October 20, 2026, 10:46 am
----------- Advertisement -----------
HomeNewsBreaking Newsਹਿਮਾਚਲ - ਖਾਈ 'ਚ ਡਿੱਗਣ ਵਾਲੇ ਸੈਲਾਨੀ ਨੂੰ ਲੱਭਣ 'ਤੇ 1 ਕਰੋੜ...

ਹਿਮਾਚਲ – ਖਾਈ ‘ਚ ਡਿੱਗਣ ਵਾਲੇ ਸੈਲਾਨੀ ਨੂੰ ਲੱਭਣ ‘ਤੇ 1 ਕਰੋੜ ਦਾ ਇਨਾਮ, ਚੇਨਈ ਦੇ ਸਾਬਕਾ ਮੇਅਰ ਦਾ ਬੇਟਾ

Published on

----------- Advertisement -----------

ਹਿਮਾਚਲ ਪ੍ਰਦੇਸ਼ ਦੇ ਕਿੰਨੌਰ ‘ਚ ਸਤਲੁਜ ਦਰਿਆ ‘ਚ ਡਿੱਗੇ ਸੈਲਾਨੀ ਦਾ ਤੀਸਰੇ ਦਿਨ ਵੀ ਪਤਾ ਨਹੀਂ ਲੱਗ ਸਕਿਆ ਹੈ। 100 ਤੋਂ ਵੱਧ ਪੁਲਿਸ, ਸੈਨਾ ਅਤੇ ਐਨਡੀਆਰਐਫ ਦੇ ਜਵਾਨ ਵੇਟਰੀ ਦੀ ਭਾਲ ਵਿੱਚ ਰੁੱਝੇ ਹੋਏ ਹਨ, ਜੋ ਤਾਮਿਲਨਾਡੂ ਦਾ ਰਹਿਣ ਵਾਲਾ ਹੈ।

ਦੱਸ ਦਈਏ ਕਿ ਵੇਟਰੀ ਦੇ ਪਿਤਾ ਸੈਦਈ ਦੁਰਈਸਾਮੀ ਨੇ ਆਪਣੇ ਪੁੱਤਰ ਨੂੰ ਲੱਭਣ ਵਾਲੇ ਨੂੰ 1 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਦੁਰਈਸਾਮੀ ਨੇ ਇਨਾਮ ਦੇਣ ਸਬੰਧੀ ਕਿੰਨੌਰ ਦੇ ਡੀਸੀ ਡਾ: ਅਮਿਤ ਕੁਮਾਰ ਨੂੰ ਸੁਨੇਹਾ ਭੇਜਿਆ ਹੈ। ਸੈਦਈ ਦੁਰਈਸਾਮੀ ਚੇਨਈ ਦੇ ਮੇਅਰ ਰਹਿ ਚੁੱਕੇ ਹਨ।

ਉਸ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੇ ਪੁੱਤਰ ਨੂੰ ਲੱਭਣ ਵਿਚ ਮਦਦ ਕਰਨ। ਇਹ ਹਾਦਸਾ ਬੀਤੇ ਐਤਵਾਰ (4 ਫਰਵਰੀ) ਨੂੰ ਕਿਨੌਰ ‘ਚ ਵਾਪਰਿਆ। ਤਾਮਿਲਨਾਡੂ ਤੋਂ ਵੇਟਰੀ ਅਤੇ ਗੋਪੀਨਾਥ ਹਿਮਾਚਲ ਘੁੰਮਣ ਆਏ ਸਨ। ਦੋਵੇਂ ਇਨੋਵਾ ਕਾਰ (ਐਚਪੀ-01ਏਏ-1111) ਵਿੱਚ ਸਪਿਤੀ ਤੋਂ ਸ਼ਿਮਲਾ ਵੱਲ ਜਾ ਰਹੇ ਸਨ।

ਬਾਅਦ ਦੁਪਹਿਰ ਕਰੀਬ 3 ਵਜੇ ਇਨੋਵਾ ਕਾਰ ਨੈਸ਼ਨਲ ਹਾਈਵੇ-5 ‘ਤੇ ਪੰਗੀ ਨਾਲੇ ਨੇੜੇ ਬੇਕਾਬੂ ਹੋ ਕੇ 200 ਮੀਟਰ ਡੂੰਘੀ ਖਾਈ ‘ਚ ਜਾ ਡਿੱਗੀ। ਜਦੋਂ ਕਾਰ ਪਲਟਣ ਲੱਗੀ ਤਾਂ ਗੋਪੀਨਾਥ ਖਿੜਕੀ ਰਾਹੀਂ ਬਾਹਰ ਚਲਾ ਗਿਆ ਅਤੇ ਡਿੱਗ ਗਿਆ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਇਨੋਵਾ ਕਾਰ ਸਤਲੁਜ ਦਰਿਆ ਵਿੱਚ ਜਾ ਡਿੱਗੀ। ਜ਼ਖਮੀ ਗੋਪੀਨਾਥ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਸ਼ਿਮਲਾ ਆਈਜੀਐਮਸੀ ਰੈਫਰ ਕਰ ਦਿੱਤਾ ਗਿਆ। 

ਆਸਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ NDRF ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਦੇਰ ਸ਼ਾਮ ਟੀਮ ਨੇ ਇਨੋਵਾ ਚਾਲਕ ਤੇਨਜਿਨ ਵਾਸੀ ਤਾਬੋ, ਲਾਹੌਲ ਸਪਿਤੀ ਦੀ ਲਾਸ਼ ਬਰਾਮਦ ਕੀਤੀ। ਟੀਮ ਨੇ ਕਾਰਵਾਈ ਸ਼ੁਰੂ ਕਰ ਕੇ ਵੇਟਰੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਿਵੇਂ ਹੀ ਵੇਟਰੀ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਦੇ ਪਿਤਾ ਸੈਦਈ ਦੁਰਈਸਾਮੀ ਨੇ ਡੀਸੀ ਅਮਿਤ ਕੁਮਾਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਹ ਉਸ ਵਿਅਕਤੀ ਨੂੰ 1 ਕਰੋੜ ਰੁਪਏ ਦਾ ਇਨਾਮ ਦੇਣਗੇ ਜੋ ਉਸ ਦੇ ਪੁੱਤਰ ਦਾ ਪਤਾ ਲਗਾ ਸਕੇਗਾ।

ਐਸਐਚਓ ਜਨੇਸ਼ਵਰ ਸਿੰਘ ਨੇ ਦੱਸਿਆ ਕਿ ਐਨਡੀਆਰਐਫ ਅਤੇ ਫੌਜ ਦੇ ਜਵਾਨ ਲਾਪਤਾ ਸੈਲਾਨੀ ਦੀ ਭਾਲ ਵਿੱਚ ਜੁਟੇ ਹੋਏ ਹਨ। ਸੈਲਾਨੀ ਦੇ ਪਾਣੀ ‘ਚ ਰੁੜ੍ਹ ਜਾਣ ਦਾ ਖਦਸ਼ਾ ਹੈ। ਇਸ ਲਈ ਵਾਹਨ ਡਿੱਗਣ ਦੇ ਸਥਾਨ ਤੋਂ ਪਰੇ ਖੋਜ ਜਾਰੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਦੀ ਕੈਦ, ਮਾਣਹਾਨੀ ਕੇਸ ‘ਚ ਕੋਰਟ ਨੇ ਸੁਣਾਇਆ ਵੱਡਾ ਫੈਸਲਾ

ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮਾਣਹਾਨੀ ਕੇਸ ਵਿਚ ਅਦਾਲਤ ਦਾ ਵੱਡਾ ਫੈਸਲਾ ਸਾਹਮਣੇ...

ਕੇਂਦਰ ਨੂੰ ਦੇਸ਼ ਵਿੱਚ ਨਸ਼ਾ ਤਸਕਰੀ ਅਤੇ ਅਪਰਾਧਿਕ ਨੈੱਟਵਰਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ: ਹਰਪਾਲ ਚੀਮਾ

ਚੰਡੀਗੜ੍ਹ 19 ਅਕਤੂਬਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ...

ਰਾਮ ਮੰਦਰ ਚੰਦਾ-ਚੋਰੀ ਦੀਆਂ 105 ਘਟਨਾਵਾਂ ’ਤੇ ਉੱਠੇ ਸਵਾਲ, ਅਮਨ ਅਰੋੜਾ ਨੇ ਮੰਗਿਆ ਇਨਸਾਫ਼

ਚੰਡੀਗੜ੍ਹ 19 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ...

  ਚਾਵਲਾ ਮਾਮਲੇ ‘ਚ ਐੱਸ.ਆਈ.ਟੀ. ਦੀ ਕਾਰਵਾਈ ਤੇਜ਼, ਵਲਟੋਹਾ ਤੇ ਝਿੰਜਰ ਤੋਂ ਹੋਣਗੇ ਸਵਾਲ

ਅਮਰਜੀਤ ਸਿੰਘ ਚਾਵਲਾ ਮਾਮਲੇ 'ਚ ਐੱਸ.ਆਈ.ਟੀ. ਵਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਐੱਸ.ਆਈ.ਟੀ. ਅੱਜ...

ਪੰਜਾਬ ਸਰਕਾਰ ਵੱਲੋਂ ਤਿੰਨ ਆਈ.ਏ.ਐੱਸ ਬੀਬੀਆਂ ਨੂੰ ਮਾਨਸਾ ਦੇ ਮੈਦਾਨ ’ਚ ਉਤਾਰਿਆ

ਪੰਜਾਬ ਸਰਕਾਰ ਵੱਲੋਂ ਹੁਣ ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼...

ਝੋਟੇ ਦੇ ਕਤਲ ਨੂੰ ਲੈ ਕੇ ਬਣਾਈ ਇਨਸਾਫ ਕਮੇਟੀ ਦਾ ਵੱਡਾ ਐਲਾਨ-‘ਮਾਨਸਾ ਆਉਣ ‘ਤੇ ਅਮਿਤ ਸ਼ਾਹ ਦਾ ਕਰਾਂਗੇ ਵਿਰੋਧ’

ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20...

ਝੋਟੇ ਨੂੰ ਇਨਸਾਫ ਦੇ ਸਮਰਥਨ ‘ਚ ਉਤਰੇ ਗਾਇਕ R Nait, ਕਿਹਾ ‘ਇਹ ਉਹ ਘਾਟੇ ਨੇ ਜੋ ਕਦੇ ਪੂਰੇ ਨਹੀਂ ਹੋ ਸਕਦੇ’

ਮਾਨਸਾ ਵਿਚ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਉਨ੍ਹਾਂ ਦੇ ਪਰਿਵਾਰ...

ਟਾਈਗਰ ਸ਼ਰਾਫ਼ ਫਾਇਰਿੰਗ ਮਾਮਲੇ ‘ਚ ਦਿੱਲੀ-ਪੰਜਾਬ ਮਾਡਿਊਲ ‘ਤੇ ਸ਼ੱਕ, ਮੁੰਬਈ ਪੁਲਿਸ ਲੱਭ ਰਹੀ 7 ਵੱਡੇ ਸਵਾਲਾਂ ਦੇ ਜਵਾਬ

ਮੁੰਬਈ ਦੇ ਜੁਹੂ ਇਲਾਕੇ ‘ਚ ਐਤਵਾਰ (18 ਅਕਤੂਬਰ) ਸ਼ਾਮ ਨੂੰ ਅਦਾਕਾਰ ਟਾਈਗਰ ਸ਼ਰਾਫ਼ ‘ਤੇ...

ਅੰਮ੍ਰਿਤਸਰ : ਘਰ ਅੰਦਰੋਂ ਮਿਲੀਆਂ ਮਾਂ-ਪੁੱਤ ਦੀਆਂ ਮ੍ਰਿਤਕ ਦੇਹਾਂ, ਤੇਜ਼ਧਾਰ ਹਥਿਆਰ ਨਾਲ ਕਤਲ ਦਾ ਸ਼ੱਕ

ਅੰਮ੍ਰਿਤਸਰ ਦੀ ਰਾਮ ਨਗਰ ਕਾਲੋਨੀ ਦੀ ਗਲੀ ਨੰ. 4 ਵਿਚ ਮਾਂ-ਪੁੱਤ ਦੀ ਮ੍ਰਿਤਕ ਦੇਹ...