ਕੇਂਦਰ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਜੇਆਈ ਡੀਵਾਈ ਚੰਦਰਚੂੜ ਅਤੇ ਮੁੱਖ ਸੰਸਥਾਵਾਂ ਬਾਰੇ ਫਰਜ਼ੀ ਖ਼ਬਰਾਂ ਫੈਲਾਉਣ ਲਈ ਕੁੱਲ 33 ਲੱਖ Subscribers ਵਾਲੇ ਤਿੰਨ ਯੂਟਿਊਬ ਚੈਨਲਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਹ ਚੈਨਲ ਹਨ – ਨਿਊਜ਼ ਸੁਰਖੀਆਂ, ਸਰਕਾਰੀ ਅਪਡੇਟਸ ਅਤੇ ਅੱਜ ਤਕ ਲਾਈਵ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਤਿੰਨਾਂ ਚੈਨਲਾਂ ਦੇ ਖਿਲਾਫ ਜਾਂਚ ਪ੍ਰੈੱਸ ਇਨਫਰਮੇਸ਼ਨ ਬਿਊਰੋ ਦੀ ਫੈਕਟ ਚੈਕ ਯੂਨਿਟ ਦੁਆਰਾ ਕੀਤੀ ਗਈ ਸੀ, ਜੋ ਸੂਚਨਾ ਦੇ ਪ੍ਰਸਾਰਣ ਲਈ ਸਰਕਾਰ ਦੀ ਨੋਡਲ ਏਜੰਸੀ ਹੈ। ਇਸ ਤੋਂ ਬਾਅਦ ਉਨ੍ਹਾਂ ‘ਤੇ ਪਾਬੰਦੀ ਲਗਾ ਦਿੱਤੀ ਗਈ। ਸਰਕਾਰ ਨੇ ਪਿਛਲੇ ਇੱਕ ਸਾਲ ਵਿੱਚ ਅਜਿਹੇ 100 ਚੈਨਲਾਂ ‘ਤੇ ਪਾਬੰਦੀ ਲਗਾਈ ਹੈ।
----------- Advertisement -----------
PM, CJI ਅਤੇ ਸਰਕਾਰ ਬਾਰੇ ਫਰਜ਼ੀ ਖਬਰਾਂ ਫੈਲਾਉਣ ਵਾਲੇ 3 Youtube ਚੈਨਲਾਂ ਤੇ ਲਗਾਈ ਪਾਬੰਦੀ
Published on
----------- Advertisement -----------












