October 4, 2026, 8:45 pm
----------- Advertisement -----------
HomeNewsBreaking Newsਹਿਮਾਚਲ 'ਚ ਠੰਢ ਨਾਲ ਸਿਸੂ ਝੀਲ ਸਮੇਤ ਨਦੀਆਂ, ਝਰਨੇ ਵੀ ਜੰਮੇ, ਸੈਲਾਨੀਆਂ...

ਹਿਮਾਚਲ ‘ਚ ਠੰਢ ਨਾਲ ਸਿਸੂ ਝੀਲ ਸਮੇਤ ਨਦੀਆਂ, ਝਰਨੇ ਵੀ ਜੰਮੇ, ਸੈਲਾਨੀਆਂ ਦੀ ਭਾਰੀ ਭੀੜ

Published on

----------- Advertisement -----------

ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਵਿੱਚ ਤਾਪਮਾਨ ਜ਼ੀਰੋ ਤੋਂ ਹੇਠਾਂ ਪਹੁੰਚ ਗਿਆ ਹੈ। ਇਸ ਕਾਰਨ ਝੀਲਾਂ, ਨਦੀਆਂ ਅਤੇ ਝਰਨੇ ਵੀ ਜੰਮ ਗਏ ਹਨ। ਆਮ ਤੌਰ ‘ਤੇ ਜਦੋਂ ਸਰਦੀਆਂ ਵਿੱਚ ਬਰਫ਼ਬਾਰੀ ਹੁੰਦੀ ਹੈ ਅਤੇ ਮੌਸਮ ਖ਼ਰਾਬ ਹੁੰਦਾ ਹੈ ਤਾਂ ਇਸ ਕਾਰਨ ਪਾਣੀ ਨਹੀਂ ਜੰਮਦਾ। ਪਰ ਇਸ ਵਾਰ ਮੌਸਮ ਪੂਰੀ ਤਰ੍ਹਾਂ ਸਾਫ ਹੋਣ ਕਾਰਨ ਸਾਰੀਆਂ ਝੀਲਾਂ ਪੂਰੀ ਤਰ੍ਹਾਂ ਜੰਮ ਗਈਆਂ ਹਨ।

ਅਟਲ ਸੁਰੰਗ ਦੇ ਨੇੜੇ ਲਾਹੌਲ ਸਪਿਤੀ ਦੇ ਸਿਸੂ ਵਿੱਚ ਮਨੁੱਖ ਦੁਆਰਾ ਬਣਾਈ ਗਈ ਝੀਲ ਦੇ ਨਾਲ ਕੁਦਰਤੀ ਤੌਰ ‘ਤੇ ਬਣੀਆਂ ਝੀਲਾਂ ‘ਤੇ ਵੀ ਠੋਸ ਬਰਫ਼ ਦੀ ਇੱਕ ਪਰਤ ਜਮ੍ਹਾਂ ਹੋ ਗਈ ਹੈ। ਘਾਟੀ ‘ਚ ਸਮੁੰਦਰ ਤਲ ਤੋਂ 14 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਚੰਦਰਤਾਲ ਝੀਲ, 16 ਹਜ਼ਾਰ ਫੁੱਟ ਦੀ ਉਚਾਈ ‘ਤੇ ਸੂਰਜ ਤਲ, 13700 ਫੁੱਟ ਦੀ ਉਚਾਈ ‘ਤੇ ਸਥਿਤ ਦਾਨਖਰ ਝੀਲ ਦੇ ਨਾਲ-ਨਾਲ ਮਨਾਲੀ ਦੀਆਂ ਪਹਾੜੀਆਂ ‘ਤੇ ਸਥਿਤ ਦੌਸ਼ੇਰ ਅਤੇ ਭ੍ਰਿਗੂ ਝੀਲਾਂ ਵੀ ਜੰਮ ਗਈਆਂ ਹਨ।  

 ਇਸਤੋਂ ਇਲ਼ਾਵਾ ਹਿਮਾਲਿਆ ਵਿੱਚ ਗਲੇਸ਼ੀਅਰਾਂ ਦੇ ਜੰਮਣ ਤੋਂ ਬਾਅਦ ਚੰਦਰ ਘਾਟੀ ਤੋਂ ਨਿਕਲਣ ਵਾਲੀ ਨਦੀ ਦਾ ਆਕਾਰ ਵੀ 50% ਤੱਕ ਘੱਟ ਗਿਆ ਹੈ। ਦਰਿਆ ਦੇ ਦੋਵੇਂ ਸਿਰਿਆਂ ਦਾ ਪਾਣੀ ਜੰਮ ਗਿਆ ਹੈ। 

ਦੱਸ ਦਈਏ ਕਿ ਬਰਫਬਾਰੀ ਅਤੇ ਝੀਲ ਨੂੰ ਦੇਖਣ ਲਈ ਹਰ ਰੋਜ਼ 15 ਤੋਂ 20 ਹਜ਼ਾਰ ਸੈਲਾਨੀ ਸਿਸੂ ਪਹੁੰਚ ਰਹੇ ਹਨ। ਪੁਲਿਸ ਅਨੁਸਾਰ ਸਿਰਫ਼ ਦੋ ਦਿਨਾਂ ਵਿੱਚ ਹੀ ਸੈਲਾਨੀਆਂ ਦੇ 16 ਹਜ਼ਾਰ 303 ਵਾਹਨ ਅਟਲ ਸੁਰੰਗ ਵਿੱਚੋਂ ਲੰਘੇ ਹਨ। ਜਿਸ ਵਿੱਚ 8115 ਵਾਹਨ ਸਿਰਫ਼ ਲਾਹੌਲ ਘਾਟੀ ਵਿੱਚ ਹੀ ਦਾਖ਼ਲ ਹੋਏ ਹਨ। ਇਨ੍ਹਾਂ ਵਾਹਨਾਂ ‘ਚ 40,500 ਸੈਲਾਨੀ ਘਾਟੀ ਪਹੁੰਚੇ। ਘਾਟੀ ਵਿੱਚ ਦਾਖਲ ਹੋਣ ਵਾਲੇ ਸੈਲਾਨੀ ਸਿਸੂ ਝੀਲ ਦੇ ਕਿਨਾਰੇ ਜਾਣ ਨੂੰ ਤਰਜੀਹ ਦੇ ਰਹੇ ਹਨ। 

ਇਸਦੇ ਨਾਲ ਹੀ ਝੀਲ ਦੇ ਕੰਢੇ ਸਥਿਤ ਹੈਲੀਪੈਡ ਅਤੇ ਮੋਦੀ ਮੈਦਾਨ ਨੂੰ ਸਿਸੂ ਤੱਕ ਪਹੁੰਚਣ ਵਾਲੇ ਸੈਲਾਨੀਆਂ ਦੇ ਵਾਹਨਾਂ ਲਈ ਪਾਰਕਿੰਗ ਸਥਾਨ ਬਣਾਇਆ ਗਿਆ ਹੈ। ਜਿੱਥੇ ਸੈਲਾਨੀ ਆਪਣੀਆਂ ਕਾਰਾਂ ਪਾਰਕ ਕਰਕੇ ਇਸ ਖੂਬਸੂਰਤ ਝੀਲ ਨੂੰ ਦੇਖਦੇ ਹਨ।  

ਲਾਹੌਲ ਸਪਿਤੀ ਪੁਲਿਸ ਨੇ ਝੀਲ ‘ਤੇ ਬਰਫ਼ ਦੀ ਪਰਤ ਦੇਖਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਐਸਪੀ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਸੈਲਾਨੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਝੀਲ ਦੇ ਕੰਢਿਆਂ ’ਤੇ ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੀਆਂ ਮੰਡੀਆਂ ‘ਚ ਸਟੋਰੇਜ ਸੰਕਟ, CM ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ

*ਚੰਡੀਗੜ੍ਹ; 2 ਅਕਤੂਬਰ: *ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ...

ਜਦੋਂ ਸਾਰੇ ਸਬੰਧਤ ਰਿਕਾਰਡ ਐਸਜੀਪੀਸੀ ਕੋਲ ਹੀ ਹਨ ਤਾਂ ਸੀਬੀਆਈ ਜਾਂਚ ਦੀ ਮੰਗ ਕਿਉਂ? – ਬਲਤੇਜ ਪੰਨੂ

ਚੰਡੀਗੜ੍ਹ 1 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੀਰਵਾਰ ਨੂੰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ...

ਲਵਲੀ ਯੂਨੀਵਰਸਿਟੀ ’ਚ ਕੈਂਪਸ ਦੇ ਬਾਹਰ ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਨੌਜਵਾਨ ਦੀ ਹੋਈ ਪਛਾਣ

ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹਿੰਸਾ ਦੌਰਾਨ ਕੈਂਪਸ ਦੇ ਬਾਹਰ...

ਚਾਵਲਾ ਖ਼ਿਲਾਫ਼ ਬਲਾਤਕਾਰ ਕੇਸ ’ਚ ‘ਆਪ’ ਦਾ ਵੱਡਾ ਦਾਅਵਾ, ਕਥਿਤ ਆਡੀਓ ਨਾਲ ਚੁੱਕੇ ਸਵਾਲ

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼...

ਕਾਂਗਰਸ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਮਿੱਠੂ ਮਦਾਨ ‘ਤੇ ਲਾਏ ਖਿੱਚ-ਧੂਹ ਅਤੇ ਧੱਕੇਸ਼ਾਹੀ ਦੇ ਦੋਸ਼

ਨਿਊ ਅੰਮ੍ਰਿਤਸਰ ਦੇ ਭਾਈ ਗੁਰਦਾਸ ਜੀ ਨਗਰ ਵਿਖੇ ਕਾਂਗਰਸ ਪਾਰਟੀ ਦੀ ਸਾਬਕਾ ਮਹਿਲਾ ਜ਼ਿਲ੍ਹਾ...

ਲਾਢੋਵਾਲ ’ਚ ਮਾਨੇਵਾਲ ਦੇ ਸਾਬਕਾ ਸਰਪੰਚ ਨਵਜੀਤ ਨੀਟੂ ਦੀ ਗੋਲੀਆਂ ਮਾਰ ਕੇ ਹੱਤਿਆ

ਲਾਢੋਵਾਲ ਇਲਾਕੇ ਦੇ ਸਾਊਥ ਸਿਟੀ ਰੋਡ ’ਤੇ ਸ਼ਨੀਵਾਰ ਸ਼ਾਮ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ...

ਮੈਡ ਸੰਧੂ ਕਤਲਕਾਂਡ ‘ਚ ਪੁਲਿਸ ਦਾ ਵੱਡਾ ਦਾਅਵਾ, ਸਾਜ਼ਿਸ਼ਕਰਤਾਵਾਂ ਦੀ ਹੋਈ ਪਛਾਣ

ਅੰਮ੍ਰਿਤਸਰ ‘ਚ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਕਤਲ ਮਾਮਲੇ ‘ਚ ਪੁਲਿਸ ਕਮਿਸ਼ਨਰ (ਸੀਪੀ) ਹਰਮਨਵੀਰ...

ਮੋਬਾਈਲਾਂ ’ਤੇ ‘ਟੂੰ-ਟੂੰ’ ਦੇ ਸੁਨੇਹੇ ਆਉਂਦਿਆਂ ਹੀ ਔਰਤਾਂ ਦੇ ਚਿਹਰਿਆਂ ‘ਤੇ ਛਾਈ ਖੁਸ਼ੀ

ਖਡੂਰ ਸਾਹਿਬ, 1 ਅਕਤੂਬਰ:‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 3,000 ਤੋਂ 4,500 ਰੁਪਏ ਸਿੱਧੇ ਖਾਤਿਆਂ ਵਿੱਚ...

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...