July 24, 2026, 12:50 am
----------- Advertisement -----------
HomeNewsHimachalਕ੍ਰਿਸਮਸ ਅਤੇ ਨਵੇਂ ਸਾਲ ਲਈ ਸ਼ਹਿਰ ਨੂੰ ਸਜਾਉਣ ਲਈ ਦਰੱਖਤਾਂ 'ਚ ਮੇਖਾਂ...

ਕ੍ਰਿਸਮਸ ਅਤੇ ਨਵੇਂ ਸਾਲ ਲਈ ਸ਼ਹਿਰ ਨੂੰ ਸਜਾਉਣ ਲਈ ਦਰੱਖਤਾਂ ‘ਚ ਮੇਖਾਂ ਲਗਾ ਕੇ ਕੀਤੀ ਜਾ ਰਹੀ ਸਜਾਵਟ ਸੰਬੰਧੀ ਸਾਬਕਾ ਡਿਪਟੀ ਮੇਅਰ ਦਰਜ ਕਰਾਈ ਸ਼ਕਾਇਤ

Published on

----------- Advertisement -----------

ਕ੍ਰਿਸਮਸ ਅਤੇ ਨਵੇਂ ਸਾਲ ਲਈ ਸ਼ਿਮਲਾ ਸ਼ਹਿਰ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ। ਇਸ ਦੇ ਲਈ ਰਿੱਜ ਅਤੇ ਮਾਲ ਰੋਡ ‘ਤੇ ਚਿਨਾਰ ਦੇ ਦਰੱਖਤਾਂ ‘ਚ ਮੇਖਾਂ ਲਗਾ ਕੇ ਰੋਸ਼ਨੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਵਿੱਚ ਭਾਰੀ ਰੋਸ ਹੈ। ਸ਼ਿਮਲਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਟਿਕੇਂਦਰ ਪੰਵਰ ਨੇ ਐਸਪੀ ਸ਼ਿਮਲਾ ਨੂੰ ਸ਼ਿਕਾਇਤ ਦੇ ਕੇ ਇਸ ਮਾਮਲੇ ਵਿੱਚ ਠੇਕੇਦਾਰ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਟਿਕੇਂਦਰ ਪੰਵਰ ਨੇ ਕਿਹਾ ਕਿ ਸ਼ਹਿਰ ਦੀ ਖ਼ੂਬਸੂਰਤੀ ਵਿੱਚ ਵਾਧਾ ਕਰਨ ਵਾਲੇ ਦਰੱਖਤਾਂ ’ਤੇ ਹਜ਼ਾਰਾਂ ਮੇਖਾਂ ਲਾਉਣਾ ਠੀਕ ਨਹੀਂ ਹਨ।

 ਅਜਿਹਾ ਕਰਕੇ ਐਮਸੀ ਐਕਟ ਅਤੇ ਟ੍ਰੀ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਸਮਿਤੀ ਦੇ ਵਸਨੀਕ ਰੋਹਿਤ ਨੇ ਦੱਸਿਆ ਕਿ ਦਰਖਤ ਤੇ ਮੇਖਾਂ ਲਾਉਣ ਨਾਲ ਖੂਨ ਵਹਿ ਰਿਹਾ ਹੈ, ਪਰ ਅਫਸਰਾਂ ਨੂੰ ਇਨ੍ਹਾਂ ਦਰੱਖਤਾਂ ਦੀ ਪੀੜ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਗਰੀਨ ਸ਼ਿਮਲਾ ਬਣਾਉਣ ਦੀ ਗੱਲ ਕਰਦੀ ਹੈ। ਸ਼ਿਮਲਾ ਇਸ ਤਰ੍ਹਾਂ ਹਰਿਆ-ਭਰਿਆ ਨਹੀਂ ਬਣੇਗਾ। ਸ਼ਿਮਲਾ ਪਹਿਲਾਂ ਹੀ ਪਿਛਲੇ ਕੁਝ ਸਾਲਾਂ ਤੋਂ ਬਰਫਬਾਰੀ ਨਾ ਹੋਣ ਦੀ ਮਾਰ ਝੱਲ ਰਿਹਾ ਹੈ। ਅਜਿਹੇ ‘ਚ ਬਾਕੀ ਬਚੇ ਦਰੱਖਤਾਂ ਨੂੰ ਨਸ਼ਟ ਕਰਕੇ ਬਰਫਬਾਰੀ ਦੀ ਸੰਭਾਵਨਾ ਨੂੰ ਖਤਮ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਹੋਰ ਲੋਕ ਵੀ ਇਸ ‘ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। 

ਦੱਸ ਦਈਏ ਕਿ  ਸ਼ਿਮਲਾ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ਹਿਮਾਚਲ ਪ੍ਰਦੇਸ਼ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਐਚਪੀਟੀਡੀਸੀ) ਕ੍ਰਿਸਮਸ ਅਤੇ ਨਵੇਂ ਸਾਲ ਲਈ ਸ਼ਿਮਲਾ ਸ਼ਹਿਰ ਨੂੰ ਸਜਾਉਣ ਵਿੱਚ ਰੁੱਝੇ ਹੋਏ ਹਨ। ਇਹ ਕੰਮ ਠੇਕੇਦਾਰ ਨੂੰ ਦਿੱਤਾ ਗਿਆ ਹੈ। ਇਸ ਸਬੰਧੀ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰ ਅੱਤਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਹਾਇਤਾ ਲਈ ਛੋਟੇ ਕਲਿੱਪ ਲਾਏ ਗਏ ਸਨ, ਪਰ ਹੁਣ ਸਾਰੀਆਂ ਕਲਿੱਪਾਂ ਹਟਾ ਦਿੱਤੀਆਂ ਗਈਆਂ ਹਨ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

HSGMC ਨੇ SGPC ਨੂੰ ਤਿੰਨ ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਲਈ ਕਿਹਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਹਾਬਾਦ...

CJP ਦਾ ਵੱਡਾ ਐਲਾਨ, ਭਲਕੇ ਪੂਰੇ ਦੇਸ਼ ‘ਚ ਕਰੇਗਾ ਪ੍ਰਦਰਸ਼ਨ, ਕਿਹਾ-‘…One Day. One Demand’

ਕਾਕਰੋਚ ਜਨਤਾ ਪਾਰਟੀ (CJP) ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਪਾਰਟੀ ਦੇਸ਼ ਭਰ...

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...