ਨਵੀਂ ਦਿੱਲੀ : – ਮਨੀਪੁਰ, ਗੋਆ ਅਤੇ ਉੱਤਰਾਖੰਡ ‘ਚ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਭਾਜਪਾ ਜਲਦ ਹੀ ਇਸ ਦਾ ਐਲਾਨ ਕਰ ਸਕਦੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਸ਼ਨੀਵਾਰ ਦੇਰ ਰਾਤ ਤੱਕ ਚੱਲੀ ਤਿੰਨਾਂ ਸੂਬਿਆਂ ਦੇ ਨੇਤਾਵਾਂ ਦੀ ਬੈਠਕ ‘ਚ ਨੇਤਾਵਾਂ ਦੇ ਨਾਵਾਂ ‘ਤੇ ਸਹਿਮਤੀ ਬਣੀ ਹੈ। ਉਤਰਾਖੰਡ ‘ਚ ਸੋਮਵਾਰ ਨੂੰ ਵਿਧਾਇਕ ਦਲ ਦੀ ਬੈਠਕ ‘ਚ ਇਸ ਦਾ ਐਲਾਨ ਹੋਵੇਗਾ ਤਾਂ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਕਿਰੇਨ ਰਿਜਿਜੂ ਮਣੀਪੁਰ ‘ਚ ਸੀਐੱਮ ਦੇ ਨਾਂ ਨੂੰ ਅੰਤਿਮ ਰੂਪ ਦੇਣ ਲਈ ਅੱਜ ਇੰਫਾਲ ਪਹੁੰਚਣਗੇ। ਇਸ ਦੇ ਨਾਲ ਹੀ ਗੋਆ ‘ਚ ਪ੍ਰਮੋਦ ਸਾਵੰਤ ਦੀ ਤਾਜਪੋਸ਼ੀ ਲਗਭਗ ਤੈਅ ਹੈ।
ਅਮਿਤ ਸ਼ਾਹ ਦੇ ਘਰ ਹੋਈ ਮੀਟਿੰਗ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਮਣੀਪੁਰ ਦੇ ਕਾਰਜਕਾਰੀ ਮੁੱਖ ਮੰਤਰੀ ਐਨ ਬੀਰੇਨ ਸਿੰਘ ਅਤੇ ਗੋਆ ਦੇ ਕਾਰਜਕਾਰੀ ਮੁੱਖ ਮੰਤਰੀ ਪ੍ਰਮੋਦ ਸਾਵੰਤ ਤੋਂ ਇਲਾਵਾ ਕੌਮੀ ਜਨਰਲ ਸਕੱਤਰ (ਸੰਗਠਨ) ਬੀਐਲ ਸੰਤੋਸ਼ ਵੀ ਮੌਜੂਦ ਸਨ।
ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਕਿਰਨ ਰਿਜਿਜੂ ਅਬਜ਼ਰਵਰ ਵਜੋਂ ਐਤਵਾਰ ਸਵੇਰੇ ਇੰਫਾਲ ਪਹੁੰਚਣਗੇ। ਉਨ੍ਹਾਂ ਦੇ ਨਾਲ ਬੀਰੇਨ ਸਿੰਘ ਅਤੇ ਵਿਸ਼ਵਜੀਤ ਸਿੰਘ ਵੀ ਹੋਣਗੇ। ਉੱਥੇ ਉਹ ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਸ਼ਿਰਕਤ ਕਰਨਗੇ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਐਨ ਬੀਰੇਨ ਸਿੰਘ ਮੁੜ ਸੂਬੇ ਦੇ ਮੁੱਖ ਮੰਤਰੀ ਬਣਨਗੇ ਪਰ ਹੁਣ ਇਸ ਦੌੜ ਵਿੱਚ ਸੀਨੀਅਰ ਵਿਧਾਇਕ ਟੀ ਵਿਸ਼ਵਜੀਤ ਸਿੰਘ ਦਾ ਨਾਂ ਸਾਹਮਣੇ ਆ ਰਿਹਾ ਹੈ। ਇਸ ਤੋਂ ਪਹਿਲਾਂ ਦੋਵਾਂ ਨੂੰ ਪਾਰਟੀ ਦੇ ਚੋਟੀ ਦੇ ਆਗੂਆਂ ਨੇ ਦਿੱਲੀ ਬੁਲਾਇਆ ਸੀ।
----------- Advertisement -----------
ਮਨੀਪੁਰ, ਗੋਆ ਅਤੇ ਉਤਰਾਖੰਡ ਵਿੱਚ ਜਲਦੀ ਹੀ ਸੀਐਮ ਦੇ ਨਾਮ ਦਾ ਐਲਾਨ ਕਰਨਗੇ ਅਮਿਤ ਸ਼ਾਹ
Published on
----------- Advertisement -----------
----------- Advertisement -----------












