September 14, 2026, 5:04 am
----------- Advertisement -----------
HomeNewsLatest Newsਦਲ-ਬਦਲੀ ਰੋਕਣ ਲਈ 'ਆਪ' ਦਾ ਅਨੋਖਾ ਕਦਮ

ਦਲ-ਬਦਲੀ ਰੋਕਣ ਲਈ ‘ਆਪ’ ਦਾ ਅਨੋਖਾ ਕਦਮ

Published on

----------- Advertisement -----------

ਇਸ ਵਾਰ ਗੋਆ ਵਿਧਾਨ ਸਭਾ ਚੋਣਾਂ ਵਿੱਚ ਕਿਸਮਤ ਅਜ਼ਮਾ ਰਹੀ ਆਮ ਆਦਮੀ ਪਾਰਟੀ (AAP) ਨੇ ਦਲ-ਬਦਲੀ ਨੂੰ ਰੋਕਣ ਲਈ ਅਨੋਖਾ ਕਦਮ ਚੁੱਕਿਆ ਹੈ। ‘ਆਪ’ ਨੇ ਕਿਹਾ ਕਿ ਪਾਰਟੀ ਦੇ ਉਮੀਦਵਾਰਾਂ ਨੂੰ ਇੱਕ ਕਾਨੂੰਨੀ ਹਲਫਨਾਮੇ ‘ਤੇ ਦਸਤਖਤ ਕਰਨੇ ਪੈਣਗੇ ਕਿ ਉਹ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ‘ਚ ਸ਼ਾਮਲ ਨਹੀਂ ਹੋਣਗੇ।
‘ਆਪ’ ਨੇਤਾ ਅਮਿਤ ਪਾਲੇਕਰ ਨੇ ਕਿਹਾ ਕਿ ਛੋਟਾ ਸੂਬਾ ਹੋਣ ਦੇ ਬਾਵਜੂਦ ਗੋਆ ਸਿਆਸੀ ਦਲ-ਬਦਲੀ ਲਈ ਬਦਨਾਮ ਹੈ। ਇਸ ਸਮੱਸਿਆ ਦੇ ਹੱਲ ਲਈ ‘ਆਪ’ ਉਮੀਦਵਾਰ ਕਾਨੂੰਨੀ ਹਲਫਨਾਮੇ ‘ਤੇ ਦਸਤਖਤ ਕਰਨਗੇ, ਜਿਸ ‘ਚ ਉਨ੍ਹਾਂ ਨੂੰ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ‘ਚ ਸ਼ਾਮਲ ਨਾ ਹੋਣ ਦਾ ਵਾਅਦਾ ਕਰਨਾ ਹੋਵੇਗਾ। ਉਨ੍ਹਾਂ ਸਵਾਲ ਕੀਤਾ ਕਿ ਕੀ ਕਾਂਗਰਸ ਕੋਈ ਗਾਰੰਟੀ ਦੇ ਸਕਦੀ ਹੈ ਕਿ ਉਸ ਦੇ ਉਮੀਦਵਾਰ ਪੱਖ ਨਹੀਂ ਬਦਲਣਗੇ।


ਪਾਲੇਕਰ ਨੇ ਕਿਹਾ ਕਿ ਰਾਜ ਵਿੱਚ ਕੋਈ ਇੱਕ ਵੀ ਪਾਰਟੀ ਨਹੀਂ ਹੈ ਜੋ ਇਹ ਭਰੋਸਾ ਦੇ ਸਕੇ ਕਿ ਉਸ ਦੇ ਉਮੀਦਵਾਰ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ। ਸਾਲ 2019 ਵਿੱਚ ਕਾਂਗਰਸ ਦੇ ਘੱਟੋ-ਘੱਟ 10 ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਉਮੀਦਵਾਰ ਵੱਲੋਂ ਦਸਤਖਤ ਕੀਤੇ ਹਲਫ਼ਨਾਮੇ ਨੂੰ ਵੋਟਰਾਂ ਵਿੱਚ ਵੰਡਿਆ ਜਾਵੇਗਾ। ‘ਆਪ’ ਆਗੂ ਨੇ ਕਿਹਾ ਕਿ ਜੇਕਰ ਉਮੀਦਵਾਰ ਇਨਕਾਰ ਕਰਦਾ ਹੈ ਤਾਂ ਵੋਟਰ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਸਕਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ‘ਚ ਕੀ ਆਇਆ ਸਾਹਮਣੇ?

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ...

ਟ੍ਰੋਲ ਕਰਨ ਵਾਲਿਆਂ ਨੂੰ ਹਰਮਨ ਬਰਾੜ ਨੇ ਦਿੱਤੀ ਚਿਤਾਵਨੀ, ਕਿਹਾ-‘ਮੇਰੀ ਚੁੱਪ ਨੂੰ ਮੇਰੀ ਅਗਿਆਨਤਾ ਨਾ ਸਮਝੋ’

ਪੰਜਾਬੀ ਮਾਡਲ ਤੇ ਐਕਟ੍ਰੈਸ ਹਰਮਨ ਬਰਾੜ ਇਨ੍ਹੀਂ ਦਿਨੀਂ ਗਾਇਕ ਪਰਮੀਸ਼ ਵਰਮਾ ਦੇ ਨਾਲ ਆਪਣੇ...

ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ‘ਤੇ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਨੇ ਨਵੇਂ ਡਰੋਨ ਡਿਟੈਕਸ਼ਨ ਪਲੇਟਫਾਰਮ ਕੀਤੇ ਤਾਇਨਾਤ

ਚੰਡੀਗੜ੍ਹ, 13 ਸਤੰਬਰ:ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ...

ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਕੀਤੀਆਂ ਦੂਰ

ਚੰਡੀਗੜ੍ਹ; 13 ਸਤੰਬਰ, 2026:“ਮੈਂ ਇਸਨੂੰ ਸਿਰਫ਼ ਇੱਕ ਵਾਰ ਅਜ਼ਮਾ ਕੇ ਦੇਖਾਂਗਾ।” “ਮੈਂ ਜਦੋਂ ਚਾਹਾਂਗਾ,...

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...