ਚੰਡੀਗੜ੍ਹ- ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਲਿਆਂਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਮੋਗਾ ਪੁਲਿਸ ਨੂੰ ਟਰਾਂਜਿਟ ਰਿਮਾਂਡ ਮਿਲ ਗਿਆ ਹੈ। ਭਗਵਾਨਪੁਰੀਆ ਨੂੰ ਅੱਜ (ਵੀਰਵਾਰ) ਅੰਮ੍ਰਿਤਸਰ ਦੀ ਕੋਰਟ ‘ਚ ਪੇਸ਼ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਮੋਗਾ ਦੇ ਡਿਪਟੀ ਮੇਅਰ ਦੇ ਭਰਾ ਦੇ ਕਤਲ ਮਾਮਲੇ ਵਿੱਚ ਜੱਗੂ ਭਗਵਾਨਪੁਰੀਆ ਤੋਂ ਪੁੱਛਗਿੱਛ ਕਰਨੀ ਹੈ।











