February 6, 2025, 7:26 pm
----------- Advertisement -----------
HomeNewsBreaking Newsਡੱਲੇਵਾਲ ਦੀ ਹਾਲਤ ਨਾਜ਼ੁਕ, 23 ਦਿਨ ਹੋ ਗਏ ਭੁੱਖ ਹੜਤਾਲ ਨੂੰ, ਡਾਕਟਰ...

ਡੱਲੇਵਾਲ ਦੀ ਹਾਲਤ ਨਾਜ਼ੁਕ, 23 ਦਿਨ ਹੋ ਗਏ ਭੁੱਖ ਹੜਤਾਲ ਨੂੰ, ਡਾਕਟਰ ਚਿੰਤਾ ਚ

Published on

----------- Advertisement -----------

 23ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਬਾਰਡਰ ਉੱਪਰ ਮਰਨ ਵਰਤ ਜਾਰੀ ਰਿਹਾ। ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਹੋਇਆ ਕਿਹਾ ਕਿ ਅੱਜ ਜਦੋਂ ਜਗਜੀਤ ਸਿੰਘ ਡੱਲੇਵਾਲ ਸਟੇਜ ਉੱਪਰ ਆਉਣ ਲੱਗੇ ਤਾਂ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਜਿਸ ਕਾਰਨ ਉਹ ਸਟੇਜ ਉੱਪਰ ਨਹੀਂ ਆਏ। ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਪਹਿਲਾਂ ਹੀ ਕੈਂਸਰ ਤੋਂ ਪੀੜਤ ਹਨ ਅਤੇ ਹੁਣ 23 ਦਿਨਾਂ ਤੋਂ ਮਰਨ ਵਰਤ ‘ਤੇ ਰਹਿਣ ਕਾਰਨ ਉਨ੍ਹਾਂ ਦੀ ਰੋਗਾਂ ਨਾਲ ਲੜਨ ਦੀ ਤਾਕਤ ਬਹੁਤ ਕਮਜ਼ੋਰ ਹੋ ਗਈ ਹੈ ਜਿਸ ਕਾਰਨ ਉਨ੍ਹਾਂ ਦੀ ਹਾਲਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਸੱਦੇ ਉੱਪਰ ਪੰਜਾਬ ਭਰ ’ਚ ਸੈਂਕੜੇ ਥਾਵਾਂ ‘ਤੇ ਰੇਲ ਰੋਕੋ ਪ੍ਰੋਗਰਾਮ ਕੀਤੇ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਬਾਰੇ ਬਣੀ ਹੋਈ ਸੰਸਦ ਦੀ ਸਥਾਈ ਕਮੇਟੀ ਨੇ ਕੱਲ੍ਹ ਆਪਣੀ ਰਿਪੋਰਟ ਪੇਸ਼ ਕਰਦਿਆਂ ਕਿਹਾ ਸੀ ਕਿ MSP ਦਾ ਗਾਰੰਟੀ ਕਾਨੂੰਨ ਬਣਾਇਆ ਜਾਵੇ। ਹੁਣ ਸਰਕਾਰ ਨੇ ਫੈਸਲਾ ਕਰਨਾ ਹੈ ਕਿ ਉਹ ਸੰਸਦ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹੈ ਜਾਂ ਨਹੀਂ? ਕਿਸਾਨ ਆਗੂਆਂ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਸੰਸਦ ਨੂੰ ਲੋਕਤੰਤਰ ਦੀ ਆਤਮਾ ਅਤੇ ਮੰਦਰ ਕਹਿੰਦੇ ਹਨ, ਹੁਣ ਦੇਸ਼ ਦੇ ਕਿਸਾਨ ਜਾਣਨਾ ਚਾਹੁੰਦਾ ਹਨ ਕਿ ਪ੍ਰਧਾਨ ਮੰਤਰੀ ਮੋਦੀ ਲੋਕਤੰਤਰ ਦੀ ਆਤਮਾ ਭਾਵ ਸੰਸਦ ਦੀ ਭਾਵਨਾ ਦਾ ਸਤਿਕਾਰ ਕਰਦੇ ਹਨ ਜਾਂ ਨਹੀਂ?ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਸਬੰਧੀ ਸੁਪਰੀਮ ਕੋਰਟ ਵੱਲੋਂ ਦਿੱਤੇ ਬਿਆਨ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਮਾਣਯੋਗ ਸੁਪਰੀਮ ਕੋਰਟ ਨੂੰ ਨਿਮਰਤਾ ਸਹਿਤ ਦੱਸਣਾ ਚਾਹੁੰਦੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਸਰਕਾਰ ਵੱਲੋਂ ਕੀਤੇ ਵਾਅਦਿਆਂ ਦੀ ਵਾਅਦਾ ਖਿਲਾਫ਼ੀ ਕਰਕੇ ਹੀ ਮਰਨ ਵਰਤ ਉੱਪਰ ਬੈਠਣਾ ਪੈ ਰਿਹਾ ਹੈ। ਜੇਕਰ ਕੇਂਦਰ ਸਰਕਾਰ ਸਾਡੇ ਨਾਲ ਕੀਤੇ ਵਾਅਦੇ ਪੂਰੇ ਦੇਵੇ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ  ਉੱਪਰ ਬੈਠਣ ਦੀ ਕੋਈ ਲੋੜ ਨਹੀਂ ਪਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤੀਆਂ ਨੂੰ ਅਮਰੀਕਾ ਤੋਂ ਬੇੜੀਆਂ ਪਾਕੇ ਭੇਜਣ ਤੇ ਕਿਉਂ ਚੁੱਪ ਸਰਕਾਰ?, ਸਾਡੇ ਦੇਸ਼ ਦੇ ਨਾਗਰਿਕ ਸਨ ਕੋਈ ਅੱਤਵਾਦੀ ਨਹੀਂ !

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ 5 ਫਰਵਰੀ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ ਸਨ ਤੇ...

ਬਾਇਓ ਗੈਸ ਫੈਕਟਰੀ ਦਾ ਵਿਰੋਧ, ਪੁਲਿਸ ਅਤੇ ਪਿੰਡ ਵਾਸੀਆਂ ਵਿਚਕਾਰ ਤਣਾਅ, ਕਿਸਾਨ ਆਗੂ ਹਿਰਾਸਤ ‘ਚ

ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿਖੇ ਬਾਇਓਗੈਸ ਫੈਕਟਰੀਆਂ ਵਿਰੁੱਧ ਧਰਨਾ ਹਟਾਉਣ ਨੂੰ ਲੈ ਕੇ ਪੁਲਿਸ...

ਰਾਣਾ ਗੁਰਜੀਤ ਦੇ ਠਿਕਾਣਿਆਂ ’ਤੇ IT ਦੀ ਰੇਡ, 3 ਥਾਵਾਂ ‘ਤੇ ਕੀਤੀ ਜਾ ਰਹੀ ਛਾਪੇਮਾਰੀ

ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ...

ਦਾਦੇ ਨਾਲ ਮੋਟਰਸਾਈਕਲ ਤੇ ਜਾ ਰਹੀ ਪੋਤੀ ਆਈ ਡੋਰ ਦੀ ਲਪੇਟ ਚ, ਹੋਈ ਦਰਦਨਾਕ ਮੌ+ਤ

ਫਗਵਾੜਾ-ਮੁਕੰਦਪੁਰ ਰੋਡ ‘ਤੇ ਪੈਂਦੇ ਪਿੰਡ ਕੋਟਲੀ-ਖਾਖੀਆਂ ਵਿਚ ਬੁੱਧਵਾਰ ਨੂੰ ਸਕੂਟਰ ਸਵਾਰ 7 ਸਾਲਾ ਬੱਚੀ...

 ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਸੈਸ਼ਨ 2025-26 ਲਈ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਪ੍ਰੀਖਿਆ 8 ਫਰਵਰੀ ਨੂੰ

 ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਸੈਸ਼ਨ 2025-26 ਲਈ ਨੌਵੀਂ ਅਤੇ ਗਿਆਰਵੀਂ ਜਮਾਤ ਦੀ ਪ੍ਰੀਖਿਆ 8...

41 ਲੱਖ ਦਾ ਕਰਜ਼ਾ ਚੁੱਕ ਗਿਆ ਸੀ ਵਿਦੇਸ਼, ਅਮਰੀਕਾ ਨੇ ਕੀਤਾ ਡੀਪੋਰਟ

ਲਾਲੜੂ ਦੇ  ਨੇੜੇ ਪਿੰਡ ਜੜੌਤ ਦਾ 22 ਸਾਲਾ ਨੌਜਵਾਨ ਪ੍ਰਦੀਪ ਵੀ ਉਨ੍ਹਾਂ ਭਾਰਤੀਆਂ ’ਚ...

ਪੰਜਾਬ ‘ਚ ਮੌਸਮ ਨੇ ਲਈ ਕਰਵਟ, ਵਿਭਾਗ ਨੇ ਤੇਜ਼ ਹਵਾਵਾਂ ਤੇ ਮੀਂਹ ਦੀ ਕੀਤੀ ਭਵਿੱਖਬਾਣੀ

ਪੰਜਾਬ ਵਿਚ ਪਏ ਮੀਂਹ ਨੇ ਇੱਕ ਵਾਰ ਫਿਰ ਠੰਡ ਵਧਾ ਦਿੱਤੀ ਹੈ। ਮੌਸਮ ਨੇ...

ਪਤੀ ਦੀ ਵੇਚੀ ਕਿਡਨੀ, ਪੈਸੇ ਮਿਲਦੇ ਹੀ ਫੇਸਬੁੱਕ ਪ੍ਰੇਮੀ ਨਾਲ ਭੱਜੀ ਪਤਨੀ

ਪਤਨੀ ਤੇ ਪਤੀ ਦਾ ਰਿਸ਼ਤਾ ਵਿਸ਼ਵਾਸ ਤੇ ਜੁੜਿਆ ਹੁੰਦਾ ਹੈ ਤੇ ਜਦੋਂ ਬੱਚਾ ਹੋ...