June 8, 2026, 9:35 pm
----------- Advertisement -----------
HomeNewsHealthਕੂਹਣੀਆਂ ਦੇ ਕਾਲੇਪਣ ਨੂੰ ਦੂਰ ਕਰਨਗੇ ਇਹ ਘਰੇਲੂ ਨੁਸਖੇ

ਕੂਹਣੀਆਂ ਦੇ ਕਾਲੇਪਣ ਨੂੰ ਦੂਰ ਕਰਨਗੇ ਇਹ ਘਰੇਲੂ ਨੁਸਖੇ

Published on

----------- Advertisement -----------

ਸਰਦੀਆਂ ਵਿੱਚ ਕੂਹਣੀਆਂ ਦੀ ਚਮੜੀ ਜ਼ਿਆਦਾ ਖੁਸ਼ਕ, ਕਾਲੀ ਅਤੇ ਸਖ਼ਤ ਹੋ ਜਾਂਦੀ ਹੈ। ਅਜਿਹੇ ‘ਚ ਕੂਹਣੀਆਂ ਨੂੰ ਖਾਸ ਦੇਖਭਾਲ ਦੀ ਲੋੜ ਹੁੰਦੀ ਹੈ। ਹਾਲਾਂਕਿ ਚਮੜੀ ਨੂੰ ਨਰਮ ਅਤੇ ਸੁੰਦਰ ਰੱਖਣ ਲਈ ਬਾਜ਼ਾਰ ਵਿਚ ਕਈ ਤਰ੍ਹਾਂ ਦੀਆਂ ਕਰੀਮਾਂ, ਲੋਸ਼ਨ ਅਤੇ ਤੇਲ ਉਪਲਬਧ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਚਮੜੀ ਦੀ ਕਿਸਮ ਦੇ ਅਨੁਸਾਰ ਚੁਣ ਸਕਦੇ ਹੋ ਪਰ ਕੁਝ ਘਰੇਲੂ ਨੁਸਖੇ ਵੀ ਕਾਲੀਆ ਹੋਈਆਂ ਕੂਹਣੀਆਂ ਨੂੰ ਖੂਬਸੂਰਤ ਬਣਾਉਣ ਚ ਮਦਦਗਾਰ ਸਿੱਧ ਹੋ ਸਕਦੇ ਹਨ

ਚੌਲਾਂ ਦਾ ਆਟਾ, ਦਹੀਂ ਅਤੇ ਚੁਟਕੀ ਭਰ ਹਲਦੀ ਮਿਲਾ ਕੇ ਘਰ ‘ਤੇ ਹੀ ਸਕਰਬ ਬਣਾਓ। ਇਸ ਨੂੰ ਹੱਥਾਂ ਦੀ ਚਮੜੀ ‘ਤੇ, ਖਾਸ ਕਰਕੇ ਕੂਹਣੀਆਂ ‘ਤੇ ਹਲਕਾ ਜਿਹਾ ਰਗੜ ਕੇ ਲਗਾਓ। ਇਹ ਸਕਰਬ ਮਰੇ ਹੋਏ ਸੈੱਲਾਂ ਨੂੰ ਦੂਰ ਕਰੇਗਾ ਅਤੇ ਚਮੜੀ ਦੀ ਰੰਗਤ ਨੂੰ ਨਿਖਾਰਨ ਵਿੱਚ ਵੀ ਮਦਦ ਕਰੇਗਾ।


ਕੂਹਣੀਆਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਨਿੰਬੂ ਦੇ ਦੋ ਟੁਕੜੇ ਲੈ ਕੇ ਰੋਜ਼ਾਨਾ ਕੂਹਣੀ ਦੀ ਚਮੜੀ ‘ਤੇ ਰਗੜੋ। ਫਿਰ ਸਾਦੇ ਪਾਣੀ ਨਾਲ ਧੋ ਲਓ। ਇਸ ਦੀ ਰੋਜ਼ਾਨਾ ਵਰਤੋਂ ਨਾਲ ਕੂਹਣੀਆਂ ਦੇ ਕਾਲੇਪਣ ਤੋਂ ਛੁਟਕਾਰਾ ਮਿਲੇਗਾ

ਉੜਦ ਜਾਂ ਮੂੰਗ ਦੀ ਦਾਲ ਨੂੰ ਰਾਤ ਭਰ ਪਾਣੀ ਵਿੱਚ ਭਿਓ ਦਿਓ। ਅਗਲੇ ਦਿਨ ਸਵੇਰੇ ਇਸ ਨੂੰ ਦੁੱਧ ਨਾਲ ਪੀਸ ਲਓ ਅਤੇ ਇਸ ਪੇਸਟ ਦੀ ਵਰਤੋਂ ਕੂਹਣੀਆਂ ਦੀ ਚਮੜੀ ‘ਤੇ ਰਗੜਨ ਲਈ ਕਰੋ। ਫਿਰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ।

ਕੂਹਣੀਆਂ ਅਤੇ ਗੋਡਿਆਂ ਦੀ ਚਮੜੀ ਜ਼ਿਆਦਾ ਕਾਲੀ ਅਤੇ ਖੁਸ਼ਕ ਹੁੰਦੀ ਹੈ। ਇਨ੍ਹਾਂ ਦੀ ਖੁਸ਼ਕੀ ਅਤੇ ਕਾਲੇਪਨ ਨੂੰ ਦੂਰ ਕਰਨ ਲਈ ਨਿੰਬੂ-ਹਲਦੀ ਦੀ ਕਰੀਮ ਫਾਇਦੇਮੰਦ ਹੁੰਦੀ ਹੈ। ਇਹ ਕਰੀਮ ਨਾ ਸਿਰਫ ਚਮੜੀ ਨੂੰ ਨਰਮ ਕਰਨ ਵਿਚ ਮਦਦ ਕਰਦੀ ਹੈ ਬਲਕਿ ਸਮੇਂ ਦੇ ਨਾਲ ਚਮੜੀ ਦੇ ਰੰਗ ਨੂੰ ਵੀ ਨਿਖਾਰਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

’ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026:ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ...

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...