November 17, 2026, 4:45 pm
----------- Advertisement -----------
HomeNewsBreaking Newsਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦਾ ਮਜ਼ਾਕ ਉਡਾਉਣ ਲਈ ਪੱਤਰਕਾਰ ਨੂੰ ਕੀਤਾ ਭਾਰੀ...

ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦਾ ਮਜ਼ਾਕ ਉਡਾਉਣ ਲਈ ਪੱਤਰਕਾਰ ਨੂੰ ਕੀਤਾ ਭਾਰੀ ਜੁਰਮਾਨਾ

Published on

----------- Advertisement -----------

ਇਟਲੀ ਦੀ ਮਿਲਾਨ ਦੀ ਇੱਕ ਅਦਾਲਤ ਨੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦਾ ਮਜ਼ਾਕ ਉਡਾਉਣ ਲਈ ਇੱਕ ਪੱਤਰਕਾਰ ਨੂੰ 5,000 ਯੂਰੋ (4,57,114 ਰੁਪਏ) ਦਾ ਜੁਰਮਾਨਾ ਕੀਤਾ ਹੈ।

ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਪੱਤਰਕਾਰ ਗਿਉਲੀਆ ਕੋਰਟੇਸ (36) ਨੂੰ ਅਕਤੂਬਰ 2021 ਵਿੱਚ ਮੇਲੋਨੀ ਦੇ ਛੋਟੇ ਕੱਦ ਦਾ ਮਜ਼ਾਕ ਉਡਾਉਣ ਲਈ 1200 ਯੂਰੋ (1,09,723 ਰੁਪਏ) ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਅਦਾਲਤ ਨੇ ਇਸ ਨੂੰ ਬਾਡੀ ਸ਼ੇਮਿੰਗ ਕਰਾਰ ਦਿੱਤਾ ਸੀ।

2021 ਵਿੱਚ, ਸੋਸ਼ਲ ਮੀਡੀਆ ‘ਤੇ ਮੇਲੋਨੀ ਅਤੇ ਜਿਉਲੀਆ ਵਿਚਕਾਰ ਲੜਾਈ ਹੋਈ ਸੀ। ਇਸ ਤੋਂ ਬਾਅਦ ਇਟਲੀ ਦੀ ਸੱਜੇ ਪੱਖੀ ਪਾਰਟੀ ਬ੍ਰਦਰਜ਼ ਆਫ ਇਟਲੀ ਦੀ ਨੇਤਾ ਜਾਰਜੀਆ ਮੇਲੋਨੀ ਨੇ ਪੱਤਰਕਾਰ ਕੋਰਟੇਸ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਉਦੋਂ ਉਹ ਵਿਰੋਧੀ ਪਾਰਟੀ ਦੀ ਨੇਤਾ ਸੀ।

ਦੱਸ ਦਈਏ ਕੋਰਟੇਸ ਨੇ ਸੋਸ਼ਲ ਮੀਡੀਆ ‘ਤੇ ਮੇਲੋਨੀ ਦੀ ਇਕ ਫਰਜ਼ੀ ਤਸਵੀਰ ਸ਼ੇਅਰ ਕੀਤੀ ਸੀ ਜਿਸ ਦੇ ਪਿਛੋਕੜ ‘ਚ ਫਾਸ਼ੀਵਾਦੀ ਨੇਤਾ ਬੇਨੀਟੋ ਮੁਸੋਲਿਨੀ ਦੀ ਤਸਵੀਰ ਸੀ। ਮੇਲੋਨੀ ਦੇ ਇਤਰਾਜ਼ ਤੋਂ ਬਾਅਦ, ਪੱਤਰਕਾਰ ਕੋਰਟੇਸ ਨੇ ਫੋਟੋ ਹਟਾ ਦਿੱਤੀ। ਹਾਲਾਂਕਿ ਅਗਲੀ ਪੋਸਟ ‘ਚ ਉਨ੍ਹਾਂ ਨੇ ਮੇਲੋਨੀ ਦੇ ਛੋਟੇ ਕੱਦ ਦਾ ਮਜ਼ਾਕ ਉਡਾਇਆ ਹੈ।

ਕੋਰਟੇਸ ਨੇ ਪੋਸਟ ਕੀਤਾ ਅਤੇ ਲਿਖਿਆ – “ਤੁਸੀਂ ਮੈਨੂੰ ਡਰਾ ਨਹੀਂ ਸਕਦੇ ਮੇਲੋਨੀ । ਤੁਸੀਂ ਸਿਰਫ 4 ਫੁੱਟ ਲੰਬੇ ਹੋ। ਇੰਨਾ ਛੋਟਾ ਕਿ ਮੈਂ ਦੇਖ ਵੀ ਨਹੀਂ ਸਕਦੀ। ਇਟਾਲੀਅਨ ਮੀਡੀਆ ਰਿਪੋਰਟਾਂ ਵਿੱਚ, ਪ੍ਰਧਾਨ ਮੰਤਰੀ ਮੇਲੋਨੀ ਦਾ ਕੱਦ 5.2 ਫੁੱਟ ਤੋਂ 5.3 ਫੁੱਟ ਦੇ ਵਿਚਕਾਰ ਦੱਸਿਆ ਗਿਆ ਹੈ। 

ਮੇਲੋਨੀ ਨੇ ਇਸ ਜੁਰਮਾਨੇ ਦੀ ਰਕਮ ਚੈਰਿਟੀ ਨੂੰ ਦਾਨ ਕੀਤੀ ਸੀ। ਹਾਲਾਂਕਿ ਕੋਰਟ ਨੇ ਕੋਰਟੇਸ ਨੂੰ ‘ਗਲਤ ਫੋਟੋ’ ਦੇ ਮਾਮਲੇ ‘ਚ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਮੇਲੋਨੀ ਨੂੰ ਮੁਸੋਲਿਨੀ ਨਾਲ ਦਿਖਾਉਣਾ ਅਪਰਾਧ ਨਹੀਂ ਹੈ।

ਕੋਰਟੇਸ ਨੂੰ 90 ਦਿਨਾਂ ਦੇ ਅੰਦਰ ਸਜ਼ਾ ਦੀ ਅਪੀਲ ਕਰਨ ਦਾ ਅਧਿਕਾਰ ਹੈ। ਇਸ ਦੇ ਨਾਲ ਹੀ ਮੇਲੋਨੀ ਦੇ ਵਕੀਲ ਨੇ ਕਿਹਾ ਕਿ ਉਹ ਕੋਰਟੇਸ ਤੋਂ ਮਿਲੇ ਹਰਜਾਨੇ ਨੂੰ ਕਿਸੇ ਚੈਰਿਟੀ ਨੂੰ ਦਾਨ ਕਰੇਗੀ।


(RWB) ਨੇ ਕੋਰਟੇਸ ਦੇ ਖਿਲਾਫ ਅਦਾਲਤ ਦੇ ਫੈਸਲੇ ‘ਤੇ ਚਿੰਤਾ ਪ੍ਰਗਟਾਈ ਹੈ। RWB ਦਾ ਕਹਿਣਾ ਹੈ ਕਿ ਇਟਲੀ ਵਿਚ ਪੱਤਰਕਾਰਾਂ ਨੂੰ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਉਸ ਖ਼ਿਲਾਫ਼ ਦਰਜ ਕੇਸਾਂ ਦੀ ਗਿਣਤੀ ਵਧੀ ਹੈ। ਇਸ ਕਾਰਨ, 2024 ਵਿੱਚ, ਇਟਲੀ ਵਿਸ਼ਵ ਪ੍ਰੈਸ ਫਰੀਡਮ ਇੰਡੈਕਸ ਵਿੱਚ ਪੰਜ ਸਥਾਨ ਡਿੱਗ ਕੇ 46ਵੇਂ ਸਥਾਨ ‘ਤੇ ਆ ਗਿਆ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੇਲੋਨੀ ਨੇ ਪੱਤਰਕਾਰਾਂ ਨੂੰ ਅਦਾਲਤ ਵਿੱਚ ਘਸੀਟਿਆ ਹੋਵੇ। 2023 ਵਿੱਚ, ਰੋਮ ਦੀ ਇੱਕ ਅਦਾਲਤ ਨੇ ਸਭ ਤੋਂ ਵੱਧ ਵਿਕਣ ਵਾਲੇ ਲੇਖਕ ਰੌਬਰਟੋ ਸਾਵਿਆਨੋ ਨੂੰ 1,000 ਯੂਰੋ ਦਾ ਜੁਰਮਾਨਾ ਲਗਾਇਆ। ਸੇਵਿਆਨੋ ਨੇ 2021 ਵਿੱਚ ਟੀਵੀ ‘ਤੇ ਮੇਲੋਨੀ ਦਾ ਅਪਮਾਨ ਕੀਤਾ ਸੀ। ਸੇਵਿਆਨੋ ਮੇਲੋਨੀ ਤੋਂ ਨਾਰਾਜ਼ ਸੀ ਕਿਉਂਕਿ ਉਹ ਇਟਲੀ ਆਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਬਹੁਤ ਸਖਤ ਰੁਖ ਅਪਣਾਉਂਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ‘ਚ 10 ਲੱਖ ਨਵੇਂ ਪਰਿਵਾਰਾਂ ਦੇ ਬਣਨਗੇ ਰਾਸ਼ਨ ਕਾਰਡ: ਲੋੜਵੰਦਾਂ ਨੂੰ ਮਿਲੇਗਾ ਲਾਭ, ਲੋਕਾਂ ਦੇ ਘਰ ਪਹੁੰਚੇਗੀ ਸਰਕਾਰ

ਪੰਜਾਬ ਸਰਕਾਰ ਨੇ ਆਪਣੀ “ਨੋ ਕੈਸ਼, ਨੋ ਡਿਮਾਂਡ” ਨੀਤੀ ਦੇ ਤਹਿਤ 10 ਲੱਖ ਨਵੇਂ...

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...

ਪੰਜਾਬ ਰੋਡਵੇਜ਼ ਡਿਪੂ ਨੰਬਰ 1 ‘ਚ ਲੱਗੀ ਅੱਗ, 40 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਤਾਇਨਾਤ

ਜਲੰਧਰ ਦੇ ਪੰਜਾਬ ਰੋਡਵੇਜ਼ ਡਿਪੂ ਨੰਬਰ 1 ਵਿੱਚ ਰਾਤ 11 ਵਜੇ ਦੇ ਕਰੀਬ ਭਿਆਨਕ...