ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕ ਤੋਂ ਬਾਅਦ ਇਕ ਉਮੀਦਵਾਰ ਦੇ ਨਾਂਅ ਦਾ ਐਲਾਨ ਕਰ ਰਹੇ ਹਨ। ਇਸਦੇ ਚੱਲਦੇ ਉਨ੍ਹਾਂ ਨੇ ਲੁਧਿਆਣਾ ਤੋਂ ਇਕ ਹੋਰ ਉਮੀਦਵਾਰ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਹਲਕਾ ਲੁਧਿਆਣਾ ਨੋਰਥ ਤੋਂ ਪਾਰਟੀ ਦੇ ਸੀਨੀਅਰ ਆਗੂ ਆਰ. ਡੀ. ਸ਼ਰਮਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ।
ਜ਼ਿਕਰਯੋਗ ਹੈ ਕਿ ਆਰ. ਡੀ. ਸ਼ਰਮਾ ਲਗਾਤਾਰ ਤਿੰਨ ਵਾਰ ਲੁਧਿਆਣਾ ਕਾਰਪੋਰੇਸ਼ਨ ਵਿੱਚ ਕੌਂਸਲਰ ਰਹੇ ਹਨ ਅਤੇ ਪਿਛਲੀ ਕਾਰਪੋਰੇਸ਼ਨ ਵਿੱਚ ਉਹ ਡਿਪਟੀ ਮੇਅਰ ਦੇ ਅਹੁਦੇ ‘ਤੇ ਵੀ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ‘ਚ ਅਕਾਲੀ ਦਲ ਨੇ ਇਸ ਸੀਟ ਨੂੰ ਆਪਣੇ ਖਾਤੇ ‘ਚ ਲਿਆ ਸੀ। ਚੋਣ ਸਮਝੌਤੇ ਅਨੁਸਾਰ ਇਸ ਸੀਟ ਤੋਂ ਬਸਪਾ ਨੇ ਚੋਣ ਲੜਨੀ ਸੀ। ਦੋ-ਦੋ ਸੀਟਾਂ ਦੀ ਅਦਲਾ ਬਦਲੀ ਕੀਤੀ ਗਈ ਸੀ। ਮੋਹਾਲੀ ਅਤੇ ਲੁਧਿਆਣਾ ਉੱਤਰੀ, ਜੋ ਪਹਿਲਾਂ ਬਸਪਾ ਕੋਲ ਸਨ, ਅਕਾਲੀ ਦਲ ਨੂੰ ਮਿਲ ਗਈਆਂ ਸਨ ਜਦਕਿ ਇਸ ਦੇ ਏਵਜ਼ ਵਿੱਚ ਅਕਾਲੀ ਦਲ ਦੀਆਂ ਦੋ ਸੀਟਾਂ – ਰਾਏਕੋਟ ਅਤੇ ਦੀਨਾਨਗਰ – ਬਸਪਾ ਕੋਲ ਚਲੀਆਂ ਗਈਆਂ ਸਨ।