November 8, 2026, 2:24 am
----------- Advertisement -----------
HomeNewsHukamnamaAaj Ka Hukumnama

Aaj Ka Hukumnama

Published on

----------- Advertisement -----------

ਸਲੋਕ ਮਃ 1 ॥
ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥ ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ ॥ ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ ॥ ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ ॥ ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ ॥ ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ ॥1॥ ਮਹਲਾ 1 ॥ ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥ ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ ॥ 2॥ ਪਉੜੀ ॥ ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥ ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥ ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥ ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥ ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥10॥

ਸ਼ੁੱਕਰਵਾਰ, 28 ਜੇਠ (ਸੰਮਤ 554 ਨਾਨਕਸ਼ਾਹੀ) ਅੰਗ: 788

ਸਲੋਕ ਮਃ 1 ॥
ਹੇ ਖਸਮ! ਤੂੰ ਧੰਨ ਹੈਂ! ਤੂੰ ਧੰਨ ਹੈਂ! ਜਿਸ ਜਗਤ-ਰਚਨਾ ਰਚ ਕੇ ਅਸਾਨੂੰ (ਜੀਵਾਂ ਨੂੰ) ਪੈਦਾ ਕੀਤਾ । ਸਮੁੰਦਰ, ਸਮੁੰਦਰ ਦੀਆਂ ਲਹਿਰਾਂ, ਤਲਾਬ, ਹਰੀਆਂ ਵੇਲਾਂ, ਵਰਖਾ ਕਰਨ ਵਾਲੇ ਬੱਦਲ—(ਇਹ ਸਾਰੀ ਰਚਨਾ ਕਰਨ ਵਾਲਾ ਤੂੰ ਹੀ ਹੈਂ)। ਤੂੰ ਆਪ ਹੀ ਸਭ ਨੂੰ ਪੈਦਾ ਕਰਕੇ ਸਭ ਵਿਚ ਆਪ ਵਿਆਪਕ ਹੈਂ ਤੇ (ਨਿਰਲੇਪ ਭੀ ਹੈਂ) ਉਤਸ਼ਾਹ ਨਾਲ ਤੇਰੇ ਨਾਮ ਦੀ ਕਮਾਈ ਕਰ ਕੇ ਗੁਰਮੁਖਾਂ ਦੀ ਮਿਹਨਤ (ਤੇਰੇ ਦਰ ਤੇ) ਕਬੂਲ ਪੈਂਦੀ ਹੈ, ਉਹ ਬੰਦਗੀ ਦੀ ਘਾਲ ਘਾਲ ਕੇ, ਹੇ ਖਸਮ! ਤੇਰੇ ਦਰ ਤੋਂ ਮੰਗ ਮੰਗ ਕੇ ਮਜੂਰੀ ਲੈਂਦੇ ਹਨ। ਹੇ ਨਾਨਕ! (ਆਖ—) ਹੇ ਵੇਪਰਵਾਹ ਪ੍ਰਭੂ! ਤੇਰੇ ਦਰ (ਬਰਕਤਾਂ ਨਾਲ) ਭਰੇ ਹੋਏ ਹਨ, ਕੋਈ ਜੀਵ ਤੇਰੇ ਦਰ ਤੇ (ਆ ਕੇ) ਖ਼ਾਲੀ ਨਹੀਂ ਗਿਆ, ਤੂੰ ਸਦਾ ਕਾਇਮ ਰਹਿਣ ਵਾਲਾ ਤੇ ਬੇ-ਮੁਥਾਜ ਹੈਂ ।1। ਜੋ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਤੇ ਸੋਹਣੇ ਨੈਣਾਂ ਨਾਲ ਸੋਭ ਰਹੇ ਹਨ, ਹੇ ਨਾਨਕ! ਬੁਢੇਪਾ ਇਹਨਾਂ ਦਾ ਵੈਰੀ ਹੈ, ਕਿਉਂਕਿ ਬੁੱਢੇ ਹੋ ਕੇ ਇਹ ਨਾਸ ਹੋ ਜਾਂਦੇ ਹਨ ।2। (ਹੇ ਜੀਵ!) ਤਨ ਮਨ ਸਰੀਰ (ਆਪਣਾ ਆਪ) ਪ੍ਰਭੂ ਦੇ ਹਵਾਲੇ ਕਰ ਕੇ (ਭਾਵ, ਪ੍ਰਭੂ ਦੀ ਪੂਰਨ ਰਜ਼ਾ ਵਿਚ ਰਹਿ ਕੇ) ਸਦਾ ਉਸ ਦੀ ਸਿਫ਼ਤਿ-ਸਾਲਾਹ ਕਰ; (ਜਿਸ ਮਨੁੱਖ ਨੇ) ਗੁਰ-ਸ਼ਬਦ ਦੀ ਰਾਹੀਂ (ਸਿਮਰਿਆ ਹੈ, ਉਸ ਨੂੰ) ਸਦਾ-ਥਿਰ ਰਹਿਣ ਵਾਲਾ, ਡੂੰਘੇ ਵੱਡੇ ਦਿਲ ਵਾਲਾ ਪ੍ਰਭੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਤਨ ਵਿਚ ਹੀਰਿਆਂ ਦਾ ਹੀਰਾ ਪ੍ਰਭੂ ਸਦਾ ਵੱਸਦਾ ਹੈ; ਉਸ ਦਾ ਜਨਮ ਮਰਨ ਦਾ ਦੁੱਖ ਮਿਟ ਜਾਂਦਾ ਹੈ, ਉਸ ਨੂੰ ਫਿਰ (ਇਸ ਗੇੜ ਵਿਚ) ਚੱਕਰ ਨਹੀਂ ਲਾਣਾ ਪੈਂਦਾ । (ਸੋ) ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਸਿਮਰ ਜੋ ਗੁਣਾਂ ਦਾ ਮਾਲਕ ਹੈ ਤੇ ਵੱਡੇ ਦਿਲ ਵਾਲਾ ਹੈ ।10।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੰਮੂ-ਕਸ਼ਮੀਰ ਦੇ CM ਉਮਰ ਅਬਦੁੱਲਾ ਨੇ ਨਿਧੀ ਰਾਜ਼ਦਾਨ ਨਾਲ ਕਰਵਾਇਆ ਵਿਆਹ, ਤਸਵੀਰਾਂ ਸਾਂਝੀਆਂ ਕਰਕੇ ਲਿਖਿਆ “ਨਵਾਂ ਸਫ਼ਰ ਸ਼ੁਰੂ”

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਨਿਧੀ ਰਾਜਦਾਨ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ...

 ਜਾਇਦਾਦ ਵਿਵਾਦ ਅਤੇ ਪਰਿਵਾਰਕ ਤਣਾਅ ਚੱਲਦਿਆਂ ਸਾਬਕਾ ਫ਼ੌਜੀ ਤੇ ਉਸ ਦੇ ਪੁੱਤਰ ਵੱਲੋਂ ਖ਼ੁਦਕੁਸ਼ੀ

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦਭਾਣ ਵਿੱਚ ਜਾਇਦਾਦ ਦੇ ਚੱਲ ਰਹੇ ਵਿਵਾਦ ਅਤੇ ਗੁੰਝਲਦਾਰ ਪਰਿਵਾਰਕ...

ਟੋਰਾਂਟੋ ’ਚ ਗੂੰਜੀ ਸਿੱਧੂ ਮੂਸੇਵਾਲਾ ਦੀ ਆਵਾਜ਼, ਹੋਲੋਗ੍ਰਾਮ ਸ਼ੋਅ ’ਚ ਉਮੜਿਆ ਪ੍ਰਸ਼ੰਸਕਾਂ ਦਾ ਹੜ੍ਹ

ਕੈਨੇਡਾ ਦੇ ਟੋਰਾਂਟੋ ਤੋਂ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦੀ ਸ਼ੁਰੂਆਤ ਹੋ ਚੁੱਕੀ ਹੈ...

ਸੈਕਟਰ-22 ‘ਚ ਹੈੱਡ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ, ਪੁੱਤ ‘ਤੇ ਲੱਗ ਰਹੇ ਕਤਲ ਕਰਨ ਦੇ ਇਲਜ਼ਾਮ

ਚੰਡੀਗੜ੍ਹ ਦੇ ਸੈਕਟਰ-22 ਵਿਚ ਹੈੱਡ ਕਾਂਸਟੇਬਲ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ...

ਬਹਿਬਲ ਕਲਾਂ ਗੋਲੀ ਕਾਂਡ: ਪੰਜਾਬ ਪੁਲੀਸ ਨੇ ਬੰਦ ਲਿਫਾਫੇ ਵਿੱਚ ਸੌਂਪੀ ਸਟੇਟਸ ਰਿਪੋਰਟ

ਪੰਜਾਬ ਪੁਲੀਸ ਨੇ ਪਬਲਿਕ ਪ੍ਰੌਸੀਕਿਊਟਰ ਰਾਹੀਂ ਚੰਡੀਗੜ੍ਹ ਕੋਰਟ ਵਿੱਚ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ...

ਹਵਾਰਾ ਦੀ ਪੈਰੋਲ ਪਟੀਸ਼ਨ ‘ਤੇ ਦਿੱਲੀ ਡਾਇਰੈਕਟਰ ਜਨਰਲ ਨੂੰ ਮੁੜ ਨੋਟਿਸ, ਹਾਈ ਕੋਰਟ ਨੇ ਮੰਗਿਆ ਜਵਾਬ; CBI ਨੇ ਪੈਰੋਲ ਦਾ ਕੀਤਾ ਤਿੱਖਾ ਵਿਰੋਧ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਜਗਤਾਰ...

ਸਟਾਰਟਅੱਪ ਪੰਜਾਬ ਨਾਲ ਸਾਂਝੇਦਾਰੀ ਤਹਿਤ ਐਨ.ਐਕਸ.ਪੀ ਸਟਾਰਟਅੱਪ ਚੈਲੇਂਜ ਪ੍ਰੋਗਰਾਮ ‘ਤੇ ਸਹਿਯੋਗ ਬਾਰੇ ਚਰਚਾ

*ਚੰਡੀਗੜ੍ਹ; 20 ਅਪ੍ਰੈਲ 2026*:ਪੰਜਾਬ ਨੂੰ ਗਲੋਬਲ ਸੈਮੀਕੰਡਕਟਰ ਅਤੇ ਐਡਵਾਂਸਡ ਇਲੈਕਟ੍ਰਾਨਿਕਸ ਈਕੋਸਿਸਟਮ ਖੇਤਰ ਵਿੱਚ ਮੋਹਰੀ...