July 22, 2024, 3:47 am
----------- Advertisement -----------
HomeNewsLatest Newsਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ, HSBC ਇੰਡੀਆ ਨੇ ਪੈਰਿਸ ਓਲੰਪਿਕ 2024 ਲਈ ਟੀਮ...

ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ, HSBC ਇੰਡੀਆ ਨੇ ਪੈਰਿਸ ਓਲੰਪਿਕ 2024 ਲਈ ਟੀਮ ਇੰਡੀਆ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Published on

----------- Advertisement -----------

ਅਥਲੈਟਿਕ ਫੈਡਰੇਸ਼ਨ ਆਫ ਇੰਡੀਆ (ਏ ਐੱਫ ਆਈ) ਅਤੇ ਐਚ ਐੱਸ ਬੀ ਸੀ ਇੰਡੀਆ ਨੇ ਮਿਲ ਕੇ ਅੱਜ ਅਥਲੀਟਾਂ ਲਈ ਇੱਕ ਸ਼ਾਨਦਾਰ ਵਿਦਾਇਗੀ ਸਮਾਰੋਹ ਦੀ ਮੇਜ਼ਬਾਨੀ ਕੀਤੀ, ਜੋ ਭਾਰਤੀ ਦਲ ਦਾ ਹਿੱਸਾ ਹਨ, ਆਗਾਮੀ 2024 ਪੈਰਿਸਓਲੰਪਿਕ ਵਿੱਚ ਦੇਸ਼ ਦੀ ਨੁਮਾਇੰਦਗੀ ਕਰ ਰਹੇ ਹਨ। ਚੰਡੀਗੜ੍ਹ ਦੇ ਦਿ ਲਲਿਤ ਵਿਖੇ ਆਯੋਜਿਤ ਵਿਸ਼ੇਸ਼ ਇਕੱਤਰਤਾ ‘ਚ ਭਾਰਤ ਦੇ ਪਹਿਲੇ ਵਿਅਕਤੀਗਤ ਓਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਇਸ ਸਮਾਗਮ ਵਿੱਚ ਸ਼ਾਮਲ ਸੀ।
ਐਚ ਐੱਸ ਬੀ ਸੀ ਖੇਡਾਂ ਪ੍ਰਤੀ ਮਜ਼ਬੂਤ ਵਚਨਬੱਧਤਾ ਰੱਖਦਾ ਹੈ ਅਤੇ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਵਿੱਚ ਖੇਡਾਂ ਦੀ ਪਰਿਵਰਤਨਸ਼ੀਲ ਸ਼ਕਤੀ ਵਿੱਚ ਵਿਸ਼ਵਾਸ ਰੱਖਦਾ ਹੈ।
ਇਸ ਮੌਕੇ ‘ਤੇ ਆਦਿਲ ਜੇ ਸੁਮਾਰੀਵਾਲਾ, ਪ੍ਰਧਾਨ ਏ ਐੱਫ ਆਈ, ਨੇ ਖੇਡਾਂ ਅਤੇ ਐਥਲੀਟਾਂ ਲਈ ਐਚ ਐੱਸ ਬੀ ਸੀ ਇੰਡੀਆ ਦੇ ਨਿਰੰਤਰ ਸਮਰਥਨ ‘ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ “ਪਿਛਲੇ ਸਾਲਾਂ ਦੀ ਭਾਈਵਾਲੀ ਨੇ ਨਾ ਸਿਰਫ਼ ਸਿਖਲਾਈ ਸਹੂਲਤਾਂ ਨੂੰ ਵਧਾਉਣ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਸਾਡੇ ਐਥਲੀਟਾਂ ਦੇ ਪ੍ਰਦਰਸ਼ਨ ਦੇ ਪੱਧਰ ਨੂੰਵਧਾਉਣ ਵਿੱਚ ਮਦਦ ਕੀਤੀ ਹੈ ਬਲਕਿ ਹੋਰ ਕੰਪਨੀਆਂ ਨੂੰ ਅੱਗੇ ਆਉਣ ਅਤੇ ਦੇਸ਼ ਵਿੱਚ ਖੇਡਾਂ ਦੇ ਵਿਕਾਸ ਅਤੇ ਬੁਨਿਆਦੀ ਢਾਂਚੇ ਦਾ ਸਮਰਥਨ ਕਰਨ ਲਈ ਵੀ ਉਤਸ਼ਾਹਿਤ ਕੀਤਾ ਹੈ। ਪੈਰਿਸ ਦੀ ਯਾਤਰਾ ਸਮੂਹਿਕ ਕੋਸ਼ਿਸ਼ਾਂ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ। ਸਾਨੂੰ ਭਰੋਸਾ ਹੈ ਕਿ ਸਾਡੇ ਅਥਲੀਟ ਦੇਸ਼ ਦਾ ਨਾਂ ਰੌਸ਼ਨ ਕਰਨਗੇ।”
ਈਵੈਂਟ ਦੇ ਮੌਕੇ ‘ਤੇ ਬੋਲਦੇ ਹੋਏ, ਸੰਦੀਪ ਬੱਤਰਾ, ਹੈੱਡ – ਵੈਲਥ ਐਂਡ ਪਰਸਨਲ ਬੈਂਕਿੰਗ, ਐਚ ਐੱਸ ਬੀ ਸੀ ਇੰਡੀਆ, ਨੇ ਅਥਲੀਟਾਂ ਦੀ ਉਨ੍ਹਾਂ ਦੇ ਨਿਰੰਤਰ ਸਮਰਪਣ ਅਤੇ ਵਚਨਬੱਧਤਾ ਲਈ ਸ਼ਲਾਘਾ ਕੀਤੀ। “ਸਾਡੇ ਅਥਲੀਟ ਲਗਨ ਅਤੇ ਉੱਤਮਤਾ ਦੀ ਸੱਚੀਭਾਵਨਾ ਨੂੰ ਮੂਰਤੀਮਾਨ ਕਰਦੇ ਹਨ। ਜਦੋਂ ਤੁਸੀਂ ਪੈਰਿਸ ਓਲੰਪਿਕ ਦੀ ਇਸ ਯਾਤਰਾ ਦੀ ਸ਼ੁਰੂਆਤ ਕਰਦੇ ਹੋ, 1.4 ਬਿਲੀਅਨ ਭਾਰਤੀਆਂ ਦੀਆਂ ਉਮੀਦਾਂ ਅਤੇ ਪ੍ਰਾਰਥਨਾਵਾਂ ਤੁਹਾਡੇ ਨਾਲ ਹਨ। ਅਸੀਂ ਤੁਹਾਡੀਆਂ ਖੇਡ ਯਾਤਰਾਵਾਂ ਤੋਂ ਪ੍ਰੇਰਿਤ ਹਾਂ ਅਤੇ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਹੁਤ ਸਮਰਥਨ ਕਰਦੇ ਹਾਂ। ਤੁਹਾਡੀ ਭਲਾਈ ਲਈ ਵਚਨਬੱਧ ਹਾਂ ਅਸੀਂ ਤੁਹਾਨੂੰ ਆਉਣ ਵਾਲੇ ਪੈਰਿਸ ਓਲੰਪਿਕ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।”
ਇਸ ਮੌਕੇ ਪਾਰੁਲ ਚੌਧਰੀ (ਟਰੈਕਐਂਡ ਫੀਲਡ), ਅੰਨੂ ਰਾਣੀ (ਜੈਵਲਿਨ), ਜੋਤੀ ਯਾਰਰਾਜੀ (ਹਰਡੇਲਸ), ਜੇਸਵਿਨਐਲਡਰਿਨ (ਲੌਂਗ ਜੰਪ), ਪ੍ਰਵੀਨ ਚਿਤਰਵੇਲ (ਟ੍ਰੀਪਲ ਜੰਪ), ਤਜਿੰਦਰਪਾਲ ਸਿੰਘ ਤੂਰ(ਸ਼ਾਟ ਪੁਟ) ਆਦਿ 25 ਤੋਂ ਵੱਧ ਅਥਲੀਟਾਂ ਨੇ ਹਾਜ਼ਰੀ ਭਰੀ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੋਲਕਾਤਾ ‘ਚ ਜਿੰਦਲ ਗਰੁੱਪ ਦੀ ਕੰਪਨੀ ਦੇ CEO ਖਿਲਾਫ FIR ਦਰਜ

ਕੋਲਕਾਤਾ ਤੋਂ ਅਬੂ ਧਾਬੀ ਜਾਣ ਵਾਲੀ ਫਲਾਈਟ 'ਚ ਇਕ ਮਹਿਲਾ ਸਹਿ-ਯਾਤਰੀ ਨਾਲ ਕਥਿਤ ਤੌਰ...

BCCI ਦਾ ਵੱਡਾ ਐਲਾਨ, ਪੈਰਿਸ ਓਲੰਪਿਕ ਲਈ IOA ਨੂੰ ਦੇਵੇਗੀ 8.5 ਕਰੋੜ

BCCI ਨੇ ਪੈਰਿਸ ਓਲੰਪਿਕ ਲਈ ਭਾਰਤੀ ਓਲੰਪਿਕ ਸੰਘ (IOA) ਨੂੰ 8.5 ਕਰੋੜ ਰੁਪਏ ਦੇ...

ਸ਼ੰਭੂ ਸਰਹੱਦ ‘ਤੇ ਕਿਸਾਨ ਦੀ ਹੋਈ  ਮੌਤ, ਪਿਆ ਦਿਲ ਦਾ ਦੌਰਾ

ਸ਼ੰਭੂ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਅੱਜ ਇਕ ਕਿਸਾਨ ਦੀ ਮੌਤ ਹੋ...

ਮਨਕੀਰਤ ਔਲਖ 2 ਜੁੜਵਾਂ ਧੀਆਂ ਦੇ ਬਣੇ ਪਿਤਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਖੁਸ਼ੀ

ਪੰਜਾਬੀ ਗਾਇਕ ਮਨਕੀਰਤ ਔਲਖ ਦੇ ਘਰ ਤੋਂ ਵੱਡੀ ਆਈ ਹੈ। ਦੱਸ ਦਈਏ ਕਿ ਗਾਇਕ...

ਬ੍ਰਜਮੰਡਲ ਯਾਤਰਾ ਕਾਰਨ ਨੂਹ ‘ਚ ਮੋਬਾਈਲ ਇੰਟਰਨੈੱਟ, 24 ਘੰਟਿਆਂ ਲਈ ਸੇਵਾਵਾਂ ਠੱਪ

  ਹਰਿਆਣਾ ਦੇ ਨੂਹ ਵਿੱਚ ਭਲਕੇ ਸੋਮਵਾਰ ਨੂੰ ਬ੍ਰਜਮੰਡਲ ਯਾਤਰਾ ਕੱਢੀ ਜਾਵੇਗੀ। ਪਿਛਲੇ ਸਾਲ ਇਸ...

ਮਾਨਸੂਨ ਸੈਸ਼ਨ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ, ਭਾਜਪਾ ਸਮੇਤ 44 ਪਾਰਟੀਆਂ ਨੇ ਲਿਆ ਹਿੱਸਾ

ਸੰਸਦ ਦੇ ਮਾਨਸੂਨ ਸੈਸ਼ਨ ਅਤੇ ਬਜਟ ਤੋਂ ਪਹਿਲਾਂ ਸੰਸਦ ਭਵਨ ਵਿਖੇ ਸਰਬ ਪਾਰਟੀ ਮੀਟਿੰਗ...

ਲੁਧਿਆਣਾ ਦੀ ਮੱਛੀ ਮੰਡੀ ‘ਚ ਹੰਗਾਮਾ, ਦੁਕਾਨਦਾਰ ਤੇ ਪੁਲਿਸ ਆਹਮੋ ਸਾਹਮਣੇ ਝੜਪ

  ਲੁਧਿਆਣਾ ਦੇ ਸ਼ੇਰਪੁਰ ਮੱਛੀ ਮੰਡੀ ਵਿੱਚ ਅੱਜ ਹੰਗਾਮਾ ਹੋਇਆ। ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ...

ਬਟਾਲਾ ‘ਚ ਗੋਲੀਬਾਰੀ ਕਰਨ ਵਾਲੇ 3 ਗ੍ਰਿਫਤਾਰ, ਇੱਥੇ ਪੜ੍ਹੋ ਪੂਰਾ ਮਾਮਲਾ

ਹਾਲ ਹੀ ਵਿੱਚ ਜ਼ਿਲ੍ਹਾ ਪੁਲਿਸ ਬਟਾਲਾ ਨੇ ਬਟਾਲਾ ਦੇ ਬੱਸ ਸਟੈਂਡ ਨੇੜੇ ਭੀੜ-ਭੜੱਕੇ ਵਾਲੇ...

ਕੁਲੂ ‘ਚ ਕਾਰ ਬੇਕਾਬੂ ਹੋ ਕੇ ਡਿੱਗੀ ਖਾਈ ‘ਚ, ਨੌਜਵਾਨ ਦੀ ਮੌਕੇ ‘ਤੇ ਹੀ ਮੌਤ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹਾ ਹੈੱਡਕੁਆਰਟਰ ਨਾਲ ਲੱਗਦੇ ਲਗਘਾਟੀ ਦੇ ਡਡਕਾ ਵਿੱਚ ਇੱਕ ਕਾਰ...