October 28, 2026, 6:08 am
----------- Advertisement -----------
HomeNewsLatest Newsਏਅਰਟੈੱਲ ਨੇ ਬੇਸਿਕ ਪਲਾਨ ਦੀਆਂ ਕੀਮਤਾਂ 'ਚ ਕੀਤਾ ਵਾਧਾ: ਘੱਟੋ-ਘੱਟ ਰਿਚਾਰਜ ਲਈ...

ਏਅਰਟੈੱਲ ਨੇ ਬੇਸਿਕ ਪਲਾਨ ਦੀਆਂ ਕੀਮਤਾਂ ‘ਚ ਕੀਤਾ ਵਾਧਾ: ਘੱਟੋ-ਘੱਟ ਰਿਚਾਰਜ ਲਈ 99 ਰੁਪਏ ਦੀ ਬਜਾਏ ਦੇਣੇ ਪੈਣਗੇ ਇੰਨੇ ਰੁਪਏ

Published on

----------- Advertisement -----------

ਏਅਰਟੈੱਲ ਨੇ ਹਰਿਆਣਾ ਅਤੇ ਓਡੀਸ਼ਾ ਵਿੱਚ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕੀਤਾ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਦੇ ਅਨੁਸਾਰ, ਕੰਪਨੀ ਨੇ ਇੱਥੇ ਘੱਟੋ-ਘੱਟ ਰੀਚਾਰਜ ਕੀਮਤ ਵਿੱਚ 57% ਦਾ ਵਾਧਾ ਕੀਤਾ ਹੈ। ਹੁਣ ਘੱਟੋ-ਘੱਟ ਰਿਚਾਰਜ ਲਈ 99 ਰੁਪਏ ਦੀ ਬਜਾਏ 155 ਰੁਪਏ ਦੇਣੇ ਹੋਣਗੇ। ਇਸ ਤੋਂ ਇਲਾਵਾ ਨਵੇਂ ਪਲਾਨ ‘ਚ 28 ਦਿਨਾਂ ਦੀ ਬਜਾਏ 24 ਦਿਨਾਂ ਦੀ ਵੈਧਤਾ ਵੀ ਮਿਲੇਗੀ।
99 ਰੁਪਏ ਵਾਲਾ ਪਲਾਨ 99 ਰੁਪਏ ਦੇ ਟਾਕਟਾਈਮ ਦੇ ਨਾਲ 200MB ਡਾਟਾ ਦੀ ਪੇਸ਼ਕਸ਼ ਕਰਦਾ ਸੀ। ਇਸ ਪਲਾਨ ‘ਚ ਕਾਲ ਰੇਟ 2.5 ਪੈਸੇ ਪ੍ਰਤੀ ਸੈਕਿੰਡ ਸੀ। ਟੈਰਿਫ ‘ਚ ਵਾਧੇ ਦੇ ਕਾਰਨ ਦੀ ਗੱਲ ਕਰੀਏ ਤਾਂ ਏਅਰਟੈੱਲ ਇਸ ਰਾਹੀਂ ਪ੍ਰਤੀ ਯੂਜ਼ਰ ਔਸਤ ਆਮਦਨ (ARPU) ਵਧਾਉਣਾ ਚਾਹੁੰਦੀ ਹੈ। ਇਸ ਵਿੱਤੀ ਸਾਲ ਦੀ ਦੂਜੀ ਤਿਮਾਹੀ (FY23 Q2) ਵਿੱਚ Airtel ਦਾ ARPU 190 ਰੁਪਏ ਸੀ। ਉਹ ਇਸ ਨੂੰ 300 ਰੁਪਏ ਤੱਕ ਲੈਣਾ ਚਾਹੁੰਦੀ ਹੈ।
155 ਰੁਪਏ ਵਾਲਾ ਪਲਾਨ 1GB ਡਾਟਾ, 300 SMS ਅਤੇ ਅਸੀਮਤ ਕਾਲਿੰਗ ਦੇ ਨਾਲ 24 ਦਿਨਾਂ ਦੀ ਵੈਧਤਾ ਦੀ ਪੇਸ਼ਕਸ਼ ਕਰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਰੁਪਏ ਤੋਂ ਘੱਟ ਦੇ ਸਾਰੇ ਪਲਾਨ ਬੰਦ ਕਰਨ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਕੰਪਨੀ ਨੇ ਇਸ ਪਲਾਨ ਨੂੰ ਦੋ ਸਰਕਲਾਂ ‘ਚ ਟ੍ਰਾਇਲ ਦੇ ਤੌਰ ‘ਤੇ ਸ਼ੁਰੂ ਕੀਤਾ ਹੈ ਅਤੇ ਜਲਦ ਹੀ ਇਸ ਨੂੰ ਹੋਰ ਸਰਕਲਾਂ ‘ਚ ਵੀ ਰੋਲਆਊਟ ਕੀਤਾ ਜਾਵੇਗਾ।
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI) ਦੇ ਅਨੁਸਾਰ, ਏਅਰਟੈੱਲ ਦੇ ਭਾਰਤ ਵਿੱਚ 364.2 ਮਿਲੀਅਨ ਉਪਭੋਗਤਾ ਹਨ। ਏਅਰਟੈੱਲ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਹੈ। ਜਿਓ 41.99 ਕਰੋੜ ਗਾਹਕਾਂ ਦੇ ਨਾਲ ਟਾਪ ‘ਤੇ ਹੈ। ਦੂਜੇ ਪਾਸੇ, ਏਅਰਟੈੱਲ ਦੇ ਹਰਿਆਣਾ ਸਰਕਲ ਵਿੱਚ 79.78 ਲੱਖ ਅਤੇ ਓਡੀਸ਼ਾ ਵਿੱਚ 1.37 ਕਰੋੜ ਗਾਹਕ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਸ਼ਹੂਰ ਕ੍ਰਾਈਮ ਸ਼ੋਅ ‘CID’ ਤੇ ‘ਆਹਟ’ ਦੇ ਨਿਰਮਾਤਾ ਬੀ.ਪੀ. ਸਿੰਘ ਦਾ ਦਿਹਾਂਤ, ਹਾਰਟ ਅਟੈਕ ਨਾਲ ਗਈ ਜਾਨ

ਮਸ਼ਹੂਰ ਕ੍ਰਾਈਮ ਸ਼ੋਅ “ਸੀਆਈਡੀ” ਦੇ ਨਿਰਮਾਤਾ, ਬ੍ਰਿਜੇਂਦਰ ਪਾਲ ਸਿੰਘ, ਜਿਨ੍ਹਾਂ ਨੂੰ ਬੀਪੀ ਸਿੰਘ ਵਜੋਂ...

ਪਟਿਆਲਾ ਦੇ 28 ਵਾਰਡਾਂ ’ਚ ਮੁੜ ਹੋਣਗੀਆਂ ਚੋਣਾਂ

 ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ...

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਅੱਜ ਹੋਵੇਗਾ ਆਗਾਜ਼: CM ਮਾਨ ਨੇ ਸਾਰੇ ਖਿਡਾਰੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਇਤਿਹਾਸਕ “ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਪੰਜਾਬ 2026” ਅੱਜ ਪੰਜਾਬ ਦੇ ਹਾਕੀ ਹੱਬ ਜਲੰਧਰ...

ਲਖਨਊ ਵਿਚ ਕਾਰ ਪਾਰਕਿੰਗ ਨੂੰ ਲੈ ਕੇ ਪਿਤਾ, ਪੁੱਤ ਅਤੇ ਚਾਚੇ ਦਾ ਕਤਲ

ਲਖਨਊ ਵਿੱਚ ਦਿਨ-ਦਿਹਾੜੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ...

ਰਾਜਬੀਰ ਘੁੰਮਣ ਵੱਲੋਂ ਮਜੀਠੀਆ ਨੂੰ ਕਾਨੂੰਨੀ ਨੋਟਿਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਵੱਲੋਂ ਸ਼੍ਰੋਮਣੀ ਅਕਾਲੀ...

ਲੰਡਨ ਵਿਚ ਪ੍ਰੇਮਿਕਾ ਦੇ ਕਤਲ ਦੇ ਦੋਸ਼ ਵਿਚ ਪੰਜਾਬੀ ਨੂੰ ਉਮਰ ਕੈਦ

ਲੰਡਨ ਦੀ ਓਲਡ ਬੇਲੀ ਅਦਾਲਤ ਨੇ ਪੰਜਾਬੀ ਮੂਲ ਦੇ 24 ਸਾਲਾ ਦੀਪਕ ਸੰਧੂ ਨੂੰ...

ਅੰਮ੍ਰਿਤਸਰ ਦੇ ਚੀਤੇ ਕਲਾਂ ‘ਚ ਤਾਬੜਤੋੜ ਫਾਇਰਿੰਗ, AAP ਸਰਪੰਚ ਦੇ ਪੁੱਤਰ ਦੀ ਮੌਤ, ਦੋਸਤ ਜ਼ਖ਼ਮੀ!

ਅੰਮ੍ਰਿਤਸਰ ਵਿੱਚ ਸੋਮਵਾਰ ਰਾਤ ਨੂੰ ਆਮ ਆਦਮੀ ਪਾਰਟੀ (ਆਪ) ਦੇ ਇੱਕ ਸਰਪੰਚ ਦੇ ਪੁੱਤਰ...

ਨਿਵੇਸ਼ਕਾਂ ਨੂੰ ਵੱਡਾ ਝਟਕਾ! ਸੋਨਾ-ਚਾਂਦੀ ਤੇ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ

ਦੀਵਾਲੀ ਤੋਂ ਪਹਿਲਾਂ ਭਾਰਤੀ ਸ਼ੇਅਰ ਬਾਜ਼ਾਰ ਅਤੇ ਸੋਨਾ-ਚਾਂਦੀ ਵਿੱਚ ਵੱਡੀ ਗਿਰਾਵਟ ਆਈ ਹੈ। ਸ਼ੇਅਰ...

ਪੰਜਾਬ ਵਿਧਾਨ ਸਭਾ ਵਿੱਚ ਅੱਜ ਦਰਿਆਈ ਪਾਣੀਆਂ ਦੀ ਗੱਲ, ਅਖੀਰਲੇ ਦਿਨ ਪੇਸ਼ 5 ਸਰਕਾਰੀ ਮਤੇ

 (ਮੰਗਲਵਾਰ) ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਹੈ। ਇਹ 'ਆਪ' ਸਰਕਾਰ ਦੇ...