ਏਅਰਟੈੱਲ ਅਤੇ ਵੋਡਾਫੋਨ ਆਈਡੀਆ ਤੋਂ ਬਾਅਦ ਹੁਣ ਜਿਓ ਨੇ ਵੀ ਆਪਣੇ ਪ੍ਰੀਪੇਡ ਪਲਾਨਸ ਦੀਆਂ ਕੀਮਤਾਂ ‘ਚ ਵਾਧਾ ਕਰ ਦਿੱਤਾ ਹੈ। ਹਾਲਾਂਕਿ, ਮੁਕੇਸ਼ ਅੰਬਾਨੀ ਦੀ ਰਿਲਾਇੰਸ ਜਿਓ ਦਾ ਇਹ ਵੀ ਦਾਅਵਾ ਹੈ ਕਿ ਉਸ ਦੇ ਪਲਾਨਸ ਇੰਡਸਟਰੀ ‘ਚ ਸਭ ਤੋਂ ਸਸਤੇ ਹਨ। ਜਿਓ ਵੱਲੋਂ ਜਾਰੀ ਬਿਆਨ ਮੁਤਾਬਕ, ਨਵੇਂ ਟੈਰਿਫ ਪਲਾਨ 1 ਦਸੰਬਰ 2021 ਤੋਂ ਲਾਗੂ ਹੋਣਗੇ। ਜਿਓ ਨੇ ਵੀ ਆਪਣੇ ਟੈਰਿਫ ਪਲਾਨ ‘ਚ 20 ਫੀਸਦੀ ਤੱਕ ਵਧਾ ਦਿੱਤੇ ਹਨ। ਇਸ ਤੋਂ ਪਹਿਲਾਂ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਵੀ ਆਪਣੇ ਟੈਰਿਫ ਦੀਆਂ ਕੀਮਤਾਂ ‘ਚ ਵਾਧਾ ਕਰ ਚੁੱਕੀਆਂ ਹਨ।
ਪ੍ਰੈਸ ਨਾਲ ਗੱਲ ਬਾਤ ਦੌਰਾਨ ਉਹਨਾਂ ਨੇ ਨਵੀਆਂ ਅਸੀਮਤ ਯੋਜਨਾਵਾਂ ਦਾ ਐਲਾਨ ਕੀਤਾ। ਇਸ ਦੌਰਾਨ ਉਹਨਾਂ ਨੇ ਕਿਹਾ, “ਵਿਸ਼ਵ ਪੱਧਰ ‘ਤੇ ਸਭ ਤੋਂ ਘੱਟ ਕੀਮਤ ‘ਤੇ ਵਧੀਆ ਗੁਣਵੱਤਾ ਦੀ ਸੇਵਾ ਪ੍ਰਦਾਨ ਕਰਨ ਦੇ ਵਾਅਦੇ ਨੂੰ ਕਾਇਮ ਰੱਖਦੇ ਹੋਏ, ਜੀਓ ਗਾਹਕ ਸਭ ਤੋਂ ਵੱਧ ਲਾਭਪਾਤਰੀ ਬਣੇ ਰਹਿਣਗੇ।
ਜਿਓ ਨੇ ਪਲਾਨ ਦੀਆਂ ਕੀਮਤਾਂ ‘ਚ 16 ਰੁਪਏ ਤੋਂ ਲੈ ਕੇ 480 ਰੁਪਏ ਤੱਕ ਦਾ ਵਾਧਾ ਕੀਤਾ ਹੈ। ਸਭ ਤੋਂ ਜ਼ਿਆਦਾ 480 ਰੁਪਏ ਦਾ ਵਾਧਾ 365 ਦਿਨ ਦੀ ਮਿਆਦ ਵਾਲੇ ਉਸ ਪਲਾਨ ‘ਚ ਕੀਤਾ ਗਿਆ ਹੈ ਜੋ ਅਜੇ 2399 ਰੁਪਏ ‘ਚ ਪੈਂਦਾ ਹੈ। ਇਸ ਪਲਾਨ ਦੀ ਕੀਮਤ 1 ਦਸੰਬਰ ਤੋਂ 2879 ਰੁਪਏ ਹੋਵੇਗੀ। ਇਸ ਸਾਲਾਨਾ ਪਲਾਨ ‘ਚ ਗਾਹਕ ਨੂੰ 2ਜੀ.ਬੀ. ਰੋਜ਼ਾਨਾ ਦਾ ਡਾਟਾ, ਅਨਲਿਮਟਿਡ ਵੁਆਇਸ ਕਾਲ ਅਤੇ 100 ਐੱਸ.ਐੱਮ.ਐੱਸ. ਰੋਜ਼ਾਨਾ ਮਿਲਦੇ ਹਨ।
ਹਾਲਾਂਕਿ ਕੰਪਨੀਆਂ, ਖਾਸ ਤੌਰ ‘ਤੇ ਏਅਰਟੈੱਲ ਅਤੇ ਵੀਆਈ, ਲੰਬੇ ਸਮੇਂ ਤੋਂ ਕੀਮਤ ਵਿੱਚ ਸੋਧ ਲਈ ਦਾਅਵਾ ਕਰ ਰਹੀਆਂ ਸਨ, ਉਹ ਗਾਹਕਾਂ ਨੂੰ ਗੁਆਉਣ ਦੇ ਡਰ ਕਾਰਨ ਪਹਿਲਾ ਕਦਮ ਚੁੱਕਣ ਤੋਂ ਝਿਜਕ ਰਹੀਆਂ ਸਨ। ਏਅਰਟੈੱਲ ਅਤੇ ਵੀ.ਆਈ ਨੇ ਆਪਣੇ ਪਲੈਨ ਵਿੱਚ 25 ਪ੍ਰਤੀਸ਼ਤ ਦਾ ਵਾਧਾ ਕੀਤਾ, ਜੀਓ ਨੇ ਲਗਭਗ 21 ਪ੍ਰਤੀਸ਼ਤ ਦੀ ਦਰ ਵਧਾ ਦਿੱਤੀ ਹੈ।