November 9, 2026, 11:40 am
----------- Advertisement -----------
HomeNewsBreaking Newsਹਿਮਾਚਲ 'ਚ 111 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ, ਲੋਕ ਸਭਾ ਲਈ...

ਹਿਮਾਚਲ ‘ਚ 111 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ, ਲੋਕ ਸਭਾ ਲਈ 76, ਵਿਧਾਨ ਸਭਾ ਲਈ 35 ਦਾਵੇਦਾਰ

Published on

----------- Advertisement -----------

ਹਿਮਾਚਲ ‘ਚ ਮੰਗਲਵਾਰ (14 ਮਈ) ਦੁਪਹਿਰ 3 ਵਜੇ ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋ ਗਈ ਹੈ। ਸੂਬੇ ਦੀਆਂ ਚਾਰ ਲੋਕ ਸਭਾ ਸੀਟਾਂ ਲਈ 76 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। 6 ਵਿਧਾਨ ਸਭਾ ਸੀਟਾਂ ਲਈ 35 ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਨ੍ਹਾਂ ਵਿੱਚੋਂ ਕਰੀਬ 12 ਨਾਮਜ਼ਦਗੀਆਂ ਕਵਰਿੰਗ ਉਮੀਦਵਾਰਾਂ ਦੀਆਂ ਹਨ, ਜੋ ਸ਼ਾਰਟਲਿਸਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 17 ਮਈ ਤੱਕ ਨਾਮਜ਼ਦਗੀਆਂ ਵਾਪਸ ਲੈ ਲੈਣਗੀਆਂ।

ਨਾਲ ਹੀ ਲੋਕ ਸਭਾ ਦੀ ਗੱਲ ਕਰੀਏ ਤਾਂ ਕਾਂਗੜਾ ਅਤੇ ਮੰਡੀ ਸੀਟ ਤੋਂ ਸਭ ਤੋਂ ਵੱਧ 22 ਦਾਅਵੇਦਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਜਦਕਿ ਹਮੀਰਪੁਰ ਸੀਟ ਤੋਂ 20 ਅਤੇ ਸ਼ਿਮਲਾ ਲੋਕ ਸਭਾ ਸੀਟ ਤੋਂ ਸਭ ਤੋਂ ਘੱਟ 12 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਮੰਡੀ ਵਿੱਚ ਕਾਂਗਰਸ ਵੱਲੋਂ ਵਿਕਰਮਾਦਿੱਤਿਆ ਸਿੰਘ ਅਤੇ ਭਾਜਪਾ ਵੱਲੋਂ ਕੰਗਨਾ ਰਣੌਤ ਦੀਆਂ ਨਾਮਜ਼ਦਗੀਆਂ ਪ੍ਰਮੁੱਖ ਹਨ। ਕਾਂਗੜਾ ਵਿੱਚ ਕਾਂਗਰਸ ਵੱਲੋਂ ਆਨੰਦ ਸ਼ਰਮਾ ਅਤੇ ਭਾਜਪਾ ਵੱਲੋਂ ਰਾਜੀਵ ਭਾਰਦਵਾਜ, ਹਮੀਰਪੁਰ ਵਿੱਚ ਭਾਜਪਾ ਵੱਲੋਂ ਅਨੁਰਾਗ ਠਾਕੁਰ ਅਤੇ ਕਾਂਗਰਸ ਵੱਲੋਂ ਸੱਤਪਾਲ ਰਾਏਜ਼ਾਦਾ ਅਤੇ ਸ਼ਿਮਲਾ ਸੀਟ ਤੋਂ ਕਾਂਗਰਸ ਵੱਲੋਂ ਵਿਨੋਦ ਸੁਲਤਾਨਪੁਰੀ ਅਤੇ ਭਾਜਪਾ ਵੱਲੋਂ ਸੁਰੇਸ਼ ਕਸ਼ਯਪ ਪ੍ਰਮੁੱਖ ਉਮੀਦਵਾਰ ਹਨ।
ਇਸਤੋਂ ਇਲਾਵਾ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਸੁਜਾਨਪੁਰ ਵਿਧਾਨ ਸਭਾ ਤੋਂ ਸਭ ਤੋਂ ਵੱਧ 9 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਇੱਥੇ ਭਾਜਪਾ ਦੇ ਰਾਜਿੰਦਰ ਰਾਣਾ ਅਤੇ ਕਾਂਗਰਸ ਦੇ ਕੈਪਟਨ ਰਣਜੀਤ ਸਿੰਘ ਦੀਆਂ ਨਾਮਜ਼ਦਗੀਆਂ ਪ੍ਰਮੁੱਖ ਹਨ। ਬਡਸਰ ਵਿੱਚ ਘੱਟੋ-ਘੱਟ ਤਿੰਨ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ। ਇੱਥੇ ਭਾਜਪਾ ਦੇ ਇੰਦਰਦੱਤ ਲਖਨਪਾਲ ਅਤੇ ਕਾਂਗਰਸ ਦੇ ਸੁਭਾਸ਼ ਧਤਵਾਲੀਆ ਨੇ ਨਾਮਜ਼ਦਗੀ ਦਾਖਲ ਕੀਤੀ ਹੈ। ਧਰਮਸ਼ਾਲਾ ਸੀਟ ‘ਤੇ 5 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਇੱਥੇ ਕਾਂਗਰਸ ਦੇ ਦੇਵੇਂਦਰ ਜੱਗੀ, ਭਾਜਪਾ ਦੇ ਸੁਧੀਰ ਸ਼ਰਮਾ ਅਤੇ ਆਜ਼ਾਦ ਭਾਜਪਾ ਦੇ ਬਾਗੀ ਰਾਕੇਸ਼ ਚੌਧਰੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਦੱਸ ਦਈਏ ਕਿ ਲਾਹੌਲ ਸਪਿਤੀ ਵਿੱਚ ਵੀ 5 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਸਨ। ਇੱਥੇ ਕਾਂਗਰਸ ਵੱਲੋਂ ਅਨੁਰਾਧਾ ਰਾਣਾ, ਭਾਜਪਾ ਵੱਲੋਂ ਰਵੀ ਠਾਕੁਰ ਅਤੇ ਸਾਬਕਾ ਮੰਤਰੀ ਡਾ: ਰਾਮਲਾਲ ਮਾਰਕੰਡਾ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ। ਗਗਰੇਟ ਵਿੱਚ ਕੁੱਲ 8 ਦਾਅਵੇਦਾਰਾਂ ਨੇ ਫਾਰਮ ਭਰੇ। ਇੱਥੇ ਭਾਜਪਾ ਨੇ ਚੈਤਨਿਆ ਸ਼ਰਮਾ ਅਤੇ ਕਾਂਗਰਸ ਨੇ ਸਾਬਕਾ ਵਿਧਾਇਕ ਰਾਕੇਸ਼ ਕਾਲੀਆ ਨੂੰ ਉਮੀਦਵਾਰ ਬਣਾਇਆ ਹੈ। ਜਦੋਂਕਿ ਵਿਧਾਨ ਸਭਾ ਕੁਟਲਹਾਰ ਵਿੱਚ 5 ਦਾਅਵੇਦਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਕੁਟਲਹਾਰ ਤੋਂ ਕਾਂਗਰਸ ਨੇ ਵਿਵੇਕ ਸ਼ਰਮਾ ਅਤੇ ਭਾਜਪਾ ਨੇ ਦੇਵੇਂਦਰ ਕੁਮਾਰ ਭੁੱਟੋ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਅੱਜ ਨਾਮਜ਼ਦਗੀ ਦੇ ਆਖਰੀ ਦਿਨ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ, ਧਰਮਸ਼ਾਲਾ ਵਿਧਾਨ ਸਭਾ ਸੀਟ ਤੋਂ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਦੇਵੇਂਦਰ ਜੱਗੀ, ਭਾਜਪਾ ਦੇ ਸੁਧੀਰ ਸ਼ਰਮਾ, ਬਡਸਰ ਤੋਂ ਕਾਂਗਰਸੀ ਉਮੀਦਵਾਰ ਸੁਭਾਸ਼ ਧਤਵਾਲੀਆ ਅਤੇ ਗਗਰੇਟ ਤੋਂ ਭਾਜਪਾ ਦੇ ਚੈਤੰਨਿਆ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਨਾਮਜ਼ਦਗੀਆਂ
ਇਸ ਦੌਰਾਨ ਕਾਂਗਰਸ-ਭਾਜਪਾ ਨੇ ਪੰਜਾਂ ਥਾਵਾਂ ‘ਤੇ ਤਾਕਤ ਦਾ ਪ੍ਰਦਰਸ਼ਨ ਕੀਤਾ। ਧਰਮਸ਼ਾਲਾ ‘ਚ ਪਾਰਟੀ ਉਮੀਦਵਾਰ ਦੇ ਸਮਰਥਨ ‘ਚ ਜਨਸਭਾ ਕਰਨ ਲਈ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਖੁਦ ਧਰਮਸ਼ਾਲਾ ਅਤੇ ਬਰਸਰ ਪਹੁੰਚੇ ਹਨ, ਜਿਸ ‘ਚ ਸੀ.ਐੱਮ ਸੁੱਖੂ ਨੇ ਸੁਧੀਰ ਸ਼ਰਮਾ ਸਮੇਤ 6 ਬਾਗੀਆਂ ‘ਤੇ ਵੱਡਾ ਹਮਲਾ ਕੀਤਾ ਹੈ।

ਸਬੰਧਿਤ ਹੋਰ ਖ਼ਬਰਾਂ

ਦੀਵਾਲੀ ਨੂੰ ਲੈ ਕੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ

ਦੀਵਾਲੀ ਤੋਂ ਪਹਿਲਾਂ ਸ਼ਹਿਰ ਦੇ ਬਾਜ਼ਾਰ ਚਹਿਲ-ਪਹਿਲ ਨਾਲ ਭਰੇ ਹੋਏ ਹਨ। ਦੁਕਾਨਦਾਰਾਂ ਨੇ ਆਪਣੀਆਂ...

5 ਤੱਤਾਂ ‘ਚ ਵਿਲੀਨ ਹੋਏ ਪਰਵਿੰਦਰ ਝੋਟਾ, ਨਮ ਅੱਖਾਂ ਨਾਲ ਪਿਤਾ ਤੇ ਪੁੱਤਰਾਂ ਨੇ ਦਿੱਤੀ ਅਗਨੀ

ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ​​ਨੇ ਇੱਕ ਵੱਡੀ ਕਾਰਵਾਈ ਵਿੱਚ ਡੋਨੀ ਬਲ-ਪ੍ਰਭ...

5 ਤੱਤਾਂ ‘ਚ ਵਿਲੀਨ ਹੋਏ ਪਰਵਿੰਦਰ ਝੋਟਾ, ਨਮ ਅੱਖਾਂ ਨਾਲ ਪਿਤਾ ਤੇ ਪੁੱਤਰਾਂ ਨੇ ਦਿੱਤੀ ਅਗਨੀ

ਮਾਨਸਾ ਵਿਚ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਝੋਟੇ ਦਾ ਅੱਜ ਦੀਵਾਲੀ ਵਾਲੇ ਦਿਨ ਅੰਤਿਮ ਸਸਕਾਰ...

ਪਰਾਲੀ ਸਾੜਨ ਦੇ ਮਾਮਲੇ 100 ਤੋਂ ਪਾਰ, ਜ਼ਿਲ੍ਹੇ ’ਚ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ!

ਜ਼ਿਲ੍ਹੇ ’ਚ ਪਰਾਲੀ ਦੇ ਅੱਗ ਲਾਉਣ ਦੇ ਮਾਮਲਿਆਂ ਵਿੱਚ ਪਿਛਲੇ ਦੋ ਦਿਨਾਂ ਵਿੱਚ ਵੱਡਾ...

 ਭਾਜਪਾ ਇਕੱਲੀ ਚੋਣ ਲੜੇ ਜਾਂ ਸਹਿਯੋਗੀਆਂ ਨਾਲ; ‘ਆਪ’ ਆਪਣੇ ਵਿਕਾਸ ਦੇ ਰਿਕਾਰਡ ‘ਤੇ ਚੋਣ ਲੜੇਗੀ: ਬਲਤੇਜ ਪੰਨੂ

ਚੰਡੀਗੜ੍ਹ 7 ਨਵੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ...

ਪਰਵਿੰਦਰ ਝੋਟਾ ਦੀ ਅੰਤਿਮ ਵਿਦਾਈ,ਪਿਤਾ ਨੇ ਦੱਸਿਆ ਦੀਵਾਲੀ ਵਾਲੇ ਦਿਨ ਸਸਕਾਰ ਰੱਖਣ ਦਾ ਕਾਰਨ

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਝੋਟਾ ਦਾ ਅੰਤਿਮ ਸੰਸਕਾਰ ਕੱਲ੍ਹ ਦੀਵਾਲੀ ਵਾਲੇ ਦਿਨ ਕੀਤਾ ਜਾਵੇਗਾ।...

ਦੀਵਾਲੀ ‘ਤੇ ਮਾਨ ਸਰਕਾਰ ਦਾ ਵੱਡਾ ਤੋਹਫਾ, 6,507 ਕੰਪਿਊਟਰ ਟੀਚਰਾਂ ਦੇ DA ‘ਚ 40% ਕੀਤਾ ਵਾਧਾ

ਪੰਜਾਬ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ (PICTES) ਦੇ ਮਹਿੰਗਾਈ ਭੱਤੇ (DA) ਵਿੱਚ 40 ਫੀਸਦੀ...

 PM ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ, ਕਿਹਾ- ‘ਜਵਾਨਾਂ ਨਾਲ ਮਨਾਉਣਗੇ ਤਿਉਹਾਰ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ...

ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ

ਮੋਹਾਲੀ, 6 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ...