ਫਤਿਹਗੜ੍ਹ ਸਾਹਿਬ, 2 ਦਸੰਬਰ 2021 – ਜ਼ਿਲ੍ਹਾ ਫਤਿਹਗੜ੍ਹ ਸਾਹਿਬ ‘ਚ ਹਰ ਸਾਲ ਛੋਟੇ ਸਾਹਿਬਜਾਦਿਆਂ ਦੀ ਯਾਦ ‘ਚ ਸ਼ਹੀਦੀ ਸਭਾ ਮਨਾਈ ਜਾਂਦੀ ਹੈ। ਇਸ ਵਾਰ ਇਹ ਸ਼ਹੀਦੀ ਸਭਾ ਫਤਿਹਗੜ੍ਹ ਸਾਹਿਬ ਵਿਖੇ 25 ਦਸੰਬਰ ਤੋਂ 27 ਦਸੰਬਰ ਤੱਕ ਮਨਾਈ ਜਾ ਰਹੀ ਹੈ।
ਇਸ ਸ਼ਹੀਦੀ ਸਭਾ ਨੂੰ ਧਿਆਨ ‘ਚ ਰੱਖਦੇ ਹੋਏ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਆਈ.ਏ.ਐਸ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕੇ 18-19 ਦਸੰਬਰ ਅਤੇ 25-26 ਦਸੰਬਰ ਨੂੰ ਦਿਨ ਸ਼ਨੀਵਾਰ ਅਤੇ ਐਤਵਾਰ ਆਉਂਦਾ ਹੈ। ਜਿਸ ਕਰਨ ਸ਼ਹੀਦੀ ਸਭਾ ਕਰਕੇ ਕੰਮਾਂ ਦੇ ਮੱਦੇਨਜ਼ਰ ਕਿਸੇ ਵੀ ਵਿਭਾਗ, ਦਫਤਰ ਦੇ ਅਧਿਕਾਰੀ ਜਾਂ ਕਰਮਚਾਰੀ ਦੀ ਜ਼ਰੂਰਤ ਪੈ ਸਕਦੀ ਹੈ। ਇਸ ਲਈ ਉਕਤ ਦਿਨਾਂ ਵਿਚ ਦਫਤਰ ਵਿਚ ਹਾਜ਼ਰੀ ਯਕੀਨੀ ਬਣਾਈ ਜਾਵੇ ਅਤੇ ਕਿਸੇ ਕਿਸਮ ਦੀ ਛੁੱਟੀ ਨਾ ਲਈ ਜਾਵੇ। ਨਾਲ ਹੀ ਸੀਨੀਅਰ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਕਿਹਾ ਕੇ ਨਾ ਛੁੱਟੀ ਲਈ ਜਾਵੇ ਅਤੇ ਨਾ ਹੀ ਕਿਸੇ ਨੂੰ ਦਿੱਤੀ ਜਾਵੇ।
ਜੇ ਕਿਸੇ ਵਿਭਾਗ ‘ਚ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਬਹੁਤ ਜੀ ਜ਼ਰੂਰੀ ਛੁੱਟੀ ਦੀ ਲੋੜ ਹੈ ਤਾਂ ਉਹ ਸੰਬੰਧਿਤ ਵਿਭਾਗ ਕੋਲੋਂ ਛੁੱਟੀ ਮਨਜ਼ੂਰ ਕਰਵਾ ਕੇ ਹੀ ਛੁੱਟੀ ਲੈ ਸਕਦੇ ਹਨ, ਪਰ ਉਹ ਵੀ ਆਪ ਦਫਤਰ ਪਹੁੰਚ ਕੇ, ਘਰੋਂ ਕੋਈ ਵੀ ਛੁੱਟੀ ਨਹੀਂ ਲੈ ਸਕੇਗਾ। ਨਾਲ ਹੀ ਡੀ ਸੀ ਨੇ ਸਾਰੇ ਵਿਭਾਗਾਂ ਨੂੰ ਹੁਕਮ ਜਾਰੀ ਕੀਤੇ ਹਨ ਕੇ ਅਧਿਕਾਰੀਆਂ/ਕਰਮਚਾਰੀਆਂ ਦੀ ਰੋਜ਼ਾਨਾ ਹਾਜ਼ਰੀ ਚੈੱਕ ਕਰਕੇ ਦਫਤਰ ‘ਚ ਰਿਪੋਰਟ ਭੇਜੀ ਜਾਵੇ।