July 2, 2026, 11:12 am
----------- Advertisement -----------
HomeNewsHealthਵੱਧਦੀ ਉਮਰ 'ਚ ਰਹਿਣਾ ਚਾਹੁੰਦੇ ਹੋ ਸਿਹਤਮੰਦ, ਅੱਜ ਹੀ ਅਪਣਾਉ ਇਹ ਆਦਤਾਂ

ਵੱਧਦੀ ਉਮਰ ‘ਚ ਰਹਿਣਾ ਚਾਹੁੰਦੇ ਹੋ ਸਿਹਤਮੰਦ, ਅੱਜ ਹੀ ਅਪਣਾਉ ਇਹ ਆਦਤਾਂ

Published on

----------- Advertisement -----------

ਅੱਜਕੱਲ੍ਹ ਬਦਲਦੀ ਜੀਵਨ ਸ਼ੈਲੀ ਕਾਰਨ ਲੋਕਾਂ ਦੀ ਉਮਰ ਵਧਣ ਦੀ ਬਜਾਏ ਘਟਦੀ ਜਾ ਰਹੀ ਹੈ। ਲੋਕ ਛੋਟੀ ਉਮਰ ਵਿੱਚ ਹੀ ਬੁੱਢੇ ਦਿਸਣ ਲੱਗਦੇ ਹਨ। ਚਿਹਰੇ ‘ਤੇ ਵਧਦੀ ਉਮਰ ਦੇ ਨਿਸ਼ਾਨ ਦਿਖਾਈ ਦਿੰਦੇ ਹਨ। ਇਕ ਥਾਂ ‘ਤੇ ਬੈਠ ਕੇ ਘੰਟਿਆਂਬੱਧੀ ਕੰਮ ਕਰਦੇ ਹਨ। ਸਰੀਰਕ ਗਤੀਵਿਧੀਆਂ ਵਿੱਚ ਭਾਰੀ ਕਮੀ ਆਈ ਹੈ, ਜਿਸ ਕਾਰਨ ਨੌਜਵਾਨਾਂ ‘ਚ ਦਿਲ ਦੀਆਂ ਬਿਮਾਰੀਆਂ, ਸ਼ੂਗਰ ਅਤੇ ਮੋਟਾਪਾ ਆਮ ਹੁੰਦਾ ਜਾ ਰਿਹਾ ਹੈ। ਅਜਿਹੇ ‘ਚ ਜੇਕਰ ਤੁਸੀਂ ਆਪਣੀ ਉਮਰ ਨੂੰ ਵਧਾਉਣ ਲਈ ਕੁਝ ਲਾਭ ਰਹੇ ਹੋ ਤਾਂ ਤੁਸੀਂ ਬਿਕਕੁਲ ਸਹੀ ਜਗਾ ਤੇ ਹੋ। ਕਿਉਂਕਿ ਅੱਜ ਅਸੀਂ ਤੁਹਾਨੂੰ ਇਸ ਲੇਖ ‘ਚ ਕੁਝ ਅਜਿਹੀਆਂ ਆਦਤਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਉਮਰ ਨੂੰ ਵਧਾ ਸਕਦੇ ਹੋ, ਤਾਂ ਆਉ ਜਾਣਦੇ ਹਾਂ ਉਨ੍ਹਾਂ ਆਦਤਾਂ ਬਾਰੇ

ਫਲ ਅਤੇ ਸਬਜ਼ੀਆਂ ਦਾ ਭਰਪੂਰ ਸੇਵਨ ਕਰੋ: ਤੁਸੀਂ ਰੋਜ਼ਾਨਾ ਦੀ ਖੁਰਾਕ ‘ਚ ਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਕੇ ਵੀ ਆਪਣੀ ਉਮਰ ਨੂੰ ਲੰਬੀ ਕਰ ਸਕਦੇ ਹੋ। ਕਿਉਂਕਿ ਖਾਣ ਵਾਲੀਆਂ ਚੀਜ਼ਾਂ ‘ਚ ਜਿਵੇਂ ਸਾਬਤ ਅਨਾਜ, ਗਿਰੀਦਾਰ, ਮੱਛੀ, ਜੈਤੂਨ ਦਾ ਤੇਲ, ਫਲ਼ਦਾਰਾਂ ਆਦਿ ਨੂੰ ਸਿਹਤਮੰਦ ਜੀਵਨ (Health) ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਦਸ ਦਈਏ ਕਿ ਇਹ ਸਭ ਕੈਂਸਰ, ਦਿਲ ਦੇ ਰੋਗ, ਸ਼ੂਗਰ, ਡਿਮੈਂਸ਼ੀਆ ਦੇ ਜੋਖਮ ਨੂੰ ਘਟਾਉਣ ‘ਚ ਮਦਦ ਕਰਦੇ ਹਨ।

ਜ਼ਿਆਦਾ ਸਿਗਰਟ ਅਤੇ ਸ਼ਰਾਬ ਦਾ ਸੇਵਨ ਨਾ ਕਰੋ : ਜੇਕਰ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਅਤੇ ਸਿਗਰਟ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਉਮਰ ਵੀ ਘੱਟ ਜਾਂਦੀ ਹੈ। ਕਿਉਂਕਿ ਇਨ੍ਹਾਂ ਦੇ ਜ਼ਿਆਦਾ ਸੇਵਨ ਨਾਲ ਦਿਲ, ਫੇਫੜੇ, ਜਿਗਰ, ਕਈ ਤਰ੍ਹਾਂ ਦੇ ਕੈਂਸਰ ਆਦਿ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ।

ਬਿਮਾਰੀਆਂ ਨੂੰ ਰੱਖੋ ਧਿਆਨ ‘ਚ: ਮਾਹਿਰਾਂ ਮੁਤਾਬਕ ਜੇਕਰ ਤੁਹਾਨੂੰ ਹਾਈਪਰਟੈਨਸ਼ਨ, ਪ੍ਰੀ-ਡਾਇਬੀਟੀਜ਼, ਹਾਈ ਕੋਲੈਸਟ੍ਰੋਲ, ਹਾਈ ਬਲੱਡ ਪ੍ਰੈਸ਼ਰ, ਹਾਈ ਬਲੱਡ ਸ਼ੂਗਰ ਆਦਿ ਵਰਗੀ ਕੋਈ ਵੀ ਬਿਮਾਰੀ ਹੈ ਤਾਂ ਉਸ ‘ਤੇ ਕਾਬੂ ਪਾਉਣ ਲਈ ਡਾਕਟਰ ਵੱਲੋਂ ਦੱਸੀਆਂ ਦਵਾਈਆਂ ਸਮੇਂ ਸਿਰ ਲੈਂਦੇ ਰਹੋ। ਅਤੇ ਨਾਲ ਹੀ ਉੱਪਰ ਦੱਸੀਆਂ ਸਾਰੀਆਂ ਸਿਹਤਮੰਦ ਆਦਤਾਂ ਦਾ ਪਾਲਣ ਕਰਦੇ ਰਹੋ, ਜਿਸ ਨਾਲ ਤੁਹਾਡੀ ਉਮਰ ਲੰਬੀ ਹੋਵੇਗੀ।

ਵਾਧੂ ਸੈਰ ਕਰੋ: ਦਸ ਦਈਏ ਕਿ ਕੈਲੀਫੋਰਨੀਆ ਯੂਨੀਵਰਸਿਟੀ, ਸੈਨ ਫ੍ਰਾਂਸਿਸਕੋ ‘ਚ ਦੇ ਮਾਹਿਰਾਂ ਦੇ ਮੁਤਾਬਕ ਤੁਸੀਂ ਆਪਣੇ ਸਰੀਰ ਨੂੰ ਜਿੰਨਾ ਜ਼ਿਆਦਾ ਕਿਰਿਆਸ਼ੀਲ ਰੱਖੋਗੇ, ਤੁਹਾਨੂੰ ਓਨੇ ਹੀ ਜ਼ਿਆਦਾ ਲਾਭ ਮਿਲਣਗੇ। ਕਿਉਂਕਿ ਕਈ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਪੈਦਲ ਚੱਲਣ ਨਾਲ ਸਮੇਂ ਤੋਂ ਪਹਿਲਾਂ ਮੌਤ ਦੇ ਖ਼ਤਰੇ ਨੂੰ ਕਾਫੀ ਹੱਦ ਤੱਕ ਘਟਾਇਆ ਜਾਂਦਾ ਹੈ। ਜੋ ਸਰੀਰਕ ਗਤੀਵਿਧੀ ਦਿਲ ਅਤੇ ਸੰਚਾਰ ਪ੍ਰਣਾਲੀ ਨੂੰ ਤੰਦਰੁਸਤ ਰੱਖਦੀ ਹੈ। ਦਸ ਦਈਏ ਕਿ ਇਹ ਪੁਰਾਣੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਅਤੇ ਮਾਸਪੇਸ਼ੀਆਂ ਮਜ਼ਬੂਤ ​​ਹੁੰਦੀਆਂ ਹਨ। ਇਸ ਤਰ੍ਹਾਂ ਬਜ਼ੁਰਗਾਂ ‘ਚ ਡਿੱਗਣ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

ਚੰਗਾ ਸੋਚੋ: ਜੇਕਰ ਤੁਸੀਂ ਸਕਾਰਾਤਮਕ ਸੋਚਦੇ ਹੋ, ਤਾਂ ਇਹ ਤੁਹਾਨੂੰ ਲੰਬੇ ਸਮੇਂ ਤੱਕ ਜਿਊਣ ‘ਚ ਮਦਦ ਕਰਦਾ ਹੈ। ਕਿਉਂਕਿ ਇਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਆਸ਼ਾਵਾਦੀ ਹੋਣ ਨਾਲ ਦਿਲ ਦੀ ਬਿਮਾਰੀ ਦਾ ਜੋਖਮ ਘਟਦਾ ਹੈ। ਦਸ ਦਈਏ ਕਿ ਜੋ ਲੋਕ ਆਸ਼ਾਵਾਦ ਦੇ ਟੈਸਟ ‘ਚ ਉੱਚੇ ਅੰਕ ਪ੍ਰਾਪਤ ਕਰਦੇ ਹਨ, ਉਹ ਉਨ੍ਹਾਂ ਲੋਕਾਂ ਨਾਲੋਂ 5 ਤੋਂ 15 ਪ੍ਰਤੀਸ਼ਤ ਲੰਬੀ ਜਿੰਦਗੀ ਜਿਊਂਦੇ ਹਨ, ਜੋ ਵਧੇਰੇ ਨਿਰਾਸ਼ਾਵਾਦੀ ਸਨ। ਜਿੰਨੇ ਜ਼ਿਆਦਾ ਤੁਸੀਂ ਜੀਵਨ ਪ੍ਰਤੀ ਸਕਾਰਾਤਮਕ ਅਤੇ ਆਸ਼ਾਵਾਦੀ ਹੋਵੋਗੇ, ਓਨੀਆਂ ਹੀ ਘੱਟ ਬਿਮਾਰੀਆਂ ਦਾ ਸਾਹਮਣਾ ਕਰੋਗੇ ਅਤੇ ਤੁਹਾਡੀ ਉਮਰ ਵੱਧਦੀ ਜਾਵੇਗੀ।

ਰਿਸ਼ਤਿਆਂ ਨੂੰ ਤਰਜੀਹ ਦਿਓ: ਮਾਹਿਰਾਂ ਮੁਤਾਬਕ ਇਕੱਲਤਾ ਸਾਡੀ ਸਿਹਤ ਨੂੰ ਸਿਗਰਟਨੋਸ਼ੀ ਵਾਂਗ ਹੀ ਨੁਕਸਾਨ ਪਹੁੰਚਾਉਂਦੀ ਹੈ। ਕਿਉਂਕਿ ਇਹ ਡਿਮੇਨਸ਼ੀਆ, ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਜੋਖਮ ਨੂੰ ਵਧਾਉਂਦੇ ਹਨ। ਦਸ ਦਈਏ ਕਿ ਸਿਹਤਮੰਦ ਰਿਸ਼ਤੇ ਨਾ ਸਿਰਫ ਸਿਹਤਮੰਦ ਰਹਿਣ, ਸਗੋਂ ਖੁਸ਼ ਰਹਿਣ ਦੀ ਕੁੰਜੀ ਹਨ, ਇਸ ਲਈ ਆਪਣੇ ਰਿਸ਼ਤਿਆਂ ਨੂੰ ਮਹੱਤਵ ਦਿਓ।

ਕਾਫ਼ੀ ਨੀਂਦ ਲਓ: ਜੇਕਰ ਤੁਸੀਂ 100 ਸਾਲ ਤੱਕ ਇਸ ਸੁੰਦਰ ਸੰਸਾਰ ਵਿੱਚ ਸਿਹਤਮੰਦ ਤਰੀਕੇ ਨਾਲ ਰਹਿਣਾ ਚਾਹੁੰਦੇ ਹੋ, ਤਾਂ ਹਰ ਰੋਜ਼ ਚੰਗੀ ਨੀਂਦ ਲਓ। ਕਿਉਂਕਿ ਅੱਜ-ਕੱਲ੍ਹ ਲੋਕ ਦੇਰ ਰਾਤ ਤੱਕ ਜਾਗ ਕੇ ਕੰਮ ਕਰਦੇ ਹਨ, ਟੀਵੀ ਅਤੇ ਮੋਬਾਈਲ ਫੋਨ ‘ਤੇ ਰੁੱਝੇ ਰਹਿੰਦੇ ਹਨ, ਜੋ ਕਿ ਸਿਹਤਮੰਦ ਆਦਤ ਨਹੀਂ ਹੈ। ਸਿਹਤਮੰਦ ਉਮਰ ਵਧਾਉਣ ‘ਚ ਚੰਗੀ ਨੀਂਦ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ। ਆਮ ਤੌਰ ‘ਤੇ ਵਿਅਕਤੀ ਨੂੰ 7 ਤੋਂ 9 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਜੰਮੂ ਤੋਂ ਰਵਾਨਾ

ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਅੱਜ ਵੀਰਵਾਰ 2 ਜੁਲਾਈ ਨੂੰ ਸਵੇਰੇ 4 ਵਜੇ ਜੰਮੂ...

ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

 ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਵਿੱਚ ਹੁਣ ਵਿਸ਼ੇਸ਼ ਜਾਂਚ ਟੀਮ (SIT) ਨੇ ਤੇਜ਼ੀ...

ਬੋਰਵੈੱਲ ਹਾਦਸੇ ‘ਤੇ ਪੁਲਿਸ ਦਾ ਵੱਡਾ ਐਕਸ਼ਨ, ਮਾਸੂਮ ਦੀ ਮੌਤ ਮਗਰੋਂ ਖੇਤ ਦੇ ਮਾਲਕ ਸਣੇ 2 ਠੇਕੇਦਾਰਾਂ ਖਿਲਾਫ਼ ਦਰਜ ਕੀਤੀ FIR

ਅੰਬਾਲਾ ਬੋਰਵੈੱਲ ਹਾਦਸੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ‘ਚ ਪੁਲਿਸ...

ਖੰਨਾ ਦੇ ਹੋਟਲ ‘ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਦੋਵਾਂ ਦੇ ਸਿਰ ‘ਚ ਲੱਗੀ ਗੋਲੀ

ਲੁਧਿਆਣਾ ਦੇ ਖੰਨਾ ਵਿਖੇ ਬੁੱਧਵਾਰ ਸ਼ਾਮ ਨੂੰ ਇੱਕ ਨਾਮੀ ਹੋਟਲ ਦੇ ਕਮਰੇ ਵਿੱਚੋਂ ਇੱਕ...

ਅਮਰੀਕਾ ‘ਚ ਜਨਮੇ ਪੰਜਾਬੀ ਬੱਚਿਆਂ ਨੂੰ ਮਿਲੇਗੀ ਨਾਗਰਿਕਤਾ, ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਬਹਾਲ ਕਰਨ ਦੇ...

ਦਿੱਲੀ ਸਰਕਾਰ ਵਲੋਂ ਸਰਦੀਆਂ ਦਾ ਪ੍ਰਦੂਸ਼ਣ ਮਾਸਟਰ ਪਲਾਨ ਨੋਟੀਫਾਈ, 1 ਨਵੰਬਰ ਤੋਂ 28 ਫਰਵਰੀ ਤੱਕ ਸਥਾਈ ਲਾਗੂ ਰਹਿਣਗੇ ਨਿਯਮ

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ - ਦਿੱਲੀ ਸਰਕਾਰ ਨੇ ਸਰਦੀਆਂ ਦੇ...

PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਪੁਸਤਕ ਪੋਰਟਲ, ਮਿਲੇਗੀ 15% ਦੀ ਛੋਟ; ਘਰ ਪਹੁੰਚਣਗੀਆਂ ਕਿਤਾਬਾਂ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਦੀ ਮਨਮਾਨੀ...

ਹਾਰਟ ਅਟੈਕ ਦੌਰਾਨ ਹਰ ਮਿੰਟ ਕੀਮਤੀ ਹੁੰਦਾ ਹੈ ਅਤੇ ਕੈਸ਼ਲੈੱਸ ਇਲਾਜ ਡਾਕਟਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਮਰੀਜ਼ ਦੀ ਜਾਨ ਬਚਾਉਣ ਦਾ ਮੌਕਾ ਦਿੰਦਾ...

ਚੰਡੀਗੜ੍ਹ; 1 ਜੁਲਾਈ 2026:ਜਦੋਂ ਮਲੇਰਕੋਟਲਾ ਦੇ ਰਹਿਣ ਵਾਲੇ ਸ਼ੇਖ ਜ਼ੀਸ਼ਾਨ ਕੁਰੈਸ਼ੀ ਨੂੰ ਦਿਲ ਦੀ...

ਅਕਾਲੀ ਦਲ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਸਰਬਜੋਤ ਸਿੰਘ ਸਾਬੀ ਵੀ ਆਪਣੇ ਸਮਰਥਕਾਂ ਸਮੇਤ ‘ਆਪ’ ਵਿੱਚ ਹੋਏ ਸ਼ਾਮਲ

ਚੰਡੀਗੜ੍ਹ, 1 ਜੁਲਾਈ:ਆਮ ਆਦਮੀ ਪਾਰਟੀ (ਆਪ) ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ...