ਸੁਹਾਗ ਦੀ ਸਲਾਮਤੀ ਲਈ ਮਨਾਇਆ ਜਾਣ ਵਾਲਾ ਵਰਤ ਕਰਵਾਚੌਥ ਦੇਸ਼ ਦੇ ਨਾਲ-ਨਾਲ ਪੰਜਾਬ ‘ਚ ਧੂਮਧਾਮ ਨਾਲ ਮਨਾਇਆ ਗਿਆ। ਫੈਸ਼ਨ ਅਤੇ ਆਧੁਨਿਕਤਾ ਨਾਲ ਭਰਪੂਰ ਇਸ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ‘ਚ ਕਾਫੀ ਰੌਣਕ ਦੇਖਣ ਨੂੰ ਮਿਲੀ।

ਵਿਆਹੀਆਂ ਔਰਤਾਂ ਨੇ ਦਿਨ ਭਰ ਵਰਤ ਰੱਖਿਆ ਅਤੇ ਰਾਤ ਨੂੰ ਚੰਦਰਮਾ ਦੇਖ ਕੇ ਵਰਤ ਖੋਲ੍ਹਿਆ।

ਰਾਤ ਕਰੀਬ 8:20 ਵਜੇ ਮਹਿਲਾਵਾਂ ਨੇ ਚੰਨ ਦੇ ਦਰਸ਼ਨ ਕੀਤੇ ਅਤੇ ਪਤੀ ਦੀ ਲੰਬੀ ਉਮਰ ਦੀ ਅਰਦਾਸ ਕੀਤੀ। ਇਸ ਦੇ ਨਾਲ ਹੀ ਕਰਵਾ ਚੌਥ ‘ਤੇ ਔਰਤਾਂ ‘ਚ ਸੈਲਫੀ ਦਾ ਕ੍ਰੇਜ਼ ਦੇਖਣ ਨੂੰ ਮਿਲਿਆ।

ਗਰੁੱਪਾਂ ਵਿੱਚ ਇਕੱਠੇ ਹੋ ਕੇ ਪੂਜਾ ਅਰਚਨਾ ਕਰਨ ਤੋਂ ਬਾਅਦ ਔਰਤਾਂ ਨੇ ਸੈਲਫੀ ਲੈ ਕੇ ਵਰਤ ਨੂੰ ਯਾਦਗਾਰੀ ਬਣਾਇਆ। ਦੋਸਤਾਂ ਅਤੇ ਪਤੀ ਨਾਲ ਫੋਟੂਆਂ ਕਰਵਾਈਆਂ।













