September 7, 2026, 12:19 am
----------- Advertisement -----------
HomeNewsBreaking NewsHPPSC ਪੇਪਰ ਲੀਕ ਘੁਟਾਲੇ 'ਚ 2 ਹੋਰ ਗ੍ਰਿ.ਫਤਾਰ

HPPSC ਪੇਪਰ ਲੀਕ ਘੁਟਾਲੇ ‘ਚ 2 ਹੋਰ ਗ੍ਰਿ.ਫਤਾਰ

Published on

----------- Advertisement -----------

ਹਿਮਾਚਲ ਪ੍ਰਦੇਸ਼ ਸਟਾਫ ਸਿਲੈਕਸ਼ਨ ਕਮਿਸ਼ਨ (HPPSC) ਪੇਪਰ ਲੀਕ ਘੁਟਾਲੇ ਵਿੱਚ 2 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਸ਼ੇਸ਼ ਜਾਂਚ ਟੀਮ (SIT) ਨੂੰ ਪੋਸਟ ਕੋਡ 962 ਸਕੱਤਰੇਤ ਕਲਰਕ ਦੇ ਪੇਪਰ ਲੀਕ ਹੋਣ ਦੇ ਸਬੂਤ ਮਿਲੇ ਹਨ।

ਦੱਸ ਦਈਏ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੋਹਨ ਵਾਸੀ ਹਮੀਰਪੁਰ ਅਤੇ ਰਵੀ ਵਾਸੀ ਪਿੰਡ ਘਨਾਲਾ ਵਜੋਂ ਹੋਈ ਹੈ। ਸੋਹਨ HPPSC ਦੇ ਕੋਲ ਇੱਕ ਢਾਬਾ ਚਲਾਉਂਦਾ ਹੈ, ਜਦੋਂ ਕਿ ਰਵੀ HRTC ਤੋਂ ਬਰਖਾਸਤ ਟਰੈਫਿਕ ਇੰਸਪੈਕਟਰ ਹੈ। ਰਵੀ ਨੂੰ ਪਹਿਲਾਂ ਵੀ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਵਿਜੀਲੈਂਸ ਨੂੰ ਸੋਹਨ ਅਤੇ ਰਵੀ ਦੇ ਮੋਬਾਈਲ ਫੋਨਾਂ ਤੋਂ ਲੀਕ ਹੋਏ ਪ੍ਰਸ਼ਨ ਪੱਤਰ ਮਿਲੇ ਹਨ। ਐਸਆਈਟੀ ਨੇ ਬੀਤੇ ਵੀਰਵਾਰ ਰਾਤ ਨੂੰ ਇਸ ਮਾਮਲੇ ਵਿੱਚ ਨਵਾਂ ਮਾਮਲਾ ਦਰਜ ਕੀਤਾ ਹੈ। ਪੇਪਰ ਲੀਕ ਘੁਟਾਲੇ ਵਿੱਚ ਹੁਣ ਤੱਕ 14 ਐਫਆਈਆਰ ਦਰਜ ਹੋ ਚੁੱਕੀਆਂ ਹਨ। ਵੱਖ-ਵੱਖ ਮਾਮਲਿਆਂ ਵਿੱਚ ਕੁੱਲ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। HPSSC ਨੇ ਪਿਛਲੇ ਸਾਲ ਅਪ੍ਰੈਲ ਵਿੱਚ ਸਕੱਤਰੇਤ ਕਲਰਕ ਦਾ ਪੇਪਰ ਲਿਆ ਸੀ। ਇਸ ਦਾ ਨਤੀਜਾ ਅਜੇ ਜਾਰੀ ਨਹੀਂ ਹੋਇਆ ਹੈ।

ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਡੀਆਈਜੀ ਰਾਹੁਲ ਨਾਥ ਨੇ ਦੱਸਿਆ ਕਿ ਸਬੂਤ ਮਿਲਣ ਤੋਂ ਬਾਅਦ ਸੋਹਨ ਅਤੇ ਰਵੀ ਨੂੰ ਵੀਰਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਪੁੱਛਗਿੱਛ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ‘ਚ ਜਲਦ ਹੀ ਕੁਝ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ।  

ਇਸਤੋਂ ਇਲਾਵਾ ਪੇਪਰ ਲੀਕ ਦੇ ਕਈ ਮਾਮਲਿਆਂ ‘ਚ ਗ੍ਰਿਫਤਾਰ ਮੁੱਖ ਦੋਸ਼ੀ ਉਮਾ ਆਜ਼ਾਦ ਨੂੰ ਜ਼ਮਾਨਤ ਮਿਲ ਗਈ ਹੈ। ਉਸ ਦੀ ਜ਼ਮਾਨਤ ‘ਤੇ ਫੈਸਲਾ ਬੀਤੀ ਸ਼ਾਮ ਹੀ ਆਇਆ ਹੈ। ਹੁਣ ਉਸ ਨੂੰ ਅੱਜ ਜਾਂ ਕੱਲ੍ਹ ਰਿਹਾਅ ਕਰ ਦਿੱਤਾ ਜਾਵੇਗਾ। ਹਿਮਾਚਲ ਵਿੱਚ 12 ਦਸੰਬਰ 2022 ਨੂੰ ਨਵੀਂ ਸਰਕਾਰ ਬਣੀ।

HPSSC ਨੇ 25 ਦਸੰਬਰ ਨੂੰ JOA-IT ਪੇਪਰ ਕਰਵਾਉਣਾ ਸੀ। ਪਰ, 24 ਦਸੰਬਰ ਨੂੰ ਪੇਪਰ ਲੀਕ ਹੋ ਗਿਆ ਸੀ। ਕਾਂਗਰਸ ਦੀ ਸੁੱਖੂ ਸਰਕਾਰ ਵੱਲੋਂ ਪੇਪਰ ਰੱਦ ਹੋਣ ਦੇ ਸੰਕੇਤ ਮਿਲੇ ਹਨ। ਇਸ ਤੋਂ ਬਾਅਦ, 26 ਦਸੰਬਰ 2022 ਨੂੰ, HPSSC ਦਾ ਕੰਮਕਾਜ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਇਸਦੀ ਵਿਜੀਲੈਂਸ ਜਾਂਚ ਦੇ ਨਾਲ, ਸਿੱਖਿਆ ਸਕੱਤਰ ਦੁਆਰਾ ਵੀ ਇਸਦੀ ਜਾਂਚ ਕੀਤੀ ਗਈ ਸੀ।

 ਨਾਲ ਹੀ ਵਿਜੀਲੈਂਸ ਦੀ ਜਾਂਚ ਅਤੇ ਸਿੱਖਿਆ ਸਕੱਤਰ ਦੀ ਜਾਂਚ ਵਿੱਚ ਕਈ ਖੁਲਾਸੇ ਹੋਏ ਹਨ। ਦਾਅਵਾ ਕੀਤਾ ਗਿਆ ਸੀ ਕਿ ਐਚਪੀਐਸਐਸਸੀ ਵਿੱਚ ਲੰਬੇ ਸਮੇਂ ਤੋਂ ਪੇਪਰ ਲੀਕ ਹੋ ਰਹੇ ਹਨ। ਕਮਿਸ਼ਨ ਦੇ ਕਈ ਅਧਿਕਾਰੀ ਅਤੇ ਕਰਮਚਾਰੀ ਇਨ੍ਹਾਂ ਵਿੱਚ ਸ਼ਾਮਲ ਹਨ। ਵਿਜੀਲੈਂਸ ਅਤੇ ਸਿੱਖਿਆ ਸਕੱਤਰ ਦੀ ਰਿਪੋਰਟ ਤੋਂ ਬਾਅਦ, ਸਰਕਾਰ ਨੇ 21 ਫਰਵਰੀ 2023 ਨੂੰ ਮੁਅੱਤਲ HPSSC ਨੂੰ ਭੰਗ ਕਰ ਦਿੱਤਾ ਸੀ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 14 ਭਰਤੀ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਏ ਹਨ।

HPSSC ਦੇ ਸਾਬਕਾ ਸਕੱਤਰ ਜਤਿੰਦਰ ਕੰਵਰ, ਸੀਕਰੇਸੀ ਬ੍ਰਾਂਚ ਦੀ ਮਹਿਲਾ ਸਹਾਇਕ ਉਮਾ ਆਜ਼ਾਦ ਅਤੇ 2 ਦਰਜਨ ਤੋਂ ਵੱਧ ਦਲਾਲਾਂ ਨੂੰ ਘੋਟਾਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ‘ਚੋਂ ਕੁਝ ਨੂੰ ਜ਼ਮਾਨਤ ਮਿਲ ਚੁੱਕੀ ਹੈ, ਜਦਕਿ ਕੁਝ ਅਜੇ ਵੀ ਜੇਲ ‘ਚ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

3100 ਪਿੰਡਾਂ ਵਿੱਚ ਬਣ ਰਹੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ-ਭਗਵੰਤ ਸਿੰਘ ਮਾਨ

*ਬਠਿੰਡਾ; 5 ਸਤੰਬਰ: *ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੇ...

ਕਲਾਸਰੂਮ ਲਰਨਿੰਗ ਵਿੱਚ ਪੰਜਾਬ ਦਾ ਨੰਬਰ 1 ਸਥਾਨ ਅਧਿਆਪਕਾਂ ਦੀ ਸਮਰੱਥਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ: ਮਨੀਸ਼ ਸਿਸੋਦੀਆ

ਹੁਸ਼ਿਆਰਪੁਰ 5 ਸਤੰਬਰ:ਅਧਿਆਪਕ ਦਿਵਸ 'ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਆਪ ਪੰਜਾਬ ਦੇ...

ਅਕਾਲੀ ਦਲ ਦੇ ਦਫ਼ਤਰ ਵਿੱਚ ਬਜ਼ੁਰਗ ਦਲਿਤ ਔਰਤ ਨਾਲ ਕੁੱਟਮਾਰ ਖ਼ਿਲਾਫ਼ ਆਪ ਮਹਿਲਾ ਵਿੰਗ ਵੱਲੋਂ ਸਮਰਾਲਾ ‘ਚ ਭਰੀ ਰੋਸ ਪ੍ਰਦਰਸ਼ਨ

ਚੰਡੀਗੜ੍ਹ/ਸਮਰਾਲਾ 5 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਇੱਕ ਬਜ਼ੁਰਗ ਦਲਿਤ ਔਰਤ ਨਾਲ ਹੋਈ...

51,979 ਨਾਗਰਿਕਾਂ ਵੱਲੋਂ ਦਿੱਤੀਆਂ ਗੁਪਤ ਸੂਚਨਾਵਾਂ ਨਾਲ ਪੰਜਾਬ ਵਿੱਚ ਨਸ਼ਾ ਤਸਕਰੀ ਨਾਲ ਜੁੜੀਆਂ 25,339 ਗ੍ਰਿਫ਼ਤਾਰੀਆਂ

ਚੰਡੀਗੜ੍ਹ; 5 ਸਤੰਬਰ 2026:ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਇੱਕ ਮਹੱਤਵਪੂਰਨ...

ਗੁਰਪ੍ਰੀਤ ਸਿੰਘ ਸੇਖੋਂ ਨੇ ਫੜਿਆ AAP ਦਾ ਪੱਲਾ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਗੁਰਪ੍ਰੀਤ ਸਿੰਘ ਸੇਖੋਂ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।...

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...