November 11, 2026, 5:21 am
----------- Advertisement -----------
HomeNewsਲੁਧਿਆਣਾ 'ਚ ਵੱਡੀ ਵਾਰਦਾਤ: ਢਿੱਲੋਂ ਗਰਾਊਂਡ 'ਚ ਮਿਲੀ ਔਰਤ ਦੀ ਲਾਸ਼, ਮਚਿਆ...

ਲੁਧਿਆਣਾ ‘ਚ ਵੱਡੀ ਵਾਰਦਾਤ: ਢਿੱਲੋਂ ਗਰਾਊਂਡ ‘ਚ ਮਿਲੀ ਔਰਤ ਦੀ ਲਾਸ਼, ਮਚਿਆ ਹੜਕੰਪ

Published on

----------- Advertisement -----------

ਲੁਧਿਆਣਾ, (ਸੌਰਵ ਅਰੋੜਾ): ਲੁਧਿਆਣਾ ‘ਚ ਬਸਤੀ ਜੋਧੇਵਾਲ ਅਧੀਨ ਪੈਂਦੇ ਨੂਰਵਾਲਾ ਰੋਡ ‘ਤੇ ਇਕ ਖਾਲੀ ਪਲਾਟ ‘ਚੋਂ ਇਕ ਔਰਤ ਦੀ ਲਾਸ਼ ਮਿਲੀ ਹੈ। ਥਾਣਾ ਬਸਤੀ ਜੋਧੇਵਾਲ ਦੇ ਐਸਐਸਓ ਲਾਭ ਸਿੰਘ ਮੌਕੇ ’ਤੇ ਪੁੱਜੇ। ਪੁਲਿਸ ਨੇ ਲਾਸ਼ ਦਾ ਮੁਆਇਨਾ ਕੀਤਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਮ੍ਰਿਤਕ ਦੀ ਪਛਾਣ ਗੁੱਡੀ ਦੇਵੀ ਵਜੋਂ ਹੋਈ ਹੈ। ਲਾਸ਼ ਦੀ ਹਾਲਤ ਦੇਖ ਕੇ ਪਤਾ ਲੱਗਦਾ ਹੈ ਕਿ ਕੁੱਤਿਆਂ ਵੱਲੋਂ ਲਾਸ਼ ਨੂੰ ਨੋਚਿਆ ਗਿਆ ਹੈ।
ਥਾਣਾ ਬਸਤੀ ਦੇ ਏਐਸਆਈ ਹਰਚਰਨ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ’ਤੇ ਕਿਸੇ ਦਾ ਫੋਨ ਆਇਆ ਸੀ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਔਰਤ ਦੇ ਪਰਿਵਾਰਕ ਮੈਂਬਰ ਵੀ ਆ ਗਏ ਹਨ। ਮਹਿਲਾ ਦੀ ਬੇਟੀ ਨਿਕਿਤਾ ਨੇ ਦੱਸਿਆ ਕਿ ਉਸ ਦੀ ਮਾਂ ਗੁੱਡੀ ਪਿਛਲੇ ਸ਼ਨੀਵਾਰ ਤੋਂ ਲਾਪਤਾ ਸੀ। ਇਸ ਦੀ ਸ਼ਿਕਾਇਤ ਬਸਤੀ ਥਾਣੇ ਵਿੱਚ ਦਰਜ ਕਰਵਾਈ ਗਈ ਸੀ। ਲੜਕੀ ਨੇ ਦੱਸਿਆ ਕਿ ਉਸ ਨੂੰ ਮਿਥੁਨ ਨਾਂ ਦੇ ਨੌਜਵਾਨ ‘ਤੇ ਵੀ ਸ਼ੱਕ ਹੈ, ਜੋ ਅਕਸਰ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਮਹਿਲਾ ਦੀ ਲਾਸ਼ ਸ਼ੱਕੀ ਹਾਲਾਤਾਂ ‘ਚ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

 ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ...

ਪੈਨਸ਼ਨਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ ! 1.09 ਕਰੋੜ ਲੋਕਾਂ ਦੇ ਖਾਤਿਆਂ ‘ਚ ਪਹੁੰਚੇ 1100 ਰੁਪਏ

ਲੋਕ ਆਸਥਾ ਦੇ ਮਹਾਪਰਵ ਛੱਠ ਪੂਜਾ ਤੋਂ ਠੀਕ ਪਹਿਲਾਂ ਬਿਹਾਰ ਸਰਕਾਰ ਨੇ ਸੂਬੇ ਦੇ...

ਪਰਿਵਾਰ ਦੀ ਚਮਕੀ ਕਿਸਮਤ, ਧੀ ਦੇ ਜਨਮ ਦੇ ਨਾਲ ਹੀ ਲੱਗੀ ਡੇਢ ਕਰੋੜ ਦੀ ਲਾਟਰੀ!

ਦੀਵਾਲੀ ਦਾ ਤਿਉਹਾਰ ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ, ਪਰ ਬਰੇਟਾ ਸ਼ਹਿਰ...

ਘਰੇਲੂ ਝਗੜੇ ਦੌਰਾਨ ਭਰਾ ਨੇ ਭਰਾ ਨੂੰ ਮਾਰੀ ਗੋਲੀ, ਹੋਈ ਮੌਤ

ਪੁਲਿਸ ਥਾਣਾ ਕੰਬੋਅ (ਅੰਮ੍ਰਿਤਸਰ ਦਿਹਾਤੀ) ਦੇ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਵਿਖੇ ਇਕ ਬੇਹੱਦ...

ਮੀਂਹ ਕਾਰਨ ਰੱਦ ਹੋਇਆ ਤੀਜਾ ਵਨਡੇ ਮੈਚ, ਸੀਰੀਜ਼ ‘ਚ ਭਾਰਤ 2-0 ਨਾਲ ਅੱਗੇ

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਮੈਚ ਅੱਜ ਹੈਮਿਲਟਨ...

ਮੋਹਾਲੀ ਵਿੱਚ ਦੀਵਾਲੀ ਦੀ ਰਾਤ ਅੱਗ ਨੇ ਮਚਾਈ ਤਬਾਹੀ, 18 ਕਾਰਾਂ ਸੜ ਕੇ ਸੁਆਹ, ਹਸਪਤਾਲ ਪਹੁੰਚੇ 27 ਮਰੀਜ਼

ਮੋਹਾਲੀ ਜ਼ਿਲ੍ਹੇ ਵਿੱਚ ਦੀਵਾਲੀ ਦੀ ਰਾਤ ਪਟਾਕਿਆਂ ਕਾਰਨ ਕਈ ਥਾਵਾਂ ‘ਤੇ ਅੱਗ ਲੱਗਣ ਦੀਆਂ...

ਬਠਿੰਡਾ ਥਰਮਲ ਪਲਾਂਟ ਫਲਾਈਓਵਰ ਨੇੜੇ ਵਾਪਰਿਆ ਹਾਦਸਾ, 10 ਸਾਲਾ ਬੱਚੇ ਦੀ ਮੌਤ, ਦੋ ਗੰਭੀਰ ਜ਼ਖਮੀ

ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਫਲਾਈਓਵਰ ਨੇੜੇ ਮਲੋਟ ਰੋਡ ‘ਤੇ ਇੱਕ...

ਸਾਬਕਾ ਮੰਤਰੀ ਲਾਲਜੀਤ ਭੁੱਲਰ ਨਹੀਂ ਲੜਨਗੇ ਚੋਣ, ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪੱਟੀ ਹਲਕੇ ਤੋਂ ਆਮ ਆਦਮੀ ਪਾਰਟੀ (AAP) ਦੇ...

 ਪੰਜਾਬ ‘ਚ ਪਰਾਲੀ ਸਾੜਨ ‘ਤੇ 90% ਕਾਬੂ: ਬਲਤੇਜ ਪੰਨੂ

ਚੰਡੀਗੜ੍ਹ, 9 ਨਵੰਬਰ 2026:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ...