ਚੰਡੀਗੜ੍ਹ : – ਅਮਿਤ ਸ਼ਾਹ ਅਤੇ ਮੀਤ ਹੇਅਰ ਦੇ ਬਿਆਨ ਤੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਅਮਿਤ ਸ਼ਾਹ ਨੇ ਜੋ ਬਿਆਨ ਦਿੱਤਾ ਉਹ ਮੰਦਭਾਗਾ ਹੈ ਅਤੇ ਦੇਸ਼ ਦੀਆਂ ਏਜੰਸੀਆਂ ਉਹਨਾਂ ਨੂੰ ਜਵਾਬ ਦੇਹ ਹਨ ਉਸਦੇ ਬਾਵਜੂਦ 6 ਮਹੀਨੇ ਬਾਦ ਬਿਆਨ ਦੇਣਾ ਪੰਜਾਬ ਦੇ ਲੋਕਾਂ ਨਾਲ ਰਾਜਨੀਤੀ ਹੈ। ਜਨਤਾ ਤੋਂ ਪਹਿਲਾ ਦੇਸ਼ ਦੇ ਗ੍ਰਹਿ ਮੰਤਰੀ ਕੋਲ ਇਹ ਜਾਣਕਾਰੀ ਹੁੰਦੀ ਹੈ ਕਿਉਂਕਿ ਉਹ ਗੁਜਰਾਤ ਚ ਫਾਇਦਾ ਲੈਣਾ ਚਾਹੁੰਦੇ ਹਨ ਅਤੇ 6 ਮਹੀਨੇ ਪਹਿਲਾਂ ਅਗਰ ਬਿਆਨ ਹੁੰਦਾ ਤਾਂ ਚੰਗਾ ਸੀ। ਜਿਵੇਂ ਕਿ ਪਹਿਲਾਂ ਘਟਨਾਵਾਂ ਸਾਹਮਣੇ ਆਇਆ ਤਾਂ ਉਦੋਂ ਸਾਮ੍ਹਣੇ ਆਉਂਦਾ। ਮੂਸੇਵਾਲਾ ਦਾ ਜਿਸ ਤਰ੍ਹਾਂ ਨਾਲ ਕਤਲ ਹੋਇਆ ਤਾਂ ਉਸ ਸਮੇਂ ਲਗਦਾ ਸੀ ਕਿ ਉਸਦੇ ਨਾਲ ਖਾਰ ਰੱਖਣ ਵਾਲੇ ਕਤਲ ਕਰਨਾ ਚਾਹੁੰਦੇ ਸੀ ਪਰ ਹੁਣ ਲਗਦਾ ਕਿ ਕਤਲ ਇਥੇ ਪੰਜਾਬ ਚ ਹੁੰਦਾ ਫੇਰ ਬੰਦਾ ਦਿੱਲੀ ਪੁਲਸ ਫੜਦੀ ਹੈ ਅਤੇ ਹਰ ਵਾਰ ਉਹੀ ਕੰਮ ਜਦੋਂ ਕਿ ਉਹੀ ਬੰਦੇ ਕਤਲ ਕਰ ਦਿੰਦੇ ਹਨ ਹੁਣ ਤਾਂ ਇੰਝ ਲਗਦਾ ਕਿ ਦਿੱਲੀ ਪੁਲਸ ਨੂੰ ਦੱਸ ਕੇ ਆਉਂਦਾ ਕਾਤਿਲ। ਦਿੱਲੀ ਪੁਲਸ ਨੂੰ ਮਾੜਾ ਨਹੀਂ ਕਹਿੰਦੇ ਪਰ ਪੰਜਾਬ ਪੁਲਸ ਦਮਦਾਰ ਹੈ ਅਤੇ ਇੰਨਾ ਅੱਤਵਾਦ ਖ਼ਤਮ ਕੀਤਾ ਹੈ।
ਮੰਤਰੀ ਮੀਤ ਹੇਅਰ ਨੇ ਗੱਲ ਕਰਦੇ ਦੱਸਿਆ ਜਦੋਂ ਕਿ ਯੂਪੀ ‘ਚ ਤਾਂ ਪਹਿਲਾਂ ਹੀ ਮਾੜੇ ਹਾਲਾਤ ਹਨ ਉਹਨਾਂ ਨਾਲ ਕਿਸ ਚੀਜ ਦਾ ਮੁਕਾਬਲਾ। ਵੜਿੰਗ ਨੇ ਕਿਹਾ ਕਿ ਹੁਣ ਬੱਬੂ ਮਾਨ ਨੂੰ ਧਮਕੀ ਆਈ ਹੈ ਤਾਂ ਸਮਝਿਆ ਜਾ ਸਕਦਾ ਹੈ ਕਿ ਹਾਲਾਤ ਬਹੁਤ ਖ਼ਰਾਬ ਹੋ ਚੁੱਕੇ ਹਨ। ਕੁਝ ਤੇ ਭਾਜਪਾ ਕੁੱਝ ਤੇ ਆਪ ਕਬਜਾ ਕਰਨਾ ਚਾਹੁੰਦੀ ਹੈ ਅਤੇ ਇਹ ਗੰਦੀ ਰਾਜਨੀਤੀ ਹੈ।
ਪਰਾਲੀ ਦੇ ਮਸਲੇ ਤੇ ਵੜਿੰਗ ਨੇ ਕਿਹਾ ਕਿ ਕਿਸਾਨਾਂ ਤੇ ਪਰਚੇ ਹੁੰਦੇ ਹਨ ਇਹਨਾਂ ਤੋਂ ਗੈਂਗਸਟਰ ਤੇ ਤਾਂ ਹੁੰਦਾ ਨਹੀਂ। ਇਹਨਾ ਨੂੰ ਮਾਫ਼ੀ ਮੰਗਣ ਦੀ ਆਦਤ ਪੈ ਗਈ ਹੈ ਪਰ ਉਸ ਨਾਲ ਫਾਇਦਾ ਕੀ ਹੈ।
ਵੜਿੰਗ ਨੇ ਜਿਸ ਤਰ੍ਹਾਂ ਨਾਲ ਲੀਡਰਾਂ ਨੂੰ ਧਮਕੀ ਆ ਰਹੀ ਹੈ ਤਾਂ ਉਸਤੇ ਕਿਹਾ ਕਿ ਅਫ਼ਸਰਾਂ ਨੂੰ ਵੀ ਪਤਾ ਕੀ ਹੋ ਰਿਹਾ। ਇਹ ਨੰਬਰ ਅਤੇ ਕਾਲ ਦਿੱਤੀਆਂ ਹੋਈਆਂ ਹਨ ਪਰ ਇਹ ਕਰਦੇ ਕੁੱਝ ਨਹੀਂ ਹੈ। 20 ਤੋਂ ਜਿਆਦਾ ਲੀਡਰਾਂ ਨੂੰ ਧਮਕੀਆਂ ਆ ਰਹੀਆਂ ਹਨ ਪਰ ਇਹ ਦਸਦੇ ਵੀ ਹੈ ਨਹੀਂ ਕਿ ਬਚਾ ਲੈਣਗੇ ਜਾ ਨਹੀਂ।












