November 23, 2026, 5:54 pm
----------- Advertisement -----------
HomeNewsBreaking Newsਲਾਹੌਲ-ਸਪੀਤੀ ਘਾਟੀ 'ਚ ਭਾਰੀ ਬਰਫ਼ਬਾਰੀ, 8 ਮਿੰਟ ਤੱਕ ਇਲਾਕੇ 'ਚ ਬਰਫ ਦਾ...

ਲਾਹੌਲ-ਸਪੀਤੀ ਘਾਟੀ ‘ਚ ਭਾਰੀ ਬਰਫ਼ਬਾਰੀ, 8 ਮਿੰਟ ਤੱਕ ਇਲਾਕੇ ‘ਚ ਬਰਫ ਦਾ ਧੂੰਆਂ ਫੈਲਿਆ

Published on

----------- Advertisement -----------

ਹਿਮਾਚਲ ਪ੍ਰਦੇਸ਼ ਤੋਂ ਬਾਅਦ ਲਾਹੌਲ-ਸਪੀਤੀ ਘਾਟੀ ਵਿੱਚ ਵੀ ਭਾਰੀ ਬਰਫ਼ਬਾਰੀ ਹੋਈ। ਇਸ ‘ਚ ਕਰੀਬ 8 ਮਿੰਟ ਤੱਕ ਇਲਾਕੇ ‘ਚ ਬਰਫ ਦਾ ਧੂੰਆਂ ਫੈਲਿਆ ਰਿਹਾ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਹਾਲਾਂਕਿ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਦੇ ਉੱਚੇ ਪਹਾੜੀ ਇਲਾਕਿਆਂ ‘ਚ ਪਿਛਲੇ ਕਈ ਦਿਨਾਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ।

ਇਸ ਦੇ ਮੱਦੇਨਜ਼ਰ ਚੰਡੀਗੜ੍ਹ ਸਥਿਤ ਡਿਫੈਂਸ ਜੀਓ-ਇਨਫਾਰਮੈਟਿਕਸ ਰਿਸਰਚ ਇਸਟੈਬਲਿਸ਼ਮੈਂਟ (ਡੀਜੀਆਰਆਈ) ਨੇ ਹਿਮਾਚਲ ਦੀ ਰਾਜਧਾਨੀ ਸ਼ਿਮਲਾ, ਚੰਬਾ, ਲਾਹੌਲ, ਸਪਿਤੀ, ਕਿਨੌਰ ਅਤੇ ਕੁੱਲੂ ਜ਼ਿਲ੍ਹਿਆਂ ਦੇ ਉੱਚਾਈ ਵਾਲੇ ਖੇਤਰਾਂ ਵਿੱਚ ਵੀਰਵਾਰ ਤੱਕ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਸੀ।  ਇਸਤੋਂ ਇਲਾਵਾ ਲਾਹੌਲ-ਸਪੀਤੀ ਜ਼ਿਲੇ ਦੇ ਕੇਲਾਂਗ ਇਲਾਕੇ ‘ਚ ਬੀਤੇ ਵੀਰਵਾਰ ਨੂੰ ਹੀ ਬਰਫ ਖਿਸਕ ਗਈ।

ਜੋਬਰਾਂਗ ਪਿੰਡ ਦੇ ਲੋਕਾਂ ਨੇ ਰਿਹਾਇਸ਼ੀ ਇਲਾਕੇ ਤੋਂ ਦੂਰ ਪਹਾੜਾਂ ‘ਤੇ ਇਸ ਬਰਫ਼ਬਾਰੀ ਦਾ ਦ੍ਰਿਸ਼ ਆਪਣੇ ਮੋਬਾਈਲ ਕੈਮਰਿਆਂ ‘ਚ ਕੈਦ ਕਰ ਲਿਆ । ਬਰਫ਼ਬਾਰੀ ਦੌਰਾਨ ਬਰਫ਼ ਦੇ ਧੂੰਏਂ ਦਾ ਇੱਕ ਵੱਡਾ ਬੱਦਲ ਉੱਠਿਆ, ਜੋ ਘਟਨਾ ਤੋਂ ਬਾਅਦ ਕਰੀਬ 8 ਮਿੰਟ ਤੱਕ ਇਲਾਕੇ ਵਿੱਚ ਬਣਿਆ ਰਿਹਾ। 

ਦੱਸ ਦਈਏ ਕਿ ਇਹ ਬਰਫ਼ਬਾਰੀ ਬਹੁਤ ਦੂਰ ਪਹਾੜਾਂ ਵਿੱਚ ਹੋਈ, ਇਸ ਲਈ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਪਹਿਲਾਂ ਮੰਗਲਵਾਰ ਤੱਕ ਇਸ ਇਲਾਕੇ ‘ਚ ਬਰਫਬਾਰੀ ਹੋਈ ਸੀ, ਜਿਸ ਕਾਰਨ ਇਲਾਕੇ ਦੇ ਲਗਭਗ ਹਰ ਹਿੱਸੇ ‘ਚ 3 ਫੁੱਟ ਮੋਟੀ ਬਰਫ ਪਈ ਹੋਈ ਹੈ। 2 ਦਿਨਾਂ ਤੋਂ ਮੌਸਮ ਸਾਫ਼ ਹੈ। ਇਸ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਲੋਕਾਂ ਨੂੰ ਬਿਨਾਂ ਵਜ੍ਹਾ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਾਬਕਾ MLA ਮਦਨ ਲਾਲ ਜਲਾਲਪੁਰ ਦੀ ਮੁਅੱਤਲੀ ਰੱਦ, ਕਾਂਗਰਸ ਪਾਰਟੀ ‘ਚ ਹੋਈ ਮੁੜ ਵਾਪਸੀ

ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ ਤੇ ਉਨ੍ਹਾਂ...

ਕੈਨੇਡਾ ਦੇ ਗੁਰਦੁਆਰਾ ਸਾਹਿਬ ‘ਚ 2 ਧਿਰਾਂ ਆਪਸ ‘ਚ ਭਿੜੀਆਂ

ਕੈਨੇਡਾ ਦੇ ਗੁਰਦੁਆਰਿਆਂ ਵਿੱਚ ਪ੍ਰਬੰਧਕ ਕਮੇਟੀਆਂ ਵਿਚਕਾਰ ਚੱਲ ਰਹੇ ਵਿਵਾਦ ਘਟਣ ਦਾ ਨਾਂ ਨਹੀਂ...

Bisleri ਦੇ ਪਾਣੀ ਦੇ ਸੈਂਪਲ 2 ਵਾਰ ਫੇਲ੍ਹ, ਕੈਂਸਰਕਾਰਕ ਤੱਤ ਮਿਲਣ ਮਗਰੋਂ ਕੰਪਨੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮਨਜ਼ੂਰੀ

ਦੇਸ਼ ਦੀ ਸਭ ਤੋਂ ਵੱਡੀ ਪਾਣੀ ਕੰਪਨੀ, 'ਬਿਸਲੇਰੀ' (Bisleri) ਵਿਰੁੱਧ ਵੱਡੀ ਕਾਰਵਾਈ ਕੀਤੀ ਗਈ...

ਰਾਜਸਥਾਨ ’ਚ ਸੜਕ ਹਾਦਸੇ ਦੌਰਾਨ ਪਰਿਵਾਰ ਦੇ 9 ਜੀਆਂ ਦੀ ਮੌਤ

ਐਤਵਾਰ ਤੜਕੇ ਕੋਟਾ-ਉਦੈਪੁਰ ਰਾਸ਼ਟਰੀ ਰਾਜਮਾਰਗ ’ਤੇ ਖਾਟੂ ਸ਼ਿਆਮ ਜੀ ਮੰਦਿਰ ਦੀ ਯਾਤਰਾ ਤੋਂ ਪਰਤ...

CISF ਜਵਾਨਾਂ ਨੇ ਕੀਤੀ ਤਾਜ ਮਹਿਲ ਦੇਖਣ ਆਏ ਸੈਲਾਨੀ ਦੀ ਕੁੱਟਮਾਰ? ASI ਨੇ ਮੰਗੀ ਰਿਪੋਰਟ

ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਜਵਾਨਾਂ 'ਤੇ ਤਾਜ ਮਹਿਲ ਦੇ ਰੈੱਡ ਜ਼ੋਨ ਵਿੱਚ...

ED ਵੱਲੋਂ ਪੰਜਾਬ ਦੇ 7 ਅਧਿਕਾਰੀਆਂ ਨੂੰ ਸੰਮਨ, ਭੁੱਲਰ ਮਾਮਲੇ ਦੀ ਜਾਂਚ ਹੋਈ ਤੇਜ਼

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਸੱਤ ਮੌਜੂਦਾ ਤੇ ਸੇਵਾਮੁਕਤ ਅਧਿਕਾਰੀਆਂ ਨੂੰ ਸੰਮਨ ਜਾਰੀ...

ਸੰਗਰੂਰ ਦੇ ਵਕੀਲ ਵੱਲੋਂ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ, KBC ’ਚ ਪੰਜਾਬ ਬਾਰੇ ਇਤਰਾਜ਼ਯੋਗ ਸਵਾਲ ਦਾ ਦਾਅਵਾ

ਸੰਗਰੂਰ ਦੇ ਇੱਕ ਵਕੀਲ ਨੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।...

ਲੁਧਿਆਣਾ ‘ਚ SHO ਖ਼ਿਲਾਫ਼ FIR ਦਰਜ ਕਰਨ ਦੇ ਹੁਕਮ, ਅਦਾਲਤੀ ਹੁਕਮਾਂ ਦੀ ਅਣਦੇਖੀ ਕਰਨੀ ਪਈ ਮਹਿੰਗੀ

ਲੁਧਿਆਣਾ ਵਿੱਚ ਪੁਲਿਸ ਵਿਭਾਗ ਨੂੰ ਉਸ ਸਮੇਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ...

ਮੋਹਾਲੀ ਦੇ ਮਸ਼ਹੂਰ ਹੇਅਰ ਸੈਲੂਨ ਦੇ ਬਾਹਰ ਬਾਈਕ ਸਵਾਰਾਂ ਵੱਲੋਂ ਫਾਇਰਿੰਗ, CCTV ਫੁਟੇਜ ਖੰਗਾਲ ਰਹੀ ਪੁਲਿਸ

ਮੋਹਾਲੀ ਦੇ ਫੇਜ਼ 11 ਵਿੱਚ ਸ਼ਨੀਵਾਰ ਨੂੰ ਹੇਅਰ ਮਾਸਟਰ ਸੈਲੂਨ ‘ਤੇ ਦੋ ਬਾਈਕ ਸਵਾਰ...