ਮਸਜਿਦਾਂ ‘ਚ ਗੈਰ-ਕਾਨੂੰਨੀ ਨਿਰਮਾਣ ਦੇ ਵਿਵਾਦ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ 4 ਜ਼ਿਲਿਆਂ ‘ਚ ਪ੍ਰਦਰਸ਼ਨ ਹੋ ਰਹੇ ਹਨ। ਸ਼ਿਮਲਾ ਦੇ ਨਾਲ ਲੱਗਦੇ ਬਿਲਾਸਪੁਰ, ਹਮੀਰਪੁਰ, ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਅਤੇ ਮੰਡੀ ਦੇ ਸੁੰਦਰਨਗਰ ਵਿੱਚ ਸ਼ਨੀਵਾਰ ਨੂੰ ਸੁੰਨੀ, ਹਿੰਦੂ ਸੰਗਠਨਾਂ ਨੇ ਰੋਸ ਰੈਲੀਆਂ ਕੀਤੀਆਂ।
ਦੱਸ ਦਈਏ ਇਹ ਜਥੇਬੰਦੀਆਂ ਸ਼ਿਮਲਾ ਵਿੱਚ ਸੰਜੌਲੀ ਮਸਜਿਦ ਦੇ ਵਿਰੋਧ ਵਿੱਚ ਪੁਲੀਸ ਦੇ ਲਾਠੀਚਾਰਜ ਦਾ ਵਿਰੋਧ ਕਰ ਰਹੀਆਂ ਹਨ।
ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਦੇ ਕੰਮ ‘ਤੇ ਨਜ਼ਰ ਰੱਖੀ ਜਾਵੇ। ਇਸ ਪ੍ਰਦਰਸ਼ਨ ਦੇ ਸਮਰਥਨ ਵਿੱਚ ਸੂਬੇ ਭਰ ਦੇ ਬਾਜ਼ਾਰ ਵੀ 2 ਘੰਟੇ ਲਈ ਬੰਦ ਰੱਖੇ ਗਏ। ਪ੍ਰਦਰਸ਼ਨ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਮਸਜਿਦਾਂ ਅਤੇ ਮੁਸਲਿਮ ਆਬਾਦੀ ਵਾਲੇ ਇਲਾਕਿਆਂ ਦੇ ਬਾਹਰ ਪੁਲਿਸ ਤਾਇਨਾਤ ਕੀਤੀ ਗਈ ਹੈ।