April 22, 2026, 8:13 pm
----------- Advertisement -----------
HomeNewsBreaking Newsਹਿਮਾਚਲ 'ਚ ਬਰਫ਼ ਦੀ ਚਿੱਟੀ ਚਾਦਰ ਵਿਛੀ, ਕਈ ਰਸਤੇ ਹੋਏ ਬੰਦ

ਹਿਮਾਚਲ ‘ਚ ਬਰਫ਼ ਦੀ ਚਿੱਟੀ ਚਾਦਰ ਵਿਛੀ, ਕਈ ਰਸਤੇ ਹੋਏ ਬੰਦ

Published on

----------- Advertisement -----------

ਹਿਮਾਚਲ ਪ੍ਰਦੇਸ਼ ‘ਚ ਮੌਸਮ ਵਿਭਾਗ ਦੇ ਆਰੇਂਜ ਅਲਰਟ ਦੇ ਵਿਚਕਾਰ ਦੁਪਹਿਰ ਨੂੰ ਸ਼ਿਮਲਾ ‘ਚ ਵੀ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ। ਬਰਫ ਡਿੱਗਦੀ ਦੇਖ ਸੈਲਾਨੀ ਖੁਸ਼ੀ ਨਾਲ ਝੂਮ ਉੱਠੇ ਅਤੇ ਇਸ ਨਾਲ ਖੇਡਦੇ ਰਹੇ। ਸ਼ਿਮਲਾ ਦੇ ਕਿਨਾਰੇ ‘ਤੇ ਡੇਢ ਇੰਚ ਅਤੇ ਜਾਖੂ ‘ਚ ਤਿੰਨ ਇੰਚ ਬਰਫਬਾਰੀ ਹੋਈ। ਇਸ ਦੇ ਨਾਲ ਹੀ ਮਨਾਲੀ ‘ਚ ਵੀ ਅੱਧੇ ਫੁੱਟ ਤੋਂ ਵੱਧ ਚਿੱਟੀ ਚਾਦਰ ਵਿਛ ਗਈ ਹੈ।

ਧਰਮਸ਼ਾਲਾ ਦੇ ਧਰਮਕੋਟ ਤੇ ਭਾਗਸੁਨਾਗ ਵਿੱਚ ਸੀਜ਼ਨ ਦੀ ਇਹ ਪਹਿਲੀ ਬਰਫਬਾਰੀ ਹੈ। ਬਰਫਬਾਰੀ ਦੇਖ ਕੇ ਸੈਲਾਨੀਆਂ ਦੇ ਨਾਲ-ਨਾਲ ਸੈਰ-ਸਪਾਟਾ ਕਾਰੋਬਾਰੀਆਂ ਅਤੇ ਬਾਗਬਾਨਾਂ ਦੇ ਚਿਹਰੇ ਵੀ ਰੌਸ਼ਨ ਹੋ ਗਏ ਹਨ। ਦੂਜੇ ਪਾਸੇ ਚੰਬਾ ਦੇ ਪੰਗੀ ਵਿੱਚ ਦੁਪਹਿਰ ਵੇਲੇ ਬਰਫੀਲੇ ਤੂਫਾਨ ਨੇ ਲੋਕਾਂ ਨੂੰ ਡਰਾ ਦਿੱਤਾ। ਇਸ ਕਾਰਨ ਲੋਕਾਂ ਦਾ ਬਾਹਰ ਰਹਿਣਾ ਮੁਸ਼ਕਲ ਹੋ ਗਿਆ। ਬਰਫ਼ ਦੂਰ-ਦੂਰ ਤੋਂ ਉੱਡ ਰਹੀ ਸੀ। ਇਸ ਦੇ ਨਾਲ ਹੀ ਉੱਚੇ ਇਲਾਕਿਆਂ ‘ਚ ਭਾਰੀ ਬਰਫਬਾਰੀ ਤੋਂ ਬਾਅਦ ਅੱਪਰ ਸ਼ਿਮਲਾ ਸਮੇਤ ਭਰਮੌਰ, ਲਾਹੌਲ ਸਪਿਤੀ ਦਾ ਰਾਜ ਦੇ ਬਾਕੀ ਹਿੱਸਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ।

 ਕੁੱਲੂ ਜ਼ਿਲੇ ‘ਚ ਜ਼ਿਆਦਾਤਰ ਸੜਕਾਂ ਤੇ ਰਸਤੇ ਬੰਦ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਸਾਰੇ ਸਕੂਲਾਂ ‘ਚ 2 ਫਰਵਰੀ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਜ਼ਿਲ੍ਹੇ ਦੇ ਸਕੂਲ 3 ਫਰਵਰੀ ਨੂੰ ਖੁੱਲ੍ਹਣਗੇ। ਡੀਸੀ ਕੁੱਲੂ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ।ਸੂਬੇ ‘ਚ ਬਰਫਬਾਰੀ ਤੋਂ ਬਾਅਦ ਮਨਾਲੀ-ਕੇਲਾਂਗ, ਸਾਂਜ-ਲੁਹਰੀ, ਸ਼ਿਮਲਾ-ਰਾਮਪੁਰ ਅਤੇ ਥੀਓਗ-ਰੋਹੜੂ ਰਾਸ਼ਟਰੀ ਰਾਜਮਾਰਗ ਸਮੇਤ 241 ਤੋਂ ਵੱਧ ਸੜਕਾਂ ਅਤੇ 655 ਬਿਜਲੀ ਟਰਾਂਸਫਾਰਮਰ ਬੰਦ ਕਰ ਦਿੱਤੇ ਗਏ ਹਨ। ਬਰਫਬਾਰੀ ਕਾਰਨ ਸੜਕਾਂ ‘ਤੇ ਤਿਲਕਣ ਵਧ ਗਈ ਹੈ।

ਇਸ ਕਾਰਨ ਰਾਜ ਦੇ ਵੱਖ-ਵੱਖ ਇਲਾਕਿਆਂ ਵਿੱਚ ਸੜਕੀ ਆਵਾਜਾਈ ਨਿਗਮ ਦੀਆਂ 130 ਤੋਂ ਵੱਧ ਬੱਸਾਂ ਸੜਕਾਂ ਦੇ ਕਿਨਾਰੇ ਹੀ ਫਸੀਆਂ ਹੋਈਆਂ ਹਨ। 250 ਤੋਂ ਵੱਧ ਰੂਟਾਂ ‘ਤੇ ਬੱਸ ਸੇਵਾਵਾਂ ਨੂੰ ਮੁਅੱਤਲ ਕਰਨਾ ਪਿਆ। ਪਿਛਲੇ ਦੋ ਦਿਨਾਂ ਤੋਂ ਸੂਬੇ ਦੇ ਉੱਚੇ ਪਹਾੜਾਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਇਸ ਨਾਲ 122 ਸਾਲਾਂ ਦਾ ਰਿਕਾਰਡ ਸੋਕਾ ਖਤਮ ਹੋ ਗਿਆ ਹੈ।

ਮੌਸਮ ਵਿਭਾਗ ਅਨੁਸਾਰ 30 ਜਨਵਰੀ ਤੱਕ ਸੂਬੇ ਵਿੱਚ 99.3 ਫੀਸਦੀ ਘੱਟ ਮੀਂਹ ਅਤੇ ਬਰਫਬਾਰੀ ਹੋਈ ਸੀ ਪਰ 31 ਜਨਵਰੀ ਨੂੰ ਇਹ 93 ਫੀਸਦੀ ਘੱਟ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਜਨਵਰੀ ‘ਚ ਆਮ ਦੇ ਮੁਕਾਬਲੇ ਸਿਰਫ 7 ਫੀਸਦੀ ਬਾਰਿਸ਼ ਹੋਈ, ਜੋ ਕਿ 17 ਸਾਲਾਂ ਬਾਅਦ ਸਭ ਤੋਂ ਘੱਟ ਹੈ। ਕੁੱਲੂ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਆਮ ਨਾਲੋਂ 11%, ਚੰਬਾ ਵਿੱਚ 9%, ਮੰਡੀ ਵਿੱਚ 8%, ਹਮੀਰਪੁਰ ਵਿੱਚ 7% ਮੀਂਹ ਪਿਆ ਹੈ।

 ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ: ਸੁਰਿੰਦਰ ਪਾਲ ਨੇ ਦੱਸਿਆ ਕਿ ਅੱਜ ਦਿਨ ਭਰ ਭਾਰੀ ਬਰਫ਼ਬਾਰੀ ਹੋ ਸਕਦੀ ਹੈ ਪਰ ਕੱਲ੍ਹ ਯਾਨੀ 2 ਫਰਵਰੀ ਨੂੰ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ਼ ਰਹੇਗਾ। 3 ਅਤੇ 4 ਫਰਵਰੀ ਨੂੰ ਫਿਰ ਤੋਂ ਚੰਗੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਮੀਂਹ ਅਤੇ ਬਰਫਬਾਰੀ ਤੋਂ ਬਾਅਦ ਕਿਸਾਨਾਂ, ਬਾਗਬਾਨਾਂ ਅਤੇ ਸੈਰ ਸਪਾਟਾ ਕਾਰੋਬਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਇਸ ਨਾਲ ਊਨਾ, ਕਾਂਗੜਾ, ਬਿਲਾਸਪੁਰ, ਮੰਡੀ, ਹਮੀਰਪੁਰ ਅਤੇ ਸੋਲਨ ਦੇ ਨੀਵੇਂ ਇਲਾਕਿਆਂ ਵਿੱਚ ਕਣਕ ਦੀ ਫ਼ਸਲ ਨੂੰ ਵੀ ਹੁਲਾਰਾ ਮਿਲਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ‘ਚ ਦਿਲ ਦਹਿਲਾ ਦੇਣ ਵਾਲਾ ਕਤਲਕਾਂਡ: IRS ਅਧਿਕਾਰੀ ਦੀ ਧੀ ਨਾਲ ਦਰਿੰਦਗੀ ਮਗਰੋਂ ਹੱਤਿਆ, ਸੁਰੱਖਿਆ ‘ਤੇ ਸਵਾਲ

*ਨਵੀਂ ਦਿੱਲੀ, 22 ਅਪ੍ਰੈਲ* — ਦੇਸ਼ ਦੀ ਰਾਜਧਾਨੀ Delhi ਦੇ ਪੌਸ਼ ਕੈਲਾਸ਼ ਹਿਲਜ਼ ਇਲਾਕੇ...

ਜਵਾਬ ਨਹੀਂ ਦਿੱਤਾ ਤਾਂ ਇਲਜ਼ਾਮਾਂ ਨੂੰ ਸਹੀ ਮੰਨ ਲਿਆ ਜਾਵੇਗਾ, ਰਾਜੋਆਣਾ ਦੀ ਪਟੀਸ਼ਨ ‘ਤੇ SC ਨੇ ਕੇਂਦਰ ਤੋਂ ਮੰਗਿਆ ਜਵਾਬ

ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ...

ਗੈਂਗਸਟਰਾਂ ਤੇ ਵਾਰ’ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਵਿੱਚ ਗੈਂਗਸਟਰਾਂ ਸਬੰਧੀ ਹੱਤਿਆਵਾਂ ਵਿੱਚ ਆਈ ਭਾਰੀ ਕਮੀ, ਗੋਲੀਬਾਰੀ ਦੀਆਂ ਵਾਰਦਾਤਾਂ 69 ਫੀਸਦੀ ਘਟੀਆਂ

ਚੰਡੀਗੜ੍ਹ, 21 ਅਪ੍ਰੈਲ:ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਆਪ੍ਰੇਸ਼ਨ ‘ਗੈਂਗਸਟਰਾਂ ਤੇ ਵਾਰ’ ਦੀ ਸਫ਼ਲਤਾ...

578 ਦਿਨਾਂ ਤੋਂ ਟਾਵਰ ‘ਤੇ ਡਟੇ ਭਾਈ ਗੁਰਜੀਤ ਸਿੰਘ ਫ਼ੌਜੀ ਨੂੰ ਲੈ ਕੇ ਨਵਾਂ ਮੋੜ,ਹੇਠਾਂ ਲਿਆਉਣ ਲਈ ਫ਼ੌਜ ਦੀ ਮਦਦ ਮੰਗੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ...

ਪਾਕਿਸਤਾਨ ਨਿਕਾਹ ਕਰਾਉਣ ਵਾਲੀ ਸਰਬਜੀਤ ਦਾ ਨਵਾਂ ਵੀਡੀਓ, ਹੁਣ ਸਿੱਖ ਸੰਗਤਾਂ ਦਾ ਕੀਤਾ ਸਵਾਗਤ

ਪਾਕਿਸਤਾਨ ਜਾ ਕੇ ਮੁਸਲਿਮ ਬੰਦੇ ਨਾਲ ਨਿਕਾਹ ਕਰਾਉਣ ਵਾਲੀ ਪੰਜਾਬੀ ਮਹਿਲਾ ਸਰਬਜੀਤ ਕੌਰ ਹੁਣ...

ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿਯੋਗ ਲਈ ਆਲਮੀ ਪੱਧਰ ਉੱਤੇ ਹੰਭਲੇ ਜਾਰੀ

*ਚੰਡੀਗੜ੍ਹ, 21 ਅਪ੍ਰੈਲ 2026*:ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਅੰਤਰਰਾਸ਼ਟਰੀ ਭਾਈਵਾਲੀ ਨੂੰ ਹੋਰ ਹੁਲਾਰਾ ਦੇਣ...

ਬੇਅਦਬੀ ਵਿਰੋਧੀ ਕਾਨੂੰਨ ‘ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ ਸਵਾਲ ਖੜ੍ਹੇ ਕਰਦੀ ਹੈ: ਬਲਤੇਜ ਪੰਨੂ

*ਚੰਡੀਗੜ੍ਹ, 20 ਅਪ੍ਰੈਲ 2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ...