August 14, 2026, 3:26 am
----------- Advertisement -----------
HomeNewsLatest Newsਚੋਣ ਕਮਿਸ਼ਨ ਕਾਂਗਰਸ ਵੱਲੋਂ ਆਪਣੇ ਇਸ਼ਤਿਹਾਰਾਂ ਵਿਚ ‘ਗੁਰਬਾਣੀ’ ਦੀ ਦੁਰਵਰਤੋਂ ਕਰਨ ਖਿਲਾਫ...

ਚੋਣ ਕਮਿਸ਼ਨ ਕਾਂਗਰਸ ਵੱਲੋਂ ਆਪਣੇ ਇਸ਼ਤਿਹਾਰਾਂ ਵਿਚ ‘ਗੁਰਬਾਣੀ’ ਦੀ ਦੁਰਵਰਤੋਂ ਕਰਨ ਖਿਲਾਫ ਕਾਰਵਾਈ ਕਰੇ : ਅਕਾਲੀ ਦਲ

Published on

----------- Advertisement -----------

ਚੰਡੀਗੜ੍ਹ : – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੋਣ ਕਮਿਸ਼ਨ ਨੁੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਵੱਲੋਂ ਆਪਣੇ ਇਸ਼ਤਿਹਾਰਾਂ ਵਿਚ ‘ਗੁਰਬਾਣੀ’ ਦੀ ਦੁਰਵਰਤੋਂ ਕਰਨ ਲਈ ਉਸਦੇ ਖਿਲਾਫ ਕਾਰਵਾਈ ਕਰੇ ਅਤੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨਾ ਸਿਰਫ ਚੋਣ ਜ਼ਾਬਤੇ ਦੀ ਉਲੰਘਣਾ ਹੈ ਬਲਕਿ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੁੰ ਵੀ ਸੱਟ ਵੱਜੀ ਹੈ।

ਪਾਰਟੀ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਮੁੱਖ ਚੋਣ ਅਫਸਰ ਪੰਜਾਬ ਨੁੰ ਇਸ ਮਾਮਲੇ ਵਿਚ ਦਿੱਤੀ ਸ਼ਿਕਾਇਤ ਵਿਚ ਚੋਣ ਕਮਿਸ਼ਨ ਨੁੰ ਬੇਨਤੀ ਕੀਤੀ ਕਿ ਉਹ ਅਜਿਹੇ ਸਾਰੇ ਹੋਰਡਿੰਗਜ਼, ਬੋਰਡ ਤੇ ‘ਪੰਜਾਬ ਦੀ ਚੜ੍ਹਦੀਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ’ ਵੀਡੀਓ ਸਮੇਤ ਸਾਰੀ ਇਤਰਾਜ਼ਯੋਗ ਸਮੱਗਰੀ ਸਾਰੇ ਚੈਨਲਾਂ ਤੇ ਫੇਸਬੁੱਕ ਤੇ ਟਵਿੱਟਰ ਸਮੇਤ ਸਾਰੇ ਸੋਸ਼ਲ ਮੀਡੀਆ ਪਲੈਟਫੋਰਮਾਂ ਤੋਂ ਹਟਾਉਣ ਦੀਆਂ ਹਦਾਇਤਾਂ ਜਾਰੀ ਕਰੇ।


ਅਕਾਲੀ ਦਲ ਨੇ ਚੋਣ ਕਮਿਸ਼ਨ ਨੁੰ ਇਹ ਵੀ ਅਪੀਲ ਕੀਤੀ ਕਿ ਉਹ ਪਵਿੱਤਰ ਗੁਰਬਾਣੀ ਨੁੰ ਤੋੜ ਮਰੋੜ ਕੇ ਪੇਸ਼ ਕਰਨ ਲਈ ਕਾਂਗਰਸ ਦੇ ਖਿਲਾਫ ਕਾਰਵਾਈ ਲਈ ਵੱਖਰੇ ਤੌਰ ’ਤੇ ਹਦਾਇਤਾਂ ਜਾਰੀ ਕਰੇ। ਉਹਨਾਂ ਕਿਹਾ ਕਿ ਜਿਹੜੇ ਸ਼ਬਦ ਮੋੜ ਮਰੋੜ ਕੇ ਪੇਸ਼ ਕੀਤੇ ਗਏ ਹਨ, ਉਹ ਹਰ ਸਿੱਖ ਦੇ ਦਿਲ ਵਿਚ ਵਸਦੇ ਹਨ ਤੇ ਕਾਂਗਰਸ ਪਾਰਟੀ ਨੇ ਆਪਣੇ ਪ੍ਰਾਪੇਗੰਡਾ ਲਈ ਇਹਨਾਂ ਦੀ ਦੁਰਵਰਤੋਂ ਕਰ ਕੇ ਸਾਰੀ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ।

ਅਕਾਲੀ ਦਲ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਵਾਸਤੇ ਗੁਰਬਾਣੀ ਤੋੜ ਮਰੋੜ ਕੇ ਪੇਸ਼ ਕੀਤੀ ਹੈ ਅਤੇ ਕਿਹਾ ਕਿ ਪਾਰਟੀ ਨੇ ਪੰਜਾਬ ਸਰਕਾਰ ਦੇ ਇਸ਼ਤਿਹਾਰਾਂ ਵਿਚੋਂ ਵਿਜ਼ੁਅਲ ਲੈ ਕੇ ਪਾਰਟੀ ਦੇ ਇਸ਼ਤਿਹਾਰਾਂ ਵਿਚ ਪੇਸਟ ਕਰ ਦਿੱਤੇ ਹਨ। ਚੋਣ ਜ਼ਾਬਤੇ ਮੁਤਾਬਕ ਕੋਈ ਵੀ ਸਿਆਸੀ ਪਾਰਟੀ ਕਿਸੇ ਵੀ ਧਾਰਮਿਕ ਚਿੰਨ ਜਾਂ ਧਾਰਮਿਕ ਸ਼ਬਦਾਵਲੀ ਆਪਣੇ ਸਿਆਸੀ ਪ੍ਰਾਪੇਗੰਡੇ ਲਈ ਨਹੀਂ ਵਰਤ ਸਕਦੀ ਤੇ ਚੋਣ ਕਮਿਸ਼ਨ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਸਰਕਾਰੀ ਇਸ਼ਤਿਹਾਰ ਦੇ ਵਿਜ਼ੁਅਲ ਸਿਆਸੀ ਪਾਰਟੀ ਦੇ ਇਸ਼ਤਿਹਾਰਾਂ ਵਿਚ ਨਹੀਂ ਵਰਤੇ ਜਾ ਸਕਦੇ। ਸ਼ਿਕਾਇਤ ਵਿਚ ਕਿਹਾ ਗਿਆ ਕਿ ਕਾਂਗਰਸ ਪਾਰਟੀ ਨੇ ਪੰਜਾਬ ਸਰਕਾਰ ਦੇ ‘ਅਸਲ ਪੰਜਾਬੀ’ ਇਸ਼ਤਿਹਾਰ ਵਿਚੋਂ ਵਿਜ਼ੁਅਲ ਖਾਸ ਤੌਰ ’ਤੇ 1.23ਵੇਂ ਮਿੰਟ ’ਤੇ ਦਿੱਤੇ ਵਿਜ਼ੁਅਲ ‘ਪੰਜਾਬ ਦੀ ਚੜ੍ਹਦੀਕਲਾ, ਕਾਂਗਰਸ ਮੰਗਦੀ ਸਰਬੱਤ ਦਾ ਭਲਾ’ ਵਜੋਂ ਵਰਤੇ ਹਨ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

’ਸੜਕ ਸੁਰੱਖਿਆ ਫੋਰਸ’ ਏਆਈ, ਡਰੋਨ ਅਤੇ ਸੈਟੇਲਾਈਟ ਤਕਨਾਲੋਜੀ ਰਾਹੀਂ ਪੰਜਾਬ ਨੂੰ ਭਾਰਤ ਦਾ ਰੋਡ ਸੇਫਟੀ ਹੱਬ ਬਣਾਏਗੀ

ਮੋਹਾਲੀ (ਐਸਏਐਸ ਨਗਰ), 12 ਅਗਸਤ 2026:ਪੰਜਾਬ ਪੁਲਿਸ ਨਾ ਸਿਰਫ਼ ਅਪਰਾਧੀਆਂ ਤੋਂ ਸੂਬੇ ਦੇ ਲੋਕਾਂ...

ਆਪ ਆਗੂ ਬਲਤੇਜ ਪੰਨੂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੁਖਬੀਰ ਬਾਦਲ ‘ਤੇ ਹਮਲੇ ਦੀ ਕੋਸ਼ਿਸ਼ ਦੀ ਕੀਤੀ ਨਿਖੇਧੀ

ਚੰਡੀਗੜ੍ਹ 13 ਅਗਸਤ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ...

‘ਜੇ ਮੇਰੀ ਮਾਂ ਨੂੰ ਕੁਝ ਹੋ ਗਿਆ ਤਾਂ…’, ਜੇਲ੍ਹ ਤੋਂ ਭਾਈ ਹਵਾਰਾ ਦਾ ਸਿੱਖ ਕੌਮ ਦੇ ਨਾਂ ਭਾਵੁਕ ਸੰਦੇਸ਼

ਦਿੱਲੀ ਦੀ ਮੰਡੋਲੀ ਜੇਲ੍ਹ ਤੋਂ ਭਾਈ ਜਗਤਾਰ ਸਿੰਘ ਹਵਾਰਾ ਦਾ ਸਿੱਖ ਕੌਮ ਦੇ ਨਾਂ...

PM ਮੋਦੀ ਨੇ ਹਮਲੇ ਮਗਰੋਂ ਸੁਖਬੀਰ ਤੇ ਹਰਸਿਮਰਤ ਬਾਦਲ ਨਾਲ ਫੋਨ ‘ਤੇ ਕੀਤੀ ਗੱਲ, ਜਾਣਿਆ ਹਾਲ

ਨਾਂਦੇੜ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ...

ਪੰਜਾਬ ‘ਚ ਕਰੋੜਾਂ ਦੇ ‘ਬੀਜ ਅਤੇ ਸਬਸਿਡੀ ਘੁਟਾਲੇ’ ਮਾਮਲੇ ‘ਚ ਹਾਈ ਕੋਰਟ ਵਲੋਂ ਨੋਟਿਸ ਜਾਰੀ

 ਪੰਜਾਬ ਦੇ ਸਹਿਕਾਰਤਾ ਵਿਭਾਗ ਅਤੇ ਮਿਲਕਫੈੱਡ ਵਿੱਚ ਹੋਏ ਕਥਿਤ 500 ਕਰੋੜ ਰੁਪਏ ਦੇ "ਬੀਜ...

‘ਖੁਦ ਨੂੰ ਕਾਕਰੋਚ ਕਹਿਣ ਵਾਲਾ ਗਟਰ ਦਾ ਹਿੱਸਾ’ MP ਕੰਗਨਾ ਰਣੌਤ ਨੇ ਗਟਰ ਵਾਲੇ ਬਿਆਨ ‘ਤੇ ਦਿੱਤੀ ਸਫ਼ਾਈ

ਭਾਜਪਾ MP ਕੰਗਨਾ ਰਣੌਤ ਨੇ ਗਟਰ ਵਾਲੇ ਬਿਆਨ ‘ਤੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ...

ਹਵਾਰਾ ਦੀ 1 ਦਿਨ ਦੀ ਪੈਰੋਲ ਦੀ ਖ਼ਬਰ ਝੂਠੀ! ਬਿੱਟੂ ਨੇ ਕੀਤਾ 100 ਫ਼ੀਸਦੀ ਖੰਡਨ

ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਬਿਮਾਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੈਰੋਲ ਦੇਣ...

ਪੰਜਾਬ ਵਿੱਚ ਵੋਟਰ ਸੂਚੀ ਦਾ ਖਰੜਾ ਅੱਜ ਕੀਤਾ ਜਾਵੇਗਾ ਜਾਰੀ,  20.66 ਲੱਖ ਵੋਟਰ ਹੋਣਗੇ ਬਾਹਰ

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ...

ਜਲੰਧਰ ‘ਚ ਸਨਕੀ ਨੌਜਵਾਨ ਨੇ ਪਤਨੀ ਤੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ, ਘਰੇਲੂ ਵਿਵਾਦ ਦੱਸੀ ਜਾ ਰਹੀ ਵਜ੍ਹਾ

ਜਲੰਧਰ ਦੇ ਅਵਤਾਰ ਨਗਰ ਵਿਚ ਘਰੇਲੂ ਵਿਵਾਦ ਦੇ ਚੱਲਦੇ ਪੁੱਤ ਨੇ ਆਪਣੇ ਪਿਤਾ ਤੇ...