ਚੰਡੀਗੜ੍ਹ: ਪੰਜਾਬ ਪੁਲਿਸ ਵਲੋਂ ਕਾਂਸਟੇਬਲ ਪ੍ਰੀਖਿਆ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਪ੍ਰੀਖਿਆ ਵਿੱਚ ਸ਼ਾਮਲ ਹੋਏ ਉਮੀਦਵਾਰ ਅਧਿਕਾਰਤ ਵੈੱਬਸਾਈਟ punjabpolice.gov.in ‘ਤੇ ਜਾ ਕੇ ਨਤੀਜਾ ਦੇਖ ਸਕਦੇ ਹਨ। ਤੁਹਾਨੂੰ ਦੱਸ ਦਈਏ ਪੰਜਾਬ ਪੁਲਿਸ ਕਾਂਸਟੇਬਲਾਂ ਲਈ ਲਿਖਤੀ ਪ੍ਰੀਖਿਆ 25 ਅਤੇ 26 ਸਤੰਬਰ, 2021 ਨੂੰ ਆਯੋਜਿਤ ਕੀਤੀ ਗਈ ਸੀ। ਇਸ ‘ਚ 4.7 ਲੱਖ ਤੋਂ ਵੱਧ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।
ਇੰਝ ਕਰੋ ਨਤੀਜੇ ਚੈੱਕ
ਅਧਿਕਾਰਤ ਵੈੱਬਸਾਈਟ punjabpolice.gov.in ‘ਤੇ ਜਾਣਾ ਪਵੇਗਾ।
ਹੋਮਪੇਜ ‘ਤੇ ਉਪਲਬਧ ‘ਭਰਤੀ’ ਸੈਕਸ਼ਨ ‘ਤੇ ਜਾਓ।
ਦਸਤਾਵੇਜ਼ ਤਸਦੀਕ ਜਾਂ ਸਰੀਰਕ ਯੋਗਤਾ ਪ੍ਰੀਖਿਆ ਲਈ ਚੁਣੇ ਗਏ ਉਮੀਦਵਾਰਾਂ ਦੇ ਨਾਵਾਂ ਵਾਲੀ PDF ਫਾਈਲ ਦੇਖੋ ਅਤੇ ਡਾਊਨਲੋਡ ਕਰੋ।
ਨਾਲ ਹੀ, ਭਵਿੱਖ ਦੇ ਕਿਸੇ ਵੀ ਸੰਦਰਭ ਲਈ ਮੈਰਿਟ ਸੂਚੀ ਦਾ ਪ੍ਰਿੰਟਆਊਟ ਲਓ।
ਉਮੀਦਵਾਰ ਸਿੱਧਾ ਨਤੀਜਾ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰਨ।
ਪੰਜਾਬ ਪੁਲਿਸ ਐਡਮਿਟ ਕਾਰਡ ਦੀ DV, PMT ਅਤੇ PST ਮਿਤੀ, ਸਮਾਂ ਅਤੇ ਸਥਾਨ ਦੇ ਵੇਰਵੇ 29 ਨਵੰਬਰ, 2021 ਤੋਂ ਭਰਤੀ ਪੋਰਟਲ ‘ਤੇ ਉਪਲਬਧ ਕਰਵਾਏ ਜਾਣਗੇ।