ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਖਤਮ ਹੋ ਗਈ ਹੈ। ਭਾਰਤੀ ਟੀਮ (Team India) ਨੇ ਦੂਜੇ ਟੈਸਟ ਮੈਚ ‘ਚ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ। ਇਸ ਤਰ੍ਹਾਂ ਟੀਮ ਨੇ 2 ਮੈਚਾਂ ਦੀ ਸੀਰੀਜ਼ ‘ਤੇ 1-0 ਨਾਲ ਕਬਜ਼ਾ ਕਰ ਲਿਆ। ਮੈਚ (India vs New Zealand) ਵਿੱਚ ਮਿਲੇ 540 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੀਵੀ ਟੀਮ 167 ਦੌੜਾਂ ’ਤੇ ਸਿਮਟ ਗਈ। ਕੋਹਲੀ ਦੀ ਬਤੌਰ ਖਿਡਾਰੀ ਟੈਸਟ ‘ਚ ਇਹ 50ਵੀਂ ਜਿੱਤ ਹੈ। ਵਿਰਾਟ ਹੁਣ ਸਾਰੇ ਫਾਰਮੈਟਾਂ ‘ਚ 50 ਅੰਤਰਰਾਸ਼ਟਰੀ ਜਿੱਤਾਂ ਹਾਸਲ ਕਰਨ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ। ਭਾਰਤੀ ਟੀਮ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਦੂਜੇ ਟੈਸਟ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਯੰਕ ਅਗਰਵਾਲ ਦੀਆਂ 150 ਦੌੜਾਂ ਦੇ ਆਧਾਰ ‘ਤੇ ਟੀਮ ਨੇ 325 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਟੀਮ ਸਿਰਾਜ ਅਤੇ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਸਿਰਫ 62 ਦੌੜਾਂ ‘ਤੇ ਹੀ ਢੇਰ ਹੋ ਗਈ। ਇਸ ਤੋਂ ਬਾਅਦ ਟੀਮ ਇੰਡੀਆ ਨੇ 263 ਦੌੜਾਂ ਦੀ ਬੜ੍ਹਤ ਦੇ ਨਾਲ ਦੂਜੀ ਪਾਰੀ ‘ਚ ਮਯੰਕ ਅਗਰਵਾਲ (62) ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਆਧਾਰ ‘ਤੇ 276/6 ‘ਤੇ ਪਾਰੀ ਘੋਸ਼ਿਤ ਕਰ ਦਿੱਤੀ ਅਤੇ ਟੀਮ ਦੇ ਸਾਹਮਣੇ 540 ਦੌੜਾਂ ਦਾ ਵੱਡਾ ਟੀਚਾ ਰੱਖਿਆ। ਟੈਸਟ ਦੀ ਗੱਲ ਕਰੀਏ ਤਾਂ ਰਿਕੀ ਪੋਂਟਿੰਗ ਨੇ ਬਤੌਰ ਖਿਡਾਰੀ 108 ਮੈਚ ਜਿੱਤੇ ਹਨ। ਉਸ ਦੇ ਨਾਂ ਵਨਡੇ ‘ਚ 262 ਮੈਚ ਜਿੱਤਣ ਦਾ ਰਿਕਾਰਡ ਵੀ ਹੈ। ਪਰ ਉਹ ਟੀ-20 ਵਿੱਚ ਸਿਰਫ਼ 7 ਮੈਚ ਹੀ ਜਿੱਤ ਸਕੇ ਹਨ। ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਸ ਨੇ ਇਕ ਖਿਡਾਰੀ ਦੇ ਤੌਰ ‘ਤੇ ਟੈਸਟ ‘ਚ 50, ਵਨਡੇ ‘ਚ 153 ਅਤੇ ਟੀ-20 ‘ਚ 59 ਮੈਚ ਜਿੱਤੇ ਹਨ। ਯਾਨੀ ਉਸ ਨੂੰ ਤਿੰਨਾਂ ਫਾਰਮੈਟਾਂ ਦਾ ਰਾਜਾ ਕਿਹਾ ਜਾ ਸਕਦਾ ਹੈ।