May 4, 2026, 2:50 pm
----------- Advertisement -----------
HomeNewsLatest Newsਕਾਂਗਰਸ ਤੇ ਪੀ ਡੀ ਪੀ ਵੱਲੋਂ ਭਾਰਤ ਦੀ ਕੌਮਾਂਤਰੀ ਪੱਧਰ ’ਤੇ ਬਦਨਾਮੀ...

ਕਾਂਗਰਸ ਤੇ ਪੀ ਡੀ ਪੀ ਵੱਲੋਂ ਭਾਰਤ ਦੀ ਕੌਮਾਂਤਰੀ ਪੱਧਰ ’ਤੇ ਬਦਨਾਮੀ ਕਰਵਾਉਣ ਦਾ ਯਤਨ ਅਤਿਅੰਤ ਨਿੰਦਣਯੋਗ: ਮਨਜਿੰਦਰ ਸਿਰਸਾ

Published on

----------- Advertisement -----------

ਨਵੀਂ ਦਿੱਲੀ, 25 ਅਕਤੂਬਰ : – ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਾਂਗਰਸ ਦੇ ਪੀ ਡੀ ਪੀ ਵੱਲੋਂ ਰਿਸ਼ੀ ਸੂਨਕ ਦੇ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਦੀ ਕੌਮਾਂਤਰੀ ਪੱਧਰ ’ਤੇ ਬਦਨਾਮੀ ਕਰਵਾਉਣ ਦੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਦੇਸ਼ ਨੇ ਹਮੇਸ਼ਾ ਘੱਟ ਗਿਣਤੀਆਂ ਨੂੰ ਸਰਕਾਰ, ਨਿਆਂਪਾਲਿਕਾ, ਫੌਜ ਤੇ ਹੋਰ ਖੇਤਰਾਂ ਵਿਚ ਉਚ ਅਹੁਦਿਆਂ ’ਤੇ ਨਿਯੁਕਤ ਕਰ ਕੇ ਸਨਮਾਨ ਦਿੱਤਾ ਕਿਉਂਕਿ ਭਾਰਤ ਵਿਚ ਨਿਯੁਕਤੀਆਂ ’ਯੋਗਤਾ’ ਦੇ ਆਧਾਰ ’ਤੇ ਹੁੰਦੀਆਂ ਹਨ ਨਾ ਕਿ ’ਘੱਟ ਗਿਣਤੀ’ ਦੇ ਆਧਾਰ ’ਤੇ।
ਇਥੇ ਜਾਰੀ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਸਿਰਸਾ ਨੇ ਕਾਂਗਰਸ ਦੇ ਆਗੂ ਪੀ ਚਿਦੰਬਰਮ ਤੇ ਪੀ ਡੀ ਪੀ ਆਗੂ ਮਹਿਬੂਬਾ ਮੁਫਤੀ ਵੱਲੋਂ ਰਿਸ਼ੀ ਸੂਨਕ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਜੋਂ ਚੋਣ ਤੋਂ ਬਾਅਦ ਭਾਰਤ ਨੂੰ ਘੱਟ ਗਿਣਤੀ ਵਿਰੋਧੀ ਸਾਬਤ ਕਰਨ ਦੇ ਕੀਤੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਦੋਵਾਂ ਪਾਰਟੀਆਂ ਵੱਲੋਂ ਦੇਸ਼ ਦੀ ਵਿਸ਼ਵ ਭਰ ਵਿਚ ਬਦਨਾਮੀ ਕਰਵਾਉਣ ਲਈ ਕੋਝੀ ਹਰਕਤ ਹੈ। ਉਹਨਾਂ ਨੇ ਦੋਵਾਂ ਪਾਰਟੀਆਂ ਤੇ ਇਹਨਾਂ ਦੇ ਆਗੂਆਂ ਨੂੰ ਚੇਤੇ ਕਰਵਾਇਆ ਕਿ ਜ਼ਾਕਿਰ ਹੁਸੈਨ, ਫਖ਼ਰਉਦੀਨ ਅਲੀ ਅਹਿਮਦ ਤੇ ਡਾ. ਏ ਪੀ ਜੇ ਅਬਦੁਲ ਕਲਾਮ ਸਣੇ ਤਿੰਨ ਮੁਸਲਮਾਨ, ਇਕ ਸਿੱਖ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਰਹੇ ਹਨ, ਇਕ ਸਿੱਖ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਹਨ ਤੇ ਜਸਟਿਸ ਮੁਹੰਮਦ ਹਿਦਾਯਤਉੱਲਾਹ ਚੀਫ ਜਸਟਿਸ ਆਫ ਇੰਡੀਆ ਰਹੇ ਹਨ ਅਤੇ ਇਹਨਾਂ ਤੋਂ ਇਲਾਵਾ ਘੱਟ ਗਿਣਤੀਆਂ ਦੀਆਂ ਹੋਰ ਅਨੇਕਾਂ ਸ਼ਖਸੀਅਤਾਂ ਸਰਕਾਰ, ਫੌਜ, ਨਿਆਂਪਾਲਿਕਾ ਤੇ ਹੋਰ ਖੇਤਰਾਂ ਵਿਚ ਉਚ ਅਹੁਦਿਆਂ ’ਤੇ ਬਿਰਾਜਮਾਨ ਰਹੀਆਂ ਹਨ।
ਉਹਨਾਂ ਨੇ ਕਾਂਗਰਸ ਅਤੇ ਪੀ ਡੀ ਪੀ ਨੂੰ ਚੇਤੇ ਕਰਵਾਇਆ ਕਿ ਭਾਰਤ ਵਿਚ ਨਿਯੁਕਤੀਆਂ ਦਾ ਆਧਾਰ ਨਿਰੋਲ ’ਮੈਰਿਟ’ ਹੁੰਦਾ ਹੈ ਨਾ ਕਿ ’ਘੱਟ ਗਿਣਤੀ’ ਹੋਣਾ ਅਤੇ ਇਸ ਲਈ ਇਹਨਾਂ ਨੂੰ ਸਿਆਸੀ ਮੌਕਾਪ੍ਰਸਤੀ ਵਾਸਤੇ ਘੱਟ ਗਿਣਤੀ ਪੱਤਾ ਖੇਡਣਾ ਤੇ ਦੇਸ਼ ਦੀ ਵਿਸ਼ਵ ਵਿਚ ਬਦਨਾਮੀ ਕਰਨੀ ਬੰਦ ਕਰ ਦੇਣੀ ਚਾਹੀਦਾ ਹੈ।
ਸਿਰਸਾ ਨੇ ਕਿਹਾ ਕਿ ਇਹਨਾਂ ਦਾ ਇਕ ਨੁਕਾਤੀ ਏਜੰਡਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਨਾਮ ਕਰਨਾ ਹੈ ਕਿਉਂਕਿ ਉਹਨਾਂ ਦੀ ਲੀਡਰਸ਼ਿਪ ਹੇਠ ਭਾਰਤ ਤੇ ਭਾਰਤੀਆਂ ਨੇ ਕੌਮਾਂਤਰੀ ਪੱਧਰ ’ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।
ਉਹਨਾਂ ਨੇ ਇਹਨਾਂ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਭਾਰਤ ਦੇ ਅਕਸ ਨੂੰ ਸੱਟ ਮਾਰਨਦੇ ਆਪਣੇ ਏਜੰਡੇ ਤੋਂ ਬਾਜ ਆਉਣ ਨਹੀਂ ਤਾਂ ਦੇਸ਼ ਦੇ ਲੋਕ ਕਦੇ ਇਹਨਾਂ ਨੂੰ ਮੁਆਫ ਨਹੀਂ ਕਰਨਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਨਾਮਨਜ਼ੂਰ ਕੀਤਾ ਬੇਅਬਦੀ ਕਾਨੂੰਨ! ਸਪੀਕਰ ਸੰਧਵਾਂ ਨੂੰ 8 ਮਈ ਨੂੰ ਕੀਤਾ ਤਲਬ

ਪੰਥਕ ਸਿਆਸਤ ਅਤੇ ਧਾਰਮਿਕ ਹਲਕਿਆਂ ਵਿੱਚ ਉਸ ਵੇਲੇ ਵੱਡੀ ਹਲਚਲ ਮਚ ਗਈ, ਜਦੋਂ ਸ੍ਰੀ...

ਗੋਰਖਪੁਰ ਵਿੱਚ ਪਾਣੀ ਦੀ ਟੈਂਕੀ ਦੇ ਉੱਪਰ ਫਸੇ ਦੋ ਬੱਚਿਆਂ ਨੂੰ ਭਾਰਤੀ ਹਵਾਈ ਸੈਨਾ ਨੇ ਬਚਾਇਆ

ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲ੍ਹੇ ਵਿੱਚ ਇੱਕ ਪਾਣੀ ਦੀ ਟੈਂਕੀ ਦੇ ਉੱਪਰ ਰਾਤ ਭਰ...

Diljit Dosanjh ਦਾ ਭਾਵੁਕ ਬਿਆਨ,  “ਮੈਂ ਪਹਿਲਾਂ ਹੀ ਇਸ ਦੁਨੀਆ ਤੋਂ ਜਾ ਚੁੱਕਿਆ ਹਾਂ”

ਪੰਜਾਬੀ ਗਾਇਕ ਤੇ ਅਦਾਕਾਰ Diljit Dosanjh ਦਾ ਇੱਕ ਭਾਵੁਕ ਬਿਆਨ ਸੋਸ਼ਲ ਮੀਡੀਆ ‘ਤੇ ਕਾਫ਼ੀ...

  ਮੌਸਮ ਵਿਭਾਗ ਦਾ Yellow Alert: ਪੰਜਾਬ ‘ਚ ਪੰਜ ਦਿਨ ਮੀਂਹ ਤੇ ਤੂਫ਼ਾਨੀ ਹਵਾਵਾਂ ਪੰਜਾਬ...

ਸਕੂਲ ਦੀ ਸਜ਼ਾ ਤੋਂ ਬਾਅਦ 15 ਸਾਲਾ ਵਿਦਿਆਰਥੀ ਦਾ ਖੌਫਨਾਕ ਕਦਮ

ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਝੰਡਾ ਲੁਬਾਣਾ ਦੇ ਇਕ ਵਿਦਿਆਰਥੀ ਨੇ ਕਸਬਾ ਦਸੂਆ...

ਹੁਣ ਲਾਈਨਾਂ ‘ਚ ਖੜ੍ਹਨ ਦੀ ਨਹੀਂ ਲੋੜ! ਦੇਸ਼ ਦੇ ਪਹਿਲੇ ਬੈਰੀਅਰ-ਫ੍ਰੀ ਟੋਲ ਪਲਾਜ਼ਾ ਦੀ...

ਯੂ.ਏ.ਈ. ਤੋਂ ਭਾਰਤ ਲਿਆਂਦਾ ਗਿਆ ਭਗੌੜਾ ਕਮਲੇਸ਼ ਪਾਰੇਖ

ਕੇਂਦਰੀ ਜਾਂਚ ਬਿਊਰੋ ਨੇ ਇਕ ਵੱਡੇ ਬੈਂਕਿੰਗ ਅਤੇ ਵਿੱਤੀ ਧੋਖਾਧੜੀ ਦੇ ਮਾਮਲੇ ਵਿਚ ਮਹੱਤਵਪੂਰਨ...

ਸੰਦੀਪ ਪਾਠਕ ’ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਪੰਜਾਬ ’ਚ ਭ੍ਰਿਸ਼ਟਾਚਾਰ ਦੇ ਦੋ ਮਾਮਲੇ ਦਰਜ

ਰਾਜ ਸਭਾ ਮੈਂਬਰ ਸੰਦੀਪ ਪਾਠਕ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ...

ਭਾਜਪਾ ਸੈਸ਼ਨ ਤੋਂ ਗੈਰ-ਹਾਜ਼ਰ ਰਹੀ, ਕਾਂਗਰਸ ਨੇ ਵਾਕਆਊਟ ਕਰਕੇ ਮਜ਼ਦੂਰਾਂ ਨਾਲ ਧੋਖਾ ਕੀਤਾ: ਅਮਨ ਅਰੋੜਾ

 *ਚੰਡੀਗੜ੍ਹ; 1 ਮਈ , 2026*ਮਜ਼ਦੂਰ ਦਿਵਸ 'ਤੇ ਬੁਲਾਏ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼...