ਗੁਜਰਾਤ : – ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ 4 ਅਤੇ 3.2 ਤੀਬਰਤਾ ਦੇ ਲਗਾਤਾਰ ਦੋ ਝਟਕੇ ਮਹਿਸੂਸ ਕੀਤੇ ਗਏ। ਵੇਰਾਵਾਲ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪਿੰਡ ਤਲਾਲਾ ‘ਚ ਆਏ ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਨੀਂਦ ਤੋਂ ਜਾਗ ਕੇ ਘਰਾਂ ‘ਚੋਂ ਬਾਹਰ ਆ ਗਏ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਗਾਂਧੀਨਗਰ ਦੇ ਭੂਚਾਲ ਵਿਗਿਆਨ ਸੰਸਥਾਨ (ISR) ਨੇ ਕਿਹਾ ਕਿ 4.0 ਤੀਬਰਤਾ ਦਾ ਪਹਿਲਾ ਭੂਚਾਲ ਸਵੇਰੇ 6.58 ਵਜੇ ਆਇਆ, ਜਿਸਦਾ ਕੇਂਦਰ ਤਲਾਲਾ ਪਿੰਡ ਤੋਂ 13 ਕਿਲੋਮੀਟਰ ਉੱਤਰ-ਪੂਰਬ ਵਿੱਚ ਸੀ। ਆਈਐਸਆਰ ਨੇ ਇੱਕ ਬਿਆਨ ਵਿੱਚ ਕਿਹਾ, 3.2 ਤੀਬਰਤਾ ਦਾ ਇੱਕ ਹੋਰ ਭੂਚਾਲ, ਜਿਸਦਾ ਕੇਂਦਰ ਤਲਾਲਾ ਤੋਂ ਨੌਂ ਕਿਲੋਮੀਟਰ ਉੱਤਰ-ਪੂਰਬ ਵਿੱਚ ਸੀ, ਸਵੇਰੇ 7.04 ਵਜੇ ਆਇਆ।
----------- Advertisement -----------
ਗੁਜਰਾਤ ਦੇ ਸੋਮਨਾਥ ਮੰਦਰ ‘ਚ 4 ਅਤੇ 3.2 ਤੀਬਰਤਾ ਦੇ ਭੂਚਾਲ ਦੇ ਝਟਕੇ
Published on
----------- Advertisement -----------
----------- Advertisement -----------












