February 6, 2025, 7:11 pm
----------- Advertisement -----------
HomeNewsBreaking Newsਜਗਜੀਤ ਡੱਲੇਵਾਲ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ, SC ਨੇ ਮੰਗੀ...

ਜਗਜੀਤ ਡੱਲੇਵਾਲ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ, SC ਨੇ ਮੰਗੀ ਡੱਲੇਵਾਲ ਦੀ ਮੈਡੀਕਲ ਰਿਪੋਰਟ

Published on

----------- Advertisement -----------

ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਮਾਮਲੇ ‘ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ 51 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਸਿਹਤ ਸਬੰਧੀ ਪੰਜਾਬ ਸਰਕਾਰ ਤੋਂ ਤੁਲਨਾਤਮਕ ਰਿਪੋਰਟ ਤਲਬ ਕੀਤੀ ਹੈ।ਸੁਪਰੀਮ ਕੋਰਟ ‘ਚ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐਨਕੇ ਸਿੰਘ ਦੇ ਬੈਂਚ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਨਾਲ ਸਬੰਧਤ ਪਿਛਲੀਆਂ ਅਤੇ ਮੌਜੂਦਾ ਸਾਰੀਆਂ ਮੈਡੀਕਲ ਰਿਪੋਰਟਾਂ ਉਨ੍ਹਾਂ ਨੂੰ ਦਿੱਤੀਆਂ ਜਾਣ। ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 22 ਜਨਵਰੀ ਨੂੰ ਹੋਵੇਗੀ।ਡੱਲੇਵਾਲ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਹੈ। ਉਹ ਜੋ ਵੀ ਪਾਣੀ ਪੀ ਰਹੇ ਨੇ, ਉਹ ਉਲਟੀਆਂ ਰਾਹੀਂ ਤੁਰੰਤ ਬਾਹਰ ਆ ਜਾਂਦਾ ਹੈ। ਮੰਗਲਵਾਰ ਨੂੰ ਪਟਿਆਲਾ ਤੋਂ ਆਈ ਸਰਕਾਰੀ ਡਾਕਟਰਾਂ ਦੀ ਟੀਮ ਨੇ ਡੱਲੇਵਾਲ ਦੀ ਜਾਂਚ ਕੀਤੀ। ਖਨੌਰੀ ਸਰਹੱਦ ‘ਤੇ 111 ਕਿਸਾਨ ਦੁਪਹਿਰ 2 ਵਜੇ ਤੋਂ ਕਾਲੇ ਕੱਪੜੇ ਪਾ ਕੇ ਭੁੱਖ ਹੜਤਾਲ ਸ਼ੁਰੂ ਕਰਨਗੇ। ਫਸਲਾਂ ਅਤੇ ਹੋਰ ਕਿਸਾਨੀ ਮੁੱਦਿਆਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ‘ਤੇ ਰਣਨੀਤੀ ਤਿਆਰ ਕਰਨ ਲਈ ਪੰਜਾਬ ਭਾਜਪਾ ਅੱਜ ਚੰਡੀਗੜ੍ਹ ‘ਚ ਮੀਟਿੰਗ ਕਰੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤੀਆਂ ਨੂੰ ਅਮਰੀਕਾ ਤੋਂ ਬੇੜੀਆਂ ਪਾਕੇ ਭੇਜਣ ਤੇ ਕਿਉਂ ਚੁੱਪ ਸਰਕਾਰ?, ਸਾਡੇ ਦੇਸ਼ ਦੇ ਨਾਗਰਿਕ ਸਨ ਕੋਈ ਅੱਤਵਾਦੀ ਨਹੀਂ !

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ 5 ਫਰਵਰੀ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ ਸਨ ਤੇ...

ਬਾਇਓ ਗੈਸ ਫੈਕਟਰੀ ਦਾ ਵਿਰੋਧ, ਪੁਲਿਸ ਅਤੇ ਪਿੰਡ ਵਾਸੀਆਂ ਵਿਚਕਾਰ ਤਣਾਅ, ਕਿਸਾਨ ਆਗੂ ਹਿਰਾਸਤ ‘ਚ

ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿਖੇ ਬਾਇਓਗੈਸ ਫੈਕਟਰੀਆਂ ਵਿਰੁੱਧ ਧਰਨਾ ਹਟਾਉਣ ਨੂੰ ਲੈ ਕੇ ਪੁਲਿਸ...

ਰਾਣਾ ਗੁਰਜੀਤ ਦੇ ਠਿਕਾਣਿਆਂ ’ਤੇ IT ਦੀ ਰੇਡ, 3 ਥਾਵਾਂ ‘ਤੇ ਕੀਤੀ ਜਾ ਰਹੀ ਛਾਪੇਮਾਰੀ

ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ...

ਦਾਦੇ ਨਾਲ ਮੋਟਰਸਾਈਕਲ ਤੇ ਜਾ ਰਹੀ ਪੋਤੀ ਆਈ ਡੋਰ ਦੀ ਲਪੇਟ ਚ, ਹੋਈ ਦਰਦਨਾਕ ਮੌ+ਤ

ਫਗਵਾੜਾ-ਮੁਕੰਦਪੁਰ ਰੋਡ ‘ਤੇ ਪੈਂਦੇ ਪਿੰਡ ਕੋਟਲੀ-ਖਾਖੀਆਂ ਵਿਚ ਬੁੱਧਵਾਰ ਨੂੰ ਸਕੂਟਰ ਸਵਾਰ 7 ਸਾਲਾ ਬੱਚੀ...

 ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਸੈਸ਼ਨ 2025-26 ਲਈ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਪ੍ਰੀਖਿਆ 8 ਫਰਵਰੀ ਨੂੰ

 ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਸੈਸ਼ਨ 2025-26 ਲਈ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਪ੍ਰੀਖਿਆ 8...

41 ਲੱਖ ਦਾ ਕਰਜ਼ਾ ਚੁੱਕ ਗਿਆ ਸੀ ਵਿਦੇਸ਼, ਅਮਰੀਕਾ ਨੇ ਕੀਤਾ ਡੀਪੋਰਟ

ਲਾਲੜੂ ਦੇ  ਨੇੜੇ ਪਿੰਡ ਜੜੌਤ ਦਾ 22 ਸਾਲਾ ਨੌਜਵਾਨ ਪ੍ਰਦੀਪ ਵੀ ਉਨ੍ਹਾਂ ਭਾਰਤੀਆਂ ’ਚ...

ਪੰਜਾਬ ‘ਚ ਮੌਸਮ ਨੇ ਲਈ ਕਰਵਟ, ਵਿਭਾਗ ਨੇ ਤੇਜ਼ ਹਵਾਵਾਂ ਤੇ ਮੀਂਹ ਦੀ ਕੀਤੀ ਭਵਿੱਖਬਾਣੀ

ਪੰਜਾਬ ਵਿਚ ਪਏ ਮੀਂਹ ਨੇ ਇੱਕ ਵਾਰ ਫਿਰ ਠੰਡ ਵਧਾ ਦਿੱਤੀ ਹੈ। ਮੌਸਮ ਨੇ...

ਪਤੀ ਦੀ ਵੇਚੀ ਕਿਡਨੀ, ਪੈਸੇ ਮਿਲਦੇ ਹੀ ਫੇਸਬੁੱਕ ਪ੍ਰੇਮੀ ਨਾਲ ਭੱਜੀ ਪਤਨੀ

ਪਤਨੀ ਤੇ ਪਤੀ ਦਾ ਰਿਸ਼ਤਾ ਵਿਸ਼ਵਾਸ ਤੇ ਜੁੜਿਆ ਹੁੰਦਾ ਹੈ ਤੇ ਜਦੋਂ ਬੱਚਾ ਹੋ...