ਹਿਮਾਚਲ ਸਰਕਾਰ ਨੇ 4 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰ ਨੇ ਆਈਜੀ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਬਿਮਲ ਗੁਪਤਾ ਨੂੰ ਆਈਜੀ ਭਲਾਈ ਅਤੇ ਪ੍ਰਸ਼ਾਸਨ ਪੁਲਿਸ ਹੈੱਡਕੁਆਰਟਰ ਸ਼ਿਮਲਾ ਵਜੋਂ ਤਾਇਨਾਤ ਕੀਤਾ ਹੈ।
ਇਸਤੋਂ ਇਲਵਾ ਡੀਆਈਜੀ ਭਲਾਈ ਅਤੇ ਪ੍ਰਸ਼ਾਸਨ ਸ਼ਿਮਲਾ ਅਨੁਪਮ ਸ਼ਰਮਾ ਨੂੰ ਡੀਆਈਜੀ ਜੇਲ੍ਹ ਸ਼ਿਮਲਾ, ਪੋਸਟਿੰਗ ਦੀ ਉਡੀਕ ਕਰ ਰਹੇ ਆਈਪੀਐਸ ਰਾਹੁਲ ਨਾਥ ਨੂੰ ਡੀਆਈਜੀ ਵਿਜੀਲੈਂਸ ਅਤੇ 2010 ਬੈਚ ਦੇ ਆਈਪੀਐਸ ਰੰਜਨਾ ਚੌਹਾਨ, ਜੋ ਪੋਸਟਿੰਗ ਦੀ ਉਡੀਕ ਕਰ ਰਹੇ ਹਨ, ਨੂੰ ਡੀਆਈਜੀ ਲਾਅ ਐਂਡ ਆਰਡਰ ਨਿਯੁਕਤ ਕੀਤਾ ਗਿਆ ਹੈ। ਮੁੱਖ ਸਕੱਤਰ ਪ੍ਰਬੋਧ ਸਕਸੈਨਾ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।