਅੱਜ-ਕੱਲ੍ਹ ਆਰਗੈਨਿਕ ਟਮਾਟਰਾਂ ਦੀ ਥਾਂ ਬਾਜ਼ਾਰਾਂ ਵਿੱਚ ਇੰਜੈਕਸ਼ਨ ਜਾਂ ਕੈਮੀਕਲ ਦੀ ਵਰਤੋਂ ਕਰਕੇ ਪਕਾਏ ਟਮਾਟਰ ਉਪਲਬਧ ਹਨ, ਜੋ ਤੁਹਾਨੂੰ ਬੇਚੈਨੀ, ਬਲੱਡ ਪ੍ਰੈਸ਼ਰ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਬਣਾ ਸਕਦੇ ਹਨ।












