HIV ਇੱਕ ਘਾਤਕ ਬਿਮਾਰੀ ਹੈ ਜਿਸ ਦਾ ਹੁਣ ਤੱਕ ਕੋਈ ਇਲਾਜ ਨਹੀਂ ਹੈ। ਐੱਚਆਈਵੀ ਨਾਲ ਸੰਕਰਮਿਤ ਵਿਅਕਤੀ ਜੀਵਨ ਭਰ ਲਈ ਇਸ ਵਾਇਰਸ ਨਾਲ ਸੰਕਰਮਿਤ ਹੋ ਜਾਂਦਾ ਹੈ। ਹਾਲਾਂਕਿ ਮਾਹਿਰਾਂ ਨੇ ਐੱਚ.ਆਈ.ਵੀ. ਤੋਂ ਬਚਣ ਦੇ ਕੁਝ ਤਰੀਕੇ ਦੱਸੇ ਹਨ। ਇਸ ਦੇ ਨਾਲ ਹੀ ਏਡਜ਼ ਦੇ ਮਰੀਜ਼ ਲਈ ਕੁਝ ਅਜਿਹੀਆਂ ਦਵਾਈਆਂ ਹਨ, ਜਿਨ੍ਹਾਂ ਰਾਹੀਂ ਬੀਮਾਰੀ ਦੀ ਗੁੰਝਲਤਾ ਨੂੰ ਘੱਟ ਕੀਤਾ ਜਾ ਸਕਦਾ ਹੈ।ਐੱਚਆਈਵੀ ਦਾ ਪ੍ਰਬੰਧਨ ਕੁਦਰਤੀ ਤਰੀਕਿਆਂ ਰਾਹੀਂ ਵੀ ਕੀਤਾ ਜਾ ਸਕਦਾ ਹੈ, ਜਿਸ ਵਿੱਚ ਖੁਰਾਕ ਅਤੇ ਸਪਲੀਮੈਂਟਸ ਸ਼ਾਮਲ ਹਨ।
ਫਲ ਅਤੇ ਸਬਜ਼ੀਆਂ
ਤਾਜ਼ੇ ਫਲ ਅਤੇ ਸਬਜ਼ੀਆਂ ਪੌਸ਼ਟਿਕ ਤੱਤਾਂ ਦਾ ਇੱਕ ਵਧੀਆ ਸਰੋਤ ਹਨ। ਇਨ੍ਹਾਂ ਵਿਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਇਮਿਊਨ ਸਿਸਟਮ ਦੀ ਰੱਖਿਆ ਕਰਦੇ ਹਨ। ਮੌਸਮੀ ਅਤੇ ਤਾਜ਼ੀਆਂ ਸਬਜ਼ੀਆਂ ਦੇ ਨਾਲ ਫਲਾਂ ਨੂੰ ਰੋਜ਼ਾਨਾ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰੋ। ਹਰ ਰੋਜ਼ ਇੱਕ ਵੱਖਰੀ ਸਬਜ਼ੀ ਅਤੇ ਫਲ ਖਾਓ ਤਾਂ ਜੋ ਤੁਹਾਨੂੰ ਲੋੜੀਂਦੇ ਸਾਰੇ ਵਿਟਾਮਿਨ ਅਤੇ ਖਣਿਜ ਪ੍ਰਾਪਤ ਹੋ ਸਕਣ।
ਸਾਬਤ ਅਨਾਜ
ਡਾਈਟ ‘ਚ ਬ੍ਰਾਊਨ ਰਾਈਸ, ਹੋਲ ਵ੍ਹੀਟ ਬ੍ਰੈੱਡ ਵਰਗੀਆਂ ਚੀਜ਼ਾਂ ਦਾ ਸੇਵਨ ਕਰੋ। ਇਹ ਊਰਜਾ ਵਧਾਉਣ ਵਾਲੇ ਤੱਤ ਜਿਵੇਂ ਬੀ ਵਿਟਾਮਿਨ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਜਦੋਂ ਤੁਸੀਂ ਫਾਈਬਰ ਦੀ ਚੰਗੀ ਮਾਤਰਾ ਦਾ ਸੇਵਨ ਕਰਦੇ ਹੋ, ਤਾਂ ਇਹ ਤੁਹਾਡੇ ਸਰੀਰ ਵਿੱਚ ਚਰਬੀ ਦੇ ਜਮ੍ਹਾਂ ਹੋਣ ਨੂੰ ਘਟਾਉਂਦਾ ਹੈ
ਖੰਡ ਅਤੇ ਨਮਕ ਦੀ ਘੱਟ ਮਾਤਰਾ
ਐੱਚਆਈਵੀ ਤੁਹਾਡੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਵਧਾਉਂਦਾ ਹੈ,ਇਹ ਜਾਂ ਤਾਂ ਵਾਇਰਸ ਦੇ ਕਾਰਨ ਜਾਂ ਉਹਨਾਂ ਦਵਾਈਆਂ ਕਾਰਨ ਜੋ ਤੁਸੀਂ ਇਸਦਾ ਇਲਾਜ ਕਰਨ ਲਈ ਲੈ ਰਹੇ ਹੋ ਕਾਰਨ ਹੁੰਦਾ ਹੈ। ਜ਼ਿਆਦਾ ਲੂਣ ਜਾਂ ਖੰਡ ਤੁਹਾਡੀ ਸਿਹਤ ਨੂੰ ਵਿਗੜਨ ਦਾ ਖ਼ਤਰਾ ਵਧਾਉਂਦੀ ਹੈ।
ਕੈਲੋਰੀ ਦਾ ਸਹੀ ਸੇਵਨ
ਆਮ ਤੌਰ ‘ਤੇ ਐੱਚ.ਆਈ.ਵੀ. ਪਾਜ਼ੇਟਿਵ ਮਰੀਜ਼ ਜ਼ਿਆਦਾ ਭਾਰ ਵਾਲੇ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਠੀਕ ਵਜ਼ਨ ਬਣਾਈ ਰੱਖਣ ਦੀ ਲੋੜ ਹੁੰਦੀ ਹੈ। ਜ਼ਿਆਦਾ ਭਾਰ ਦਿਲ ਦੇ ਰੋਗ, ਸ਼ੂਗਰ ਅਤੇ ਕਈ ਤਰ੍ਹਾਂ ਦੇ ਕੈਂਸਰ ਦਾ ਕਾਰਨ ਬਣ ਜਾਂਦਾ ਹੈ। ਨਾਲ ਹੀ, ਇਹ ਤੁਹਾਡੀ ਇਮਿਊਨ ਸਿਸਟਮ ਨੂੰ ਕਮਜ਼ੋਰ ਬਣਾਉਂਦੇ ਹਨ।
ਤਰਲ ਪਦਾਰਥ
ਜ਼ਿਆਦਾਤਰ ਲੋਕ ਪਾਣੀ ਘੱਟ ਪੀਂਦੇ ਹਨ। ਇਸ ਲਈ ਦਿਨ ਵਿਚ ਘੱਟੋ-ਘੱਟ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਓ। ਤਰਲ ਪੌਸ਼ਟਿਕ ਤੱਤ ਲੈ ਜਾਣ ਅਤੇ ਵਰਤੀਆਂ ਗਈਆਂ ਦਵਾਈਆਂ ਨੂੰ ਤੁਹਾਡੇ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ। ਨਾਲ ਹੀ, ਉਹ ਤੁਹਾਡੇ ਊਰਜਾ ਦੇ ਪੱਧਰ ਨੂੰ ਵਧਾਉਂਦੇ ਹਨ ਅਤੇ ਤੁਹਾਨੂੰ ਹਾਈਡਰੇਟ ਰੱਖਦੇ ਹਨ।
----------- Advertisement -----------
World Aids Day 2022: HIV ਨਾਲ ਮੌਤ ਦੇ ਜੋਖਮ ਨੂੰ ਘੱਟ ਕਰ ਸਕਦੇ ਹਨ ਇਹ ਪੰਜ ਡਾਈਟ ਟਿਪਸ
Published on
----------- Advertisement -----------
----------- Advertisement -----------