ਸਵਾਈਨ ਫਲੂ ਇਨਫਲੂਐਂਜ਼ਾ ਵਾਇਰਸ (H1N1) ਕਾਰਨ ਤੇਜ਼ੀ ਨਾਲ ਫੈਲਣ ਵਾਲੀ ਛੂਤ ਵਾਲੀ ਬਿਮਾਰੀ ਹੈ। ਇਸ ਵਾਇਰਸ ਨਾਲ ਪ੍ਰਭਾਵਿਤ ਵਿਅਕਤੀ ਵਿੱਚ ਆਮ ਮੌਸਮੀ ਜ਼ੁਕਾਮ ਵਰਗੇ ਲੱਛਣ ਹੁੰਦੇ ਹਨ, ਜਿਵੇਂ ਕਿ ਨੱਕ ਵਗਣਾ ਗਲੇ ਵਿੱਚ ਖਰਾਸ਼, ਜ਼ੁਕਾਮ-ਖੰਘ, ਬੁਖਾਰ, ਸਿਰ ਦਰਦ, ਸਰੀਰ ਵਿੱਚ ਦਰਦ, ਥਕਾਵਟ, ਠੰਢ ਲੱਗਣਾ, ਪੇਟ ਦਰਦ, ਕਈ ਵਾਰ ਦਸਤ, ਉਲਟੀਆਂ। ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ ਕੋਈ ਵਿਅਕਤੀ ਸਵਾਈਨ ਫਲੂ ਦੀ ਲਪੇਟ ਵਿਚ ਆ ਗਿਆ ਹੈ ਤਾਂ ਇਸ ਤੋਂ ਬਚਣ ਲਈ ਘਰ ਦੇ ਬਾਕੀ ਲੋਕਾਂ ਨੂੰ ਵੀ ਡਾਕਟਰੀ ਸਲਾਹ ਲੈ ਕੇ ਦਵਾਈ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਵਾਈਨ ਫਲੂ ਤੋਂ ਬਚਾਅ ਲਈ ਘਰੇਲੂ ਨੁਸਖੇ ਵੀ ਕਾਫੀ ਮਦਦਗਾਰ ਸਿੱਧ ਹੋ ਸਕਦੇ ਹਨ।
ਤੁਲਸੀ
ਤੁਲਸੀ ਦੇ ਪੱਤਿਆਂ ਦਾ ਸੇਵਨ ਤੁਹਾਡੇ ਗਲੇ ਅਤੇ ਫੇਫੜਿਆਂ ਵਿੱਚ ਮੌਜੂਦ ਸੰਕ੍ਰਮਣ ਨੂੰ ਖਤਮ ਕਰਨ ਵਿੱਚ ਮਦਦ ਕਰ ਸਕਦਾ ਹੈ। ਜੇਕਰ ਤੁਹਾਨੂੰ ਸਵਾਈਨ ਫਲੂ ਹੈ ਤਾਂ ਤੁਲਸੀ ਦਾ ਕਾੜ੍ਹਾ ਜਾਂ ਚਾਹ ਪੀਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
ਲਸਣ
ਕਿਉਂਕਿ ਲਸਣ ਕਈ ਸਿਹਤ ਸਮੱਸਿਆਵਾਂ ਅਤੇ ਬਿਮਾਰੀਆਂ ਨਾਲ ਨਜਿੱਠਣ ਵਿੱਚ ਕਾਰਗਰ ਹੈ, ਇਹ ਸਵਾਈਨ ਫਲੂ ਦੇ ਇਲਾਜ ਵਿੱਚ ਵੀ ਲਾਭਦਾਇਕ ਸਾਬਤ ਹੋ ਸਕਦਾ ਹੈ। ਲਸਣ ਵਿੱਚ ਮੌਜੂਦ ਐਲੀਸਿਨ ਸਰੀਰ ਦੇ ਐਂਟੀਆਕਸੀਡੈਂਟ ਗੁਣਾਂ ਨੂੰ ਵਧਾਉਂਦਾ ਹੈ। ਇਸ ਦੇ ਲਈ ਸਵੇਰੇ ਕੋਸੇ ਪਾਣੀ ‘ਚ ਲਸਣ ਦੀਆਂ 2 ਕਲੀਆਂ ਮਿਲਾ ਕੇ ਨਿਗਲ ਲਓ।
ਬਹੁਤ ਸਾਰਾ ਪਾਣੀ ਪੀਓ
ਸਵਾਈਨ ਫਲੂ ਕਾਰਨ ਉਲਟੀਆਂ, ਦਸਤ, ਬਹੁਤ ਜ਼ਿਆਦਾ ਪਿਸ਼ਾਬ ਅਤੇ ਬਹੁਤ ਜ਼ਿਆਦਾ ਪਸੀਨਾ ਆਉਣਾ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ, ਜਿਸ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਹਾਨੀਕਾਰਕ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ ਅਤੇ ਸਰੀਰ ਨੂੰ ਹਾਈਡਰੇਟ ਰੱਖਣ ਲਈ ਭਰਪੂਰ ਪਾਣੀ ਪੀਂਦੇ ਰਹੋ।
ਹਲਦੀ ਵਾਲਾ ਦੁੱਧ
ਹਲਦੀ ਦੇ ਦੁੱਧ ਵਿੱਚ ਕੁਦਰਤੀ ਐਂਟੀਆਕਸੀਡੈਂਟ ਹੁੰਦੇ ਹਨ, ਜੋ ਜ਼ੁਕਾਮ, ਫਲੂ, ਇਨਫੈਕਸ਼ਨ ਅਤੇ ਸੱਟਾਂ ਨੂੰ ਠੀਕ ਕਰਨ ਵਿੱਚ ਮਦਦਗਾਰ ਹੁੰਦੇ ਹਨ। ਇੱਕ ਗਲਾਸ ਕੋਸੇ ਦੁੱਧ ਵਿਚ ਥੋੜ੍ਹੀ ਜਿਹੀ ਹਲਦੀ ਪਾਊਡਰ ਮਿਲਾ ਕੇ ਸੌਣ ਤੋਂ ਪਹਿਲਾਂ ਪੀਓ।
ਆਂਵਲਾ
ਆਂਵਲੇ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਸੀ ਹੁੰਦਾ ਹੈ, ਜੋ ਇਮਿਊਨ ਸਿਸਟਮ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਸਰੀਰ ਨੂੰ ਸਵਾਈਨ ਫਲੂ ਤੋਂ ਬਚਾਉਣ ਲਈ ਆਂਵਲਾ ਖਾਓ ਜਾਂ ਜੂਸ, ਮੁਰੱਬੇ ਦੇ ਰੂਪ ਵਿੱਚ ਲਓ।









