October 22, 2026, 10:03 pm
----------- Advertisement -----------
HomeNewsBreaking Newsਹਿਮਾਚਲ ਪ੍ਰਦੇਸ਼ 'ਚ ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤਾ ਜਾਰੀ, ਪੜੋ...

ਹਿਮਾਚਲ ਪ੍ਰਦੇਸ਼ ‘ਚ ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤਾ ਜਾਰੀ, ਪੜੋ ਵੇਰਵਾ

Published on

----------- Advertisement -----------

ਹਿਮਾਚਲ ਪ੍ਰਦੇਸ਼ ‘ਚ ਕਾਂਗਰਸ ਨੇ ਬੀਤੇ ਐਤਵਾਰ ਦੇਰ ਰਾਤ ਜ਼ਿਮਨੀ ਚੋਣਾਂ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਲਾਹੌਲ-ਸਪੀਤੀ ਤੋਂ ਅਨੁਰਾਧਾ ਰਾਣਾ ਅਤੇ ਬਡਸਰ ਤੋਂ ਸੁਭਾਸ਼ ਚੰਦ ਨੂੰ ਉਮੀਦਵਾਰ ਬਣਾਇਆ ਹੈ। ਹਾਲਾਂਕਿ ਧਰਮਸ਼ਾਲਾ ਸੀਟ ‘ਤੇ ਮਾਮਲਾ ਅਜੇ ਵੀ ਅਟਕਿਆ ਹੋਇਆ ਹੈ, ਜਦਕਿ ਭਲਕੇ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ।

ਦੱਸ ਦਈਏ ਕਿ ਲਾਹੌਲ-ਸਪੀਤੀ ਅਤੇ ਬਰਸਰ ਦੋਵਾਂ ਵਿੱਚ ਕਾਂਗਰਸ ਨੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ। ਲਾਹੌਲ-ਸਪੀਤੀ ‘ਚ ਪਾਰਟੀ ਨੇ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਚੇਅਰਮੈਨ ਅਨੁਰਾਧਾ ਰਾਣਾ ‘ਤੇ ਭਰੋਸਾ ਜਤਾਇਆ ਹੈ। ਹੁਣ ਅਨੁਰਾਧਾ ਦਾ ਮੁਕਾਬਲਾ ਕਾਂਗਰਸ ਦੇ ਬਾਗੀ ਅਤੇ ਸਾਬਕਾ ਵਿਧਾਇਕ ਰਵੀ ਠਾਕੁਰ ਨਾਲ ਹੋਵੇਗਾ। ਇਸ ਦੇ ਨਾਲ ਹੀ ਲਾਹੌਲ-ਸਪੀਤੀ ‘ਚ ਭਾਜਪਾ ਦੇ ਖਿਲਾਫ ਬਗਾਵਤ ਦਾ ਐਲਾਨ ਕਰਨ ਵਾਲੇ ਰਾਮਲਾਲ ਮਾਰਕੰਡਾ ਨੂੰ ਟਿਕਟ ਦੇਣ ਦੀਆਂ ਅਟਕਲਾਂ ‘ਤੇ ਵੀ ਰੋਕ ਲੱਗ ਗਈ ਹੈ। ਮਾਰਕੰਡਾ ਆਜ਼ਾਦ ਵਜੋਂ ਚੋਣ ਲੜ ਸਕਦੇ ਹਨ। ਇਸ ਨਾਲ ਇੱਥੇ ਤਿਕੋਣਾ ਮੁਕਾਬਲਾ ਹੋ ਸਕਦਾ ਹੈ।

ਉਥੇ ਹੀ ਹਮੀਰਪੁਰ ਜ਼ਿਲ੍ਹੇ ਦੀ ਬਡਸਰ ਸੀਟ ਤੋਂ ਕਾਂਗਰਸ ਨੇ ਸੁਭਾਸ਼ ਚੰਦ ਨੂੰ ਉਮੀਦਵਾਰ ਬਣਾਇਆ ਹੈ। ਹੁਣ ਸੁਭਾਸ਼ ਦਾ ਮੁਕਾਬਲਾ ਕਾਂਗਰਸ ਦੇ ਬਾਗੀ ਅਤੇ ਸਾਬਕਾ ਵਿਧਾਇਕ ਇੰਦਰਦੱਤ ਲਖਨਪਾਲ ਨਾਲ ਹੋਵੇਗਾ, ਜੋ 23 ਮਾਰਚ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਸੁਭਾਸ਼ ਚੰਦ ਇਸ ਸਮੇਂ ਜ਼ਿਲ੍ਹਾ ਕਾਂਗਰਸ ਦੇ ਖ਼ਜ਼ਾਨਚੀ ਹਨ। ਇਸ ਤੋਂ ਪਹਿਲਾਂ ਉਹ ਬਡਸਰ ਵਾਰਡ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕਲਵਲ ਪੰਚਾਇਤ ਤੋਂ ਪ੍ਰਧਾਨ ਅਤੇ ਬਿਝੜੀ ਵਾਰਡ ਤੋਂ ਬੀਡੀਸੀ ਮੈਂਬਰ ਰਹਿ ਚੁੱਕੇ ਹਨ। ਉਹ 10 ਸਾਲ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ।

ਇਸ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੀ ਬੀਤੀ ਸ਼ਾਮ ਦਿੱਲੀ ਪਹੁੰਚ ਗਏ। ਸੀਐਮ ਸੁੱਖੂ ਸਿਰਮੌਰ ਵਿੱਚ ਚੋਣ ਜਨਸਭਾ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਏ ਅਤੇ ਦੇਰ ਰਾਤ ਦੋ ਟਿਕਟਾਂ ਫਾਈਨਲ ਕਰ ਲਈਆਂ। ਅੱਜ ਦਿੱਲੀ ਵਿੱਚ ਉਹ ਧਰਮਸ਼ਾਲਾ ਦੀ ਟਿਕਟ ਨੂੰ ਲੈ ਕੇ ਪਾਰਟੀ ਹਾਈਕਮਾਂਡ ਨਾਲ ਗੱਲਬਾਤ ਕਰਨਗੇ। ਸੰਭਵ ਹੈ ਕਿ ਧਰਮਸ਼ਾਲਾ ਦੀ ਟਿਕਟ ਵੀ ਅੱਜ ਹੀ ਫਾਈਨਲ ਹੋ ਸਕਦੀ ਹੈ।

ਧਰਮਸ਼ਾਲਾ ਸੀਟ ਲਈ ਸਾਬਕਾ ਮੇਅਰ ਦੇਵੇਂਦਰ ਜੱਗੀ, ਭਾਜਪਾ ਦੇ ਬਾਗੀ ਰਾਕੇਸ਼ ਚੌਧਰੀ ਅਤੇ ਹਰਭਜਨ ਚੌਧਰੀ ਦੇ ਨਾਂ ਦੌੜ ਵਿੱਚ ਹਨ। ਪਰ ਰਾਕੇਸ਼ ਚੌਧਰੀ ਨੇ ਅਜੇ ਤੱਕ ਪਾਰਟੀ ਵਿੱਚ ਪ੍ਰਵੇਸ਼ ਨਹੀਂ ਕੀਤਾ ਹੈ। ਇਸ ਲਈ ਚੌਧਰੀ ਦੀ ਟਿਕਟ ‘ਤੇ ਸ਼ੱਕ ਹੈ ਅਤੇ ਜੱਗੀ ਨੂੰ ਸ਼ੁਰੂ ਤੋਂ ਹੀ ਟਿਕਟ ਦਾ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਹੈ।

 
ਜਦੋਂਕਿ ਕਾਂਗਰਸ ਨੇ ਪਿਛਲੇ ਹਫ਼ਤੇ ਹੀ ਗਗਰੇਟ ਤੋਂ ਰਾਕੇਸ਼ ਕਾਲੀਆ, ਕੁਟਲਹਾਰ ਤੋਂ ਵਿਵੇਕ ਸ਼ਰਮਾ ਅਤੇ ਸੁਜਾਨਪੁਰ ਸੀਟ ਤੋਂ ਕੈਪਟਨ ਰਣਜੀਤ ਸਿੰਘ ਰਾਣਾ ਨੂੰ ਉਮੀਦਵਾਰ ਬਣਾਇਆ ਹੈ।
ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਤੋਂ ਬਗਾਵਤ ਕਰਨ ਵਾਲੇ 6 ਸਾਬਕਾ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਹਨ। ਇਨ੍ਹਾਂ ਵਿੱਚ ਧਰਮਸ਼ਾਲਾ ਤੋਂ ਸੁਧੀਰ ਸ਼ਰਮਾ, ਲਾਹੌਲ ਸਪਿਤੀ ਤੋਂ ਰਵੀ ਠਾਕੁਰ, ਸੁਜਾਨਪੁਰ ਤੋਂ ਰਾਜਿੰਦਰ ਰਾਣਾ, ਬਡਸਰ ਤੋਂ ਇੰਦਰਦੱਤ ਲਖਨਪਾਲ, ਗਗਰੇਟ ਤੋਂ ਚੈਤੰਨਿਆ ਸ਼ਰਮਾ ਅਤੇ ਕੁਟਲਹਾਰ ਤੋਂ ਦੇਵੇਂਦਰ ਕੁਮਾਰ ਭੁੱਟੋ ਸ਼ਾਮਲ ਹਨ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...