ਨਵੀਂ ਦਿੱਲੀ, 2 ਦਸੰਬਰ 2021 – ਅਰਵਿੰਦ ਕੇਜਰੀਵਾਲ ਨੇ ਟਵਿੱਟਰ ‘ਤੇ ਟਵੀਟ ਕਰਦਿਆਂ ਕਿਹਾ ਕਿ ਜਦੋਂ ਤੋਂ ਉਹਨਾਂ ਨੇ ਪੰਜਾਬ ਦੀ ਹਰ ਔਰਤ ਨੂੰ 1000 ਰੁਪਏ ਮਹੀਨਾ ਦੇਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਚੰਨੀ ਸਾਹਿਬ ਮੈਨੂੰ ਗਾਲ੍ਹਾਂ ਕੱਢ ਰਹੇ ਹਨ, ਕਹਿ ਰਹੇ ਹਨ ਕਿ ਕੇਜਰੀਵਾਲ ਦੇ ਕੱਪੜੇ ਖਰਾਬ ਹਨ, ਅੱਜ ਕਿਹਾ ਕਿ ਕੇਜਰੀਵਾਲ ਕਾਲਾ ਹੈ।
ਕੇਜਰੀਵਾਲ ਨੇ ਅੱਗੇ ਮੁੱਖ ਮੰਤਰੀ ਚੰਨੀ ਨੂੰ ਜਵਾਬ ਦਿੰਦਿਆਂ ਕਿਹਾ ਕੇ ਚੰਨੀ ਸਾਹਿਬ, ਮੇਰਾ ਰੰਗ ਕਾਲਾ ਹੈ। ਪਰ ਪੰਜਾਬ ਦੀਆਂ ਮੇਰੀਆਂ ਮਾਂਵਾਂ ਅਤੇ ਭੈਣਾਂ ਨੂੰ ਇਹ ਕਾਲਾ ਪੁੱਤ/ਭਰਾ ਪਸੰਦ ਹੈ, ਉਹ ਜਾਣਦੇ ਹਨ ਕਿ ਮੇਰੀ ਨੀਅਤ ਸਾਫ਼ ਹੈ।