ਚੰਡੀਗੜ੍ਹ, 5 ਦਸੰਬਰ, 2021 – ‘ਆਮ ਆਦਮੀ ਪਾਰਟੀ’ ਦੇ ਐਮ ਪੀ ਮੈਂਬਰ ਭਗਵੰਤ ਮਾਨ ਨੇ ਭਾਜਪਾ ’ਤੇ ਉਨ੍ਹਾਂ ਨੂੰ ‘ਖ਼ਰੀਦਣ’ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ ਹਨ। ਪ੍ਰੈਸ ਕਾਨਫਰੰਸ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਚਾਰ ਦਿਨ ਪਹਿਲਾਂ ਉਹਨਾਂ ਨੂੰ ਭਾਜਪਾ ਦੇ ਇਕ ‘ਬਹੁਤ ਵੱਡੇ’ ਨੇਤਾ ਦਾ ਫ਼ੋਨ ਆਇਆ ਸੀ ਅਤੇ ਉਹਨਾਂ ਨੇ ਕਿਹਾ ਕਿ ‘ਤੁਸੀਂ ਦੱਸੋ ਭਾਜਪਾ ਵਿੱਚ ਆਉਣ ਦਾ ਕੀ ਲਵੋਂਗੇ? ਕਿੰਨੀ ਰਕਮ ਚਾਹੀਦੀ ਹੈ।’ ਅਤੇ ਮੈਨੂੰ ਬੀਜੇਪੀ ‘ਚ ਆਉਣ ਦਾ ਸੱਦਾ ਦਿੱਤਾ।
ਉਹਨਾਂ ਦਾਅਵਾ ਕੀਤਾ ਕਿ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਭਾਜਪਾ ਦੇ ਇਕਲੌਤੇ ਸੰਸਦ ਮੈਂਬਰ ਹੋ, ਜੇ ਤੁਸੀਂ ਭਾਜਪਾ ਵਿੱਚ ਆ ਜਾਉ ਤਾਂ ਤੁਹਾਡੇ ’ਤੇ ਦਲਬਦਲੀ ਕਾਨੂੂੰਨ ਵੀ ਲਾਗੂ ਨਹੀਂ ਹੋਣਾ। ਜੇ ਤੁਸੀਂ ਆਉਂਦੇ ਹੋ ਤਾਂ ਕੇਂਦਰੀ ਕੈਬਨਿਟ ਵਿੱਚ ਮੰਤਰੀ ਬਣਾ ਦਿਆਂਗੇ ਅਤੇ ਮਹਿਕਮਾ ਵੀ ਉਹ ਦੇ ਦੇਵਾਂਗੇ ਜੋ ਤੁਸੀਂ ਆਖ਼ੋਗੇ।’
ਭਗਵੰਤ ਮਾਨ ਨੇ ਜਵਾਬ ‘ਚ ਕਿਹਾ ਕਿ ‘ਮੈਂ ਮਿਸ਼ਨ ’ਤੇ ਹਾਂ ਕਮਿਸ਼ਨ ’ਤੇ ਨਹੀਂ। ਉਹਨਾਂ ਕਿਹਾ ਕਿ ਮੈਂ ਇਹ ਪਾਰਟੀ ਮੈਂ ਆਪ ਆਪਣੇ ਖ਼ੂਨ ਪਸੀਨੇ ਨਾਲ ਬਣਾਈ ਹੈ। ਲੋਕ ਮੇਰੇ ’ਤੇ ਵਿਸ਼ਵਾਸ ਕਰਦੇ ਹਨ। ਮੈਂ ਕੀਤੇ ਵੀ ਨਹੀਂ ਜਾ ਰਿਹਾ।