March 4, 2026, 5:49 am
----------- Advertisement -----------
HomeNewsBreaking Newsਕਿਨੌਰ 'ਚ ਵਾਪਰਿਆ ਵੱਡਾ ਸੜਕ ਹਾਦਸਾ, HRTC ਬੱਸ ਪਲਟੀ, ਡਰਾਈਵਰ-ਕੰਡਕਟਰ ਸਣੇ 12...

ਕਿਨੌਰ ‘ਚ ਵਾਪਰਿਆ ਵੱਡਾ ਸੜਕ ਹਾਦਸਾ, HRTC ਬੱਸ ਪਲਟੀ, ਡਰਾਈਵਰ-ਕੰਡਕਟਰ ਸਣੇ 12 ਸਵਾਰੀਆਂ ਜ਼ਖਮੀ

Published on

----------- Advertisement -----------

ਹਿਮਾਚਲ ਦੇ ਕਬਾਇਲੀ ਜ਼ਿਲ੍ਹੇ ਕਿਨੌਰ ਵਿੱਚ ਅੱਜ ਸਵੇਰੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ । ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੀ ਬੱਸ ਕਿਨੌਰ ਦੇ ਨਾਕੋ ਨੇੜੇ ਬਰਫ਼ ‘ਤੇ ਤਿਲਕਣ ਕਾਰਨ ਸੜਕ ‘ਤੇ ਪਲਟ ਗਈ। ਇਸ ਕਾਰਨ ਬੱਸ ਦੇ ਡਰਾਈਵਰ ਤੇ ਕੰਡਕਟਰ ਸਮੇਤ 12 ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਮਿਲੀ ਅਨੁਸਾਰ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਐਚਆਰਟੀਸੀ ਦੀ ਬੱਸ ਨੰਬਰ ਐਚਪੀ-25ਏ-5384 ਸਮਦੋ ਤੋਂ ਰੇਕਾਂਗਪਿਓ ਜਾ ਰਹੀ ਸੀ। ਇਸ ਦੌਰਾਨ ਬੱਸ ਨਾਕੋ ‘ਤੇ ਬਰਫ਼ ‘ਤੇ ਫਿਸਲ ਕੇ ਸੜਕ ‘ਤੇ ਪਲਟ ਗਈ। ਜੇਕਰ ਬੱਸ ਸੜਕ ਤੋਂ ਖਾਈ ਵਿੱਚ ਜਾ ਡਿੱਗੀ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਦੱਸ ਦਈਏ ਕਿ ਬੱਸ ਪਲਟਦਿਆਂ ਹੀ ਕੁਝ ਸਮੇਂ ਲਈ ਮੌਕੇ ‘ਤੇ ਰੌਲਾ ਪੈ ਗਿਆ। ਇਸਤੋਂ ਬਾਅਦ ਸਥਾਨਕ ਲੋਕਾਂ ਨੇ ਸਾਰੇ ਜ਼ਖਮੀਆਂ ਨੂੰ ਬੱਸ ‘ਚੋਂ ਕੱਢ ਕੇ ਰੇਕਾਂਗਪਿਓ ਹਸਪਤਾਲ ਪਹੁੰਚਾਇਆ। 

ਟਰਾਂਸਪੋਰਟ ਕਾਰਪੋਰੇਸ਼ਨ ਦੇ ਇੰਸਪੈਕਟਰ ਗੋਪਾਲ ਨੇਗੀ ਨੇ ਦੱਸਿਆ ਕਿ ਬੱਸ ਡਰਾਈਵਰ ਮਨਜੀਤ ਅਤੇ ਕੰਡਕਟਰ ਅਵਿਨਾਸ਼ ਸਮੇਤ ਸਾਰੇ 12 ਯਾਤਰੀ ਸੁਰੱਖਿਅਤ ਹਨ। ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ।  

ਦੱਸਣਯੋਗ ਹੈ ਕਿ ਕਿਨੌਰ ਜ਼ਿਲ੍ਹੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬੀਤੀ ਰਾਤ ਤੋਂ ਬਰਫ਼ਬਾਰੀ ਹੋ ਰਹੀ ਹੈ। ਇਸ ਕਾਰਨ ਸੜਕਾਂ ’ਤੇ ਤਿਲਕਣ ਵਧ ਗਈ ਹੈ। ਅਜਿਹੇ ‘ਚ ਸੜਕਾਂ ‘ਤੇ ਆਵਾਜਾਈ ਖਤਰਨਾਕ ਸਾਬਤ ਹੋ ਸਕਦੀ ਹੈ। ਖ਼ਤਰਨਾਕ ਸੜਕਾਂ ਦੇ ਮੱਦੇਨਜ਼ਰ ਸਥਾਨਕ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਬੇਲੋੜੇ ਸਫ਼ਰ ਤੋਂ ਬਚਣ ਅਤੇ ਖ਼ਤਰਨਾਕ ਸੜਕਾਂ ‘ਤੇ ਵਾਹਨ ਚਲਾਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਨੇ ਹੋਲੇ ਮਹੱਲੇ ਲਈ ਭਾਰਤ ਦੀ ਪਹਿਲੀ ਹਰ ਮੌਸਮ ਲਈ ਅਨੁਕੂਲ ਸਥਾਈ ਟੈਂਟ ਸਿਟੀ ਕੀਤੀ ਸਥਾਪਤ

*ਚੰਡੀਗੜ੍ਹ, 2 ਮਾਰਚ 2026*:ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਨੇ ਅੱਜ ਸ੍ਰੀ ਆਨੰਦਪੁਰ...

ਪੰਜਾਬ ਨੂੰ ਨਾਗਰਿਕ-ਕੇਂਦ੍ਰਿਤ ਸੁਧਾਰਾਂ ਲਈ ਮਿਲਿਆ ਵੱਕਾਰੀ ‘ਡਿਜੀਟਲ ਐਕਸੀਲੈਂਸ ਐਵਾਰਡ’

*ਚੰਡੀਗੜ੍ਹ, 1 ਮਾਰਚ 2026*:ਨਾਗਰਿਕ-ਕੇਂਦ੍ਰਿਤ ਸੁਧਾਰਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਪਾਰਦਰਸ਼ਤਾ, ਕੁਸ਼ਲਤਾ ਅਤੇ ਜਨਤਕ...

ਯੁੱਧ ਨਸ਼ਿਆਂ ਵਿਰੁੱਧ ਤਹਿਤ 2025 ਵਿੱਚ 36,178 ਐਫ.ਆਈ.ਆਰ. ਦਰਜ, ਸਜ਼ਾ ਦਰ 88 ਫੀਸਦੀ ਤੱਕ ਵਧੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 2 ਮਾਰਚ 2026*:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਯੁੱਧ ਨਸ਼ਿਆਂ ਵਿਰੁੱਧ` ਮੁਹਿੰਮ...

‘ਆਪ’ ਸਰਕਾਰ ਅਧੀਨ ਪੰਜਾਬ ਮਾਲੀਆ ਵਿਕਾਸ ਵਿੱਚ ਚੋਟੀ ਦੇ 3 ਸੂਬਿਆਂ ਵਿੱਚ ਸ਼ਾਮਲ: ਹਰਪਾਲ ਸਿੰਘ ਚੀਮਾ

*ਚੰਡੀਗੜ੍ਹ, 3 ਮਾਰਚ 2026* :ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ...

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਝਟਕਾ, 18 ਆਗੂਆਂ ਨੇ ਛੱਡੇ ਅਹੁਦੇ

ਸਿਆਸੀ ਮੰਚ ‘ਤੇ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ( ਪੁਨਰ...

ਕਰਨਲ ਬਾਠ ਕੁੱਟਮਾਰ ਮਾਮਲੇ ‘ਚ ਵਿਦੇਸ਼ ਭੱਜਣ ਦੀ ਫਿਰਾਕ ‘ਚ ਸੀ ਦੋਸ਼ੀ ਪੁਲਿਸ ਅਫ਼ਸਰ? ਕੋਰਟ ਨੇ ਜ਼ਬਤ ਕੀਤੇ ਪਾਸਪੋਰਟ

ਪਟਿਆਲਾ ਦੇ ਚਰਚਿਤ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਦੇ...