ਪਟਿਆਲਾ ’ਚ ਪੱਕਾ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਲੰਮੇ ਸਮੇਂ ਤੋਂ ਕੋਰੋਨਾ ਵਾਰੀਅਰਜ਼ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਕਿਸਾਨਾਂ ਵੱਲੋਂ ਵੀ ਕੋਰੋਨਾ ਯੋਧਿਆ ਦਾ ਸਮਰਥਨ ਕੀਤਾ ਜਾ ਰਿਹਾ ਹੈ ਕੋਰੋਨਾ ਵਾਰੀਅਰਜ਼ ਵੱਲੋਂ ਦੋ ਦਿਨਾਂ ਤੋਂ ਰਾਜਿੰਦਰਾ ਹਸਪਤਾਲ ਦਾ ਗੇਟ ਰੋਕ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈਕੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸੇ ਕਾਰਨ ਧਰਨੇ ਦੌਰਾਨ ਇੱਕ ਕਾਰ ਚਾਲਕ ਨੌਜਵਾਨ ਦੀ ਕਹਾ-ਸੁਣੀ ਹੋ ਗਈ ਜਿਸ ਕਾਰਨ ਉਹ ਆਪਣੀ ਗੱਡੀ ‘ਚੋ ਬਾਹਰ ਨਿਕਲ ਕੇ ਧੱਕਾ-ਮੁੱਕੀ ਕਰਨ ਲਗਿਆ ।ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨੌਜਵਾਨ ਦੀ ਦਸਤਾਰ ਵੀ ਉਤਾਰੀ ਗਈ। ਨੌਜਵਾਨ ਨੇ ਕਿਹਾ ਕਿ ਇਹ ਪ੍ਰਦਰਸ਼ਨਕਾਰੀ ਜਾਂ ਕਿਸਾਨ ਨਹੀਂ ਸਗੋਂ ਸ਼ਰਾਰਤੀ ਲੋਕ ਹਨ। ਜਿਸ ਕਾਰਨ ਆਪਸੀ ਸਹਿਮਤੀ ਤੋਂ ਬਾਅਦ ਝਗੜੇ ਨੂੰ ਸੁਲਝਾਇਆ ਗਿਆ।
----------- Advertisement -----------
ਕੋਰੋਨਾ ਯੋਧਿਆਂ ਦੇ ਸਮਰਥਨ ‘ਚ ਆਏ ਕਿਸਾਨ, ਪਰ ਧੱਕਾ-ਮੁੱਕੀ ‘ਚ ਉਤਰੀਆਂ ਪੱਗਾਂ
Published on
----------- Advertisement -----------