February 21, 2024, 3:00 pm
----------- Advertisement -----------
HomeNewsLatest News‘ਪਬਜੀ’ ਅਤੇ ‘ਫ੍ਰੀ ਫਾਇਰ’ ਦਾ ਕਰਜ਼ਾ ਚੁਕਾਉਣ ਲਈ ਭਰਾ ਦਾ ਕਤਲ ਕਰ...

‘ਪਬਜੀ’ ਅਤੇ ‘ਫ੍ਰੀ ਫਾਇਰ’ ਦਾ ਕਰਜ਼ਾ ਚੁਕਾਉਣ ਲਈ ਭਰਾ ਦਾ ਕਤਲ ਕਰ ਛੱਪੜ ਨੇੜੇ ਦੱਬੀ ਲਾਸ਼

Published on

----------- Advertisement -----------

ਨਾਗੌਰ ’ਚ 16 ਸਾਲਾ ਨਾਬਾਲਗ ‘ਪਬਜੀ’ ਅਤੇ ‘ਫ੍ਰੀ ਫਾਇਰ’ ਦਾ ਇੰਨਾ ਆਦੀ ਹੋ ਗਿਆ ਕਿ ਉਸ ਨੇ ਆਪਣੇ 12 ਸਾਲਾ ਚਚੇਰੇ ਭਰਾ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਜ਼ਮੀਨ ਵਿਚ ਦੱਬ ਦਿੱਤਾ ਗਿਆ। ਇੰਨਾ ਹੀ ਨਹੀਂ ਆਸਾਮ ’ਚ ਬੈਠੇ ਚਚੇਰੇ ਭਰਾ ਦੇ ਪਿਤਾ ਦੀ ਫਰਜ਼ੀ ਇੰਸਟਾਗ੍ਰਾਮ ਆਈ. ਡੀ. ’ਤੇ ਮੈਸੇਜ ਭੇਜ ਕੇ 5 ਲੱਖ ਰੁਪਏ ਦੀ ਫਿਰੌਤੀ ਵੀ ਮੰਗਦਾ ਰਿਹਾ। ਪੁਲਸ ਨੇ ਦੋਸ਼ੀ ਨਾਬਾਲਗ ਨੂੰ ਹਿਰਾਸਤ ’ਚ ਲੈ ਲਿਆ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਪਿੰਡ ਦੇ ਛੱਪੜ ਨੇੜੇ ਜ਼ਮੀਨ ’ਚ ਦੱਬੀ ਲਾਸ਼ ਬਰਾਮਦ ਕੀਤੀ।


ਅਸਲ ’ਚ 8 ਦਸੰਬਰ ਨੂੰ ਧੁੜੀਲਾ ਪਿੰਡ ਦਾ ਪ੍ਰਵੀਨ ਸ਼ਰਮਾ ਆਪਣੀ ਮਾਂ ਦਾ ਮੋਬਾਈਲ ਲੈ ਕੇ ਘਰੋਂ ਲਾਪਤਾ ਹੋ ਗਿਆ ਸੀ। ਪ੍ਰਵੀਨ ਦੇ ਚਾਚਾ ਨਰੇਸ਼ ਪੁੱਤਰ ਪੰਨਾ ਲਾਲ ਸ਼ਰਮਾ ਨੇ ਅਗਲੇ ਦਿਨ ਥਾਣੇ ਵਿਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਸ ਦੀ ਜਾਂਚ ’ਚ ਪਤਾ ਲੱਗਾ ਕਿ ਜਿਸ ਇੰਸਟਾਗ੍ਰਾਮ ਆਈ. ਡੀ. ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ, ਉਸ ਦਾ ਆਈ. ਪੀ. ਐਡ੍ਰੈੱਸ ਬੱਚੇ ਨਾਲ ਗਾਇਬ ਹੋਏ ਮੋਬਾਈਲ ਦਾ ਸੀ। ਲੋਕੇਸ਼ਨ ਉਸ ਦੇ ਪਿੰਡ ਤੋਂ ਹੀ ਆ ਰਹੀ ਸੀ। ਮੋਬਾਈਲ ਵਿਚ ਇੰਟਰਨੈੱਟ ਦੂਜੇ ਮੋਬਾਈਲ ਦੇ ਹੌਟਸਪੌਟ ਤੋਂ ਚੱਲ ਰਿਹਾ ਸੀ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਮਾਸੂਮ ਦੇ ਚਚੇਰੇ ਭਰਾ ’ਤੇ ਸ਼ੱਕ ਹੋਇਆ। ਜਦੋਂ ਚਚੇਰੇ ਭਰਾ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨਾਂ ਅੰਦੋਲਨ: ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਵਾਬ

ਚੰਡੀਗੜ੍ਹ, 21 ਫਰਵਰੀ 2024 - ਕਿਸਾਨਾਂ ਅੰਦੋਲਨ 'ਤੇ ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ...

ਪ੍ਰਸਿੱਧ ਰੇਡੀਓ ਹੋਸਟ ਅਮੀਨ ਸਯਾਨੀ ਦਾ ਦੇਹਾਂਤ, ‘ਗੀਤਮਾਲਾ’ ਸ਼ੋਅ ਨਾਲ ਕੀਤਾ ਲੋਕਾਂ ਦੇ ਦਿਲਾਂ ‘ਤੇ ਰਾਜ

'ਨਮਸਕਾਰ ਭਰਾਵੋ-ਭੈਣੋ, ਮੈਂ ਤੁਹਾਡਾ ਦੋਸਤ ਅਮੀਨ ਸਯਾਨੀ' ਕਹਿ ਕੇ ਆਪਣੀ ਜਾਦੂਈ ਆਵਾਜ਼ ਅਤੇ ਠੰਡੇ...

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਅਤੇ ਨਵਜੋਤ ਸਿੱਧੂ ਦੇ ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ

ਚੰਡੀਗੜ੍ਹ, 21 ਫਰਵਰੀ 2024 - ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ...

ਪੰਜਾਬ ਸਰਕਾਰ ਨੇ ਸ਼ੰਭੂ ਸਰਹੱਦ ‘ਤੇ ਤਾਇਨਾਤ ਕੀਤੀਆਂ ਐਂਬੂਲੈਂਸਾਂ

ਅੱਜ ਅੰਦੋਲਨ ਦਾ 9ਵਾਂ ਦਿਨ ਹੈ। ਹਰਿਆਣਾ ਪੁਲਿਸ ਵਲੋਂ ਕਿਸਾਨਾਂ ਤੇ ਅੱਥਰੂ ਗੈਸ ਦੇ...

ਜਲੰਧਰ ‘ਚ ਕਾਰ ਤੇ ਬੁਲੇਟ ਬਾਈਕ ਦੀ ਟੱਕਰ; ਇਕ ਨੌਜਵਾਨ ਦੀ ਮੌ/ਤ, ਦੂਜਾ ਗੰਭੀਰ ਜ਼ਖਮੀ

ਜਲੰਧਰ ਦੇ ਰਾਮਾਮੰਡੀ ਹੁਸ਼ਿਆਰਪੁਰ ਰੋਡ 'ਤੇ ਪਿੰਡ ਜੌਹਲਾਂ ਦੇ ਮੱਛੀ ਗੇਟ ਦੇ ਸਾਹਮਣੇ ਇਕ...

ਸੁਪਰੀਮ ਕੋਰਟ ਜਾਣ ਦੀ ਤਿਆਰੀ ‘ਚ ਹਰਿਆਣਾ ਸਰਕਾਰ, ਹਾਈਕੋਰਟ ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ

ਚੰਡੀਗੜ੍ਹ, 21 ਫਰਵਰੀ 2024: ਕਿਸਾਨ ਅੰਦੋਲਨ ਦੇ ਮਾਮਲੇ 'ਤੇ ਹਰਿਆਣਾ ਸਰਕਾਰ ਸੁਪਰੀਮ ਕੋਰਟ ਜਾਣ...

ਹਰਿਆਣਾ ਪੁਲਿਸ ਨੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਦਾਗੇ

ਸ਼ੰਭੂ ਬਾਰਡਰ, 21 ਫਰਵਰੀ 2024: ਸਰਕਾਰ ਨਾਲ ਗੱਲਬਾਤ ਵਾਰ-ਵਾਰ ਅਸਫਲ ਹੋਣ ਤੋਂ ਬਾਅਦ ਹੁਣ...

ਖੰਨਾ ‘ਚ ਚੱਲਦੀ ਕਾਰ ‘ਤੇ ਪਲਟਿਆ ਕੰਟੇਨਰ

ਖੰਨਾ 'ਚ ਅੱਜ ਯਾਨੀ ਕਿ ਬੁੱਧਵਾਰ ਸਵੇਰੇ ਨੈਸ਼ਨਲ ਹਾਈਵੇ 'ਤੇ ਹਾਦਸਾ ਵਾਪਰਿਆ। ਇਥੇ ਇਕ...