ਦਰਸ਼ਕਾਂ ਨੂੰ ਪੰਜਾਬੀ ਫ਼ਿਲਮ ਬੱਬਰ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਰਿਲੀਜ਼ ਹੋਣ ਤੋਂ ਬਾਅਦ ਹੀ ਅੰਮ੍ਰਿਤ ਮਾਨ ਸਟਾਰਰ ‘ਬੱਬਰ’ ਨੂੰ ਵਿਸ਼ਵ ਪੱਧਰ ‘ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਨੂੰ ਬਹੁਤ ਵਧੀਆ ਸਮੀਖਿਆਵਾਂ ਮਿਲ ਰਹੀਆਂ ਹਨ। ਦਰਸ਼ਕਾਂ ਨੂੰ ਕਹਾਣੀ, ਡਾਇਲਾਗ, ਐਕਸ਼ਨ ਬਹੁਤ ਪ੍ਰਭਾਵਸ਼ਾਲੀ ਲੱਗ ਰਹੇ ਹਨ। ਸਫਲਤਾਪੂਰਵਕ ਚੱਲ ਰਹੀ ਫ਼ਿਲਮ ‘ਬੱਬਰ’ ਬੇਸ਼ੱਕ ਅੰਮ੍ਰਿਤ ਮਾਨ ਦੀ ਫ਼ਿਲਮ ਹੈ ਪਰ ਇਸ ’ਚ ਯੋਗਰਾਜ ਸਿੰਘ, ਰਘਬੀਰ ਬੋਲੀ ਤੇ ਰਾਜ ਸਿੰਘ ਝਿੰਜਰ ਦੇ ਕਿਰਦਾਰ ਵੀ ਅਹਿਮ ਹਨ। ਅਦਾਕਾਰੀ ਦੀ ਗੱਲ ਕਰੀਏ ਤਾਂ ਹਰ ਇਕ ਕਲਾਕਾਰ ਨੇ ਆਪਣਾ ਕਿਰਦਾਰ ਬਾਖੂਬੀ ਨਿਭਾਉਣ ਲਈ ਜੀਅ-ਜਾਨ ਲਗਾ ਦਿੱਤੀ ਹੈ।
ਕਲਾਕਾਰਾਂ ਦੇ ਪ੍ਰਦਰਸ਼ਨ ਤੁਹਾਨੂੰ ਹੈਰਾਨ ਕਰ ਦੇਣਗੇ ਪਰ ਅੰਮ੍ਰਿਤ ਮਾਨ ਤੇ ਰਾਜ ਸਿੰਘ ਝਿੰਜਰ ਨੇ ਤਾਂ ਮੇਲਾ ਲੁੱਟ ਹੀ ਲਿਆ। ਫ਼ਿਲਮ ’ਚ ਉਨ੍ਹਾਂ ਦਾ ਕਾਤਲ ਦੇਸੀ ਲੁੱਕ, ਗੈਂਗਸਟਾ ਸਟਾਈਲ ਐਕਸ਼ਨ, ਕਮਾਲ ਦੇ ਡਾਇਲਾਗਸ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੇ ਹਨ। ਇਸ ਦੇ ਨਾਲ ਹੀ ਸਵਰਗਵਾਸੀ ਅਦਾਕਾਰ ਕਾਕਾ ਕੌਤਕੀ ਨੂੰ ਪਰਦੇ ’ਤੇ ਦੇਖ ਸਭ ਭਾਵੁਕ ਹੋ ਗਏ। ਫ਼ਿਲਮ ਦੀ ਜ਼ਬਰਦਸਤ ਕਹਾਣੀ ਦੀ ਗੱਲ ਕਰੀਏ ਤਾਂ ਇਹ ਬੱਬਰ ਦੀ ਕੁਰਸੀ ਦੇ ਆਲੇ ਦੁਆਲੇ ਘੁੰਮਦੀ ਹੈ। ਫ਼ਿਲਮ ਦਾ ਹਰ ਕਿਰਦਾਰ ਬੱਬਰ ਦੀ ਕੁਰਸੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਜੋ ਬੱਬਰ ਦੀ ਕੁਰਸੀ ‘ਤੇ ਬੈਠ ਕੇ ਅੰਡਰਵਰਲਡ ਦਾ ਰਾਜਾ ਬਣ ਸਕੇ।
ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬੱਬਰ ਦੇ ਗੀਤ ਸੋਸ਼ਲ ਸਾਈਟਾਂ ‘ਤੇ ਟ੍ਰੈਂਡ ਕਰ ਰਹੇ ਸੀ। ਅਮਰ ਹੁੰਦਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਫਿਲਮ ਬੱਬਰ ਦਾ ਨਿਰਮਾਣ ਬੰਬ ਬੀਟਸ ਅਤੇ ਦੇਸੀ ਕਰੂ ਦੁਆਰਾ ਕੀਤਾ ਗਿਆ ਹੈ। ਫ਼ਿਲਮ ਸਿਨੇਮਾਘਰਾਂ ਵਿੱਚ ਸਫਲਤਾਪੂਰਵਕ ਚੱਲ ਰਹੀ ਹੈ ਅਤੇ ਯਕੀਨਨ ਦੁਨੀਆ ਭਰ ਵਿੱਚ ਇੱਕ ਬਲਾਕਬਸਟਰ ਹਿੱਟ ਬਣੇਗੀ।












