ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਕੌਮੀ ਪ੍ਰਧਾਨ ਵਨਾਥੀ ਸ੍ਰੀਨਿਵਾਸਨ ਸ਼ਨਿਵਾਰ ਚੰਡੀਗੜ੍ਹ ਆ ਰਹੇ ਹਨ। ਉਨ੍ਹਾਂ ਦਾ ਸਮਾਗਮ ਵੀ ਫਾਈਨਲ ਹੋ ਗਿਆ ਹੈ। ਪਾਰਟੀ ਬੁਲਾਰੇ ਕੈਲਾਸ਼ ਜੈਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਮਿਲਨਾਡੂ ਦੇ ਕੋਯੰਬਟੂਰ ਤੋਂ ਵਿਧਾਇਕ ਵਨਾਥੀ ਸ੍ਰੀਨਿਵਾਸਨ ਦਾ ਇਹ ਪਹਿਲਾਂ ਚੰਡੀਗੜ੍ਹ ਦੌਰਾ ਹੈ। ਉਨ੍ਹਾਂ ਦੇ ਸਮਾਗਮ ਲਈ ਸਾਬਕਾ ਮੇਅਰ ਪੂਨਮ ਸ਼ਰਮਾ ਨੂੰ ਜਿੰਦੇਵਾਰੀ ਸੌਂਪੀ ਗਈ ਹੈ।
ਉਨ੍ਹਾਂ ਦੱਸਿਆ ਕਿ ਵਨਾਥੀ ਸ੍ਰੀਨਿਵਾਸਨ ਵਾਰਡ ਨੰ. 3 ਤੋਂ ਉਮੀਦਵਾਰ ਦਿਲੀਪ ਸ਼ਰਮਾ ਦੇ ਸਮਰਥਨ ਵਿਚ ਸੈਕਟਰ 26, ਵਾਰਡ ਨੰ. 7 ਤੋਂ ਉਮੀਦਵਾਰ ਮਨੋਜ ਸੋਨਕਰ, ਵਾਰਡ ਨੰ. 28 ਤੋਂ ਵਿਜੈ ਰਾਣਾ ਦੇ ਸਮਰਥਨ ਵਿਚ ਲੋਕ ਸਭਾਵਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਵਾਰਡ ਨੰ. 21 ਤੋਂ ਉਮੀਦਵਾਰ ਦਵੇਸ਼ ਮੌਦਗਿਲ ਦੇ ਨਾਲ ਸੈਕਟਰ 47 ਸਥਿਤ ਈਅੱਪਾ ਮੰਦਰ ਅਤੇ ਵਾਰਡ ਨੰ. 22 ਤੋਂ ਉਮੀਦਵਾਰ ਹੀਰਾ ਨੇਗੀ ਦੇ ਨਾਲ ਸੈਕਟਰ 31 ਦੇ ਕਾਰਤਿਕ ਮੰਦਰ ਵਿਚ ਮੱਥਾ ਟੇਕਣਗੇ।