ਜਿਵੇਂ-ਜਿਵੇਂ ਸਾਡੀ ਉਮਰ ਵੱਧਦੀ ਹੈ, ਸਾਡੇ ਸਰੀਰ ਦੇ ਅੰਗ ਸਖ਼ਤ ਮਿਹਨਤ ਕਰਨ ਤੋਂ ਬਾਅਦ ਥੱਕ ਜਾਂਦੇ ਹਨ। ਔਰਤਾਂ ਦੀ ਗੱਲ ਕਰੀਏ ਤਾਂ 30 ਸਾਲ ਦੀ ਉਮਰ ਤੋਂ ਬਾਅਦ ਉਨ੍ਹਾਂ ਦੇ ਸਰੀਰ ’ਚ ਕੈਲਸ਼ੀਅਮ, ਆਇਰਨ ਵਰਗੇ ਜ਼ਰੂਰੀ ਤੱਤ ਘੱਟ ਹੋਣ ਲੱਗ ਜਾਂਦੇ ਹਨ ਕਿਉਂਕਿ ਉਹ ਆਪਣੀ ਸਿਹਤ ਦਾ ਪੂਰਾ ਧਿਆਨ ਨਹੀਂ ਰੱਖਦੀਆਂ, ਇਹ ਸਮੱਸਿਆਵਾਂ ਉਮਰ ਦੇ ਪਹਿਲਾਂ ਹੀ ਹੋਣ ਲੱਗਦੀਆਂ ਹਨ ਜੇਕਰ ਜੀਵਨ ਸ਼ੈਲੀ ਸਿਹਤਮੰਦ ਨਾ ਹੋਵੇ ਅਤੇ ਖਾਣ-ਪੀਣ ਖ਼ਰਾਬ ਹੋ ਜਾਵੇ। ਨਤੀਜੇ ਵਜੋਂ ਸਰੀਰ ਵਿੱਚ ਕੈਲਸ਼ੀਅਮ, ਆਇਰਨ, ਪ੍ਰੋਟੀਨ ਅਤੇ ਹੋਰ ਜ਼ਰੂਰੀ ਵਿਟਾਮਿਨਾਂ ਦੀ ਕਮੀ ਹੋਣ ਲੱਗ ਜਾਂਦੀ ਹੈ ਅਤੇ ਇਨ੍ਹਾਂ ਦੀ ਕਮੀ ਨੂੰ ਪੂਰਾ ਕਰਨ ਲਈ ਡਾਕਟਰ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਸਪਲੀਮੈਂਟਸ ਖਾਣ ਦੀ ਸਲਾਹ ਦਿੰਦੇ ਹਨ, ਜਦਕਿ ਖੁਰਾਕ ਵਿੱਚ ਕੁੱਝ ਸੁਪਰਫੂਡਜ ਸ਼ਾਮਿਲ ਕਰਕੇ ਤੁਸੀਂ ਇਨ੍ਹਾਂ ਜ਼ਰੂਰੀ ਤੱਤਾਂ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਨ੍ਹਾਂ ਸੁਪਰਫੂਡਜ਼ ਬਾਰੇ-
1.. ਹਰੀਆਂ ਸਬਜ਼ੀਆਂ-
ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਕਿ ਗੋਭੀ, ਸਲਾਦ, ਪਾਲਕ ਆਦਿ ਫਾਇਬਰ ਨਾਲ ਭਰਪੂਰ ਹੁੰਦੇ ਹਨ ਅਤੇ ਇਹ ਸਿਹਤ ਨੂੰ ਵਧਾਉਣ ਦਾ ਕੰਮ ਕਰਦੇ ਹਨ।
2.. ਬਰੌਕਲੀ-
ਗੋਭੀ ਦੀ ਤਰ੍ਹਾਂ ਦਿਖਣ ਵਾਲੀ ਹਰੀ ਬਰੌਕਲੀ ਨੂੰ ਆਪਣੇ ਸਲਾਦ ’ਚ ਸ਼ਾਮਿਲ ਕਰੋ। ਇਸ ਵਿੱਚ ਪਾਏ ਜਾਣ ਵਾਲੇ ਤੱਤ ਕੈਂਸਰ ਨੂੰ ਵਧਣ ਤੋਂ ਰੋਕਦੇ ਹਨ।
3.. ਡਾਰਕ ਚਾਕਲੇਟ-
ਐਂਟੀਆਕਸੀਡੈਂਟ ਨਾਲ ਭਰਪੂਰ, ਡਾਰਕ ਚਾਕਲੇਟ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਇਹ ਦਿਲ ਨੂੰ ਕਈ ਖਤਰਨਾਕ ਸਥਿਤੀਆਂ ਤੋਂ ਬਚਾਉਂਦੀ ਹੈ। ਇਨ੍ਹਾਂ ਹੀ ਨਹੀਂ ਡਾਰਕ ਚਾਕਲੇਟ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ ਅਤੇ ਸਰੀਰ ਨੂੰ ਕਈ ਪੌਸ਼ਟਿਕ ਤੱਤਾਂ ਨਾਲ ਭਰ ਦਿੰਦੀ ਹੈ।
4.. ਹਲਦੀ-
ਭਾਰਤ ਦੀ ਹਰ ਰਸੋਈ ਵਿੱਚ ਹਲਦੀ ਪਾਈ ਜਾਂਦੀ ਹੈ। ਹਲਦੀ ਸਾਡੇ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਦੂਰ ਰੱਖਦੀ ਹੈ। ਹਲਦੀ ਸਰੀਰ ਵਿੱਚ ਸੋਜ, ਪਾਚਨ, ਜੋੜਾਂ ਦਾ ਦਰਦ ਅਲਜ਼ਾਈਮਰ ਆਦਿ ਕਈ ਤਰ੍ਹਾਂ ਦਾਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਇਸ ਲਈ ਸਾਨੂੰ ਹਫਤੇ ’ਚ 1-2 ਵਾਰ ਹਲਦੀ ਵਾਲਾ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ।
5.. ਮੱਛੀ-
ਮੱਛੀ ਤੁਹਾਡੀ ਚਮੜੀ ਅਤੇ ਵਾਲਾਂ ਲਈ ਬਹੁਤ ਵਧੀਆ ਹੁੰਦੀ ਹੈ। ਮੱਛੀ ਵਿੱਚ ਓਮੇਗਾ-3 ਐਸਿਡ, ਵਿਟਾਮਿਨ, ਕੈਲਸ਼ੀਅਮ, ਪ੍ਰੋਟੀਨ ਅਤੇ ਸੇਲੇਨੀਅਮ ਵਰਗੇ ਕਈ ਤੱਤ ਹੁੰਦੇ ਹਨ। ਜੇਕਰ ਤੁਹਾਡੀ ਉਮਰ 50 ਜਾਂ ਇਸ ਤੋਂ ਵੱਧ ਹੈ ਤਾਂ ਇਸ ਨੂੰ ਆਪਣੀ ਖੁਰਾਕ ਦਾ ਹਿੱਸਾ ਜ਼ਰੂਰ ਬਣਾਓ।
----------- Advertisement -----------
ਔਰਤਾਂ ਇਨ੍ਹਾਂ ਸੁਪਰਫੂਡਜ਼ ਨੂੰ ਆਪਣੀ ਖੁਰਾਕ ’ਚ ਕਰਨ ਸ਼ਾਮਿਲ, ਬਹੁਤ ਸਾਰੀਆਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ
Published on
----------- Advertisement -----------
----------- Advertisement -----------












